ਦੇਸ਼ ‘ਚ 82 ਫੀਸਦੀ ਔਰਤਾਂ ਨੂੰ ਮੁਹੱਈਆ ਨਹੀਂ ਹੁੰਦਾ ਸੈਨੇਟਰੀ ਨੈਪਕਿਨ

82%, Women, Country, Available, Sanitary, Napkin

ਅੱਜ ਵੀ ਪੁਰਾਣਾ ਕੱਪੜਾ, ਘਾਹ ਜਾਂ ਸੁਆਹ ਜਿਹੇ ਬਦਲ ਅਪਣਾਉਣ ਲਈ ਮਜ਼ਬੂਰ | Sanitary Napkins

  • ਸਿਰਫ 18 ਫੀਸਦੀ ਔਰਤਾਂ ਹੀ ਕਰਦੀਆਂ ਸੈਨੇਟਰੀ ਨੈਪਕਿਨ ਦੀ ਵਰਤੋਂ | Sanitary Napkins

ਊਦੇਪੁਰ, (ਏਜੰਸੀ)। ਫੈਡਰੇਸ਼ਨ ਆਫ ਆਬਸਟੇਟ੍ਰਕ ਐਂਡ ਗਾਏਨਾਕੋਲਜਿਕਲ ਸੁਸਾਇਟੀ ਆਫ ਇੰਡੀਆ (ਐਫਓਜੀਐਸਆਈ) ਨੇ ਕਿਹਾ ਹੈ ਕਿ ਦੇਸ਼ ਦੀਆਂ ਸਿਰਫ 18 ਫੀਸਦੀ ਔਰਤਾਂ ਅਤੇ ਲੜਕੀਆਂ ਹੀ ਮਾਸਿਕ ਧਰਮ ਦੌਰਾਨ ਸੈਨੇਟਰੀ ਨੈਪਕਿਨ ਦੀ ਵਰਤੋਂ ਕਰਦੀਆਂ ਹਨ ਜਦੋਂਕਿ 82 ਫੀਸਦੀ ਔਰਤਾਂ ਅੱਜ ਵੀ ਪੁਰਾਣਾ ਕੱਪੜਾ, ਘਾਹ ਅਤੇ ਇੱਥੇ ਤੱਕ ਕਿ ਸੁਆਹ ਜਿਹੇ ਅਸਵੱਛ ਅਤੇ ਅਸੁਰੱਖਿਅਤ ਬਦਲ ਅਪਣਾਉਂਦੀਆਂ ਹਨ। ਐਫਓਜੀਐਸਆਈ ਅਤੇ ਮਾਸਿਕ ਧਰਮ ਦੌਰਾਨ ਸਵੱਛਤਾ ਸਾਰੇ ਜਾਗਰੂਕਤਾ ਲਈ ਕੰਮ ਕਰਨ ਵਾਲੀ ਪੰਜ ਸਾਲਾ ਯੋਜਨਾ ‘ਨਾਈਨ ਮੂਵਮੈਂਟ’ ਨੇ ਦੇਸ਼ ਭਰ ‘ਚ ਮਾਸਿਕ ਧਰਮ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਅੱਜ ਊਦੇਪੁਰ ‘ਚ ਐਫਓਜੀਐਸਆਈ ਵੈਸਟ ਜੋਨ ਯੁਵਾ ਕਾਨਫਰੰਸ 2018 ਦੌਰਾਨ ਇੱਕ ਅਖਿਲ ਭਾਰਤੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ।

ਇਸ ਤਹਿਤ ਨਾਈਨ ਮੂਵਮੈਂਟ ਦੇਸ਼ ਭਰ ‘ਚ ਐਫਓਜੀਐਸਆਈ ਦੀ 235 ਸੁਸਾਇਟੀਆਂ ਨਾਲ ਮਿਲ ਕੇ ਕੰਮ ਕਰੇਗਾ, ਜਿਨ੍ਹਾਂ ਨੂੰ ਚਾਰ ਜੋਨਾਂ ‘ਚ ਵੰਡਿਆ ਗਿਆ ਹੈ। ਐਫਓਜੀਐਸਆਈ ਨਾਈਨ ਮੂਵਮੈਂਟ ਦੀ ਰੁਚੇਨ ਆਫ ਨਾਈਨ ਪਹਿਲ ਨੂੰ ਆਪਣਾ ਸਮਰਥਨ ਪ੍ਰਦਾਨ ਕਦਰਦਾ ਹੈ, ਜਿਸ ਤਹਿਤ ਹਰ ਵਿਅਕਤੀ ਨੂੰ ‘9’ ਹੋਰ ਲੋਕਾਂ ਨਾਲ ਗੱਲਬਾਤ ਕਰਕੇ ਮਾਸਿਕ ਧਰਮ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

71 ਫੀਸਦੀ ਔਰਤਾਂ ਨੂੰ ਮਾਸਿਕ ਧਰਮ ਬਾਰੇ ਜਾਣਕਾਰੀ ਨਹੀਂ | Sanitary Napkins

ਪੱਛਮੀ ਜੋਨ ਐਫਓਜੀਐਸਆਈ ਯੁਵਾ ਕਾਨਫਰੰਸ 2018 ਦੌਰਾਨ ਅਖਿਲ ਭਾਰਤੀ ਮੁਹਿੰਮ ਦੇ ਲਾਂਚ ‘ਤੇ ਸ਼ੁੱਧਪਲਸ ਹਾਈਜੀਨ ਪ੍ਰੋਡਕਟਸ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਿਚਾ ਸਿੰਘ ਨੇ ਕਿਹਾ ਕਿ ਅਗਲੇ ਮਹੀਨੇ ਅਸੀਂ ਅਜ਼ਾਦੀ ਦੀ 71ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਪਰ ਅੱਜ ਵੀ ਦੇਸ਼ ‘ਚ 71 ਫੀਸਦੀ ਔਰਤਾਂ ਨੂੰ ਆਪਣੇ ਪਹਿਲੇ ਪੀਰੀਅਡ ਤੋਂ ਪਹਿਲਾਂ ਮਾਸਿਕ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਹੈਰਾਨ ਕਰਨ ਵਾਲੇ ਇਹ ਅੰਕੜੇ ਸਾਡੇ ਸਾਰਿਆਂ ਲਈ ਅਪੀਲ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਅਜਿਹਾ ਬਦਲਾਅ ਲਿਆਉਣ ਲਈ ਐਫਓਜੀਐਸਆਈ ਨਾਲ ਸਾਂਝੇਦਾਰੀ ਦਾ ਮੌਕਾ ਮਿਲਿਆ ਹੈ, ਜਿੱਥੇ ‘ਪੀਰੀਅਡ’ ਰਹੱਸ ਵਾਂਗ ਨਹੀਂ ਮੰਨਿਆ ਜਾਵੇਗਾ, ਇਸ ‘ਤੇ ਹੌਲੀ ਜਿਹੀ ਨਹੀਂ ਸਗੋਂ ਖੁੱਲ੍ਹ ਕੇ ਗੱਲ ਕੀਤੀ ਜਾਵੇਗੀ। ਅਸੀਂ ਮਿਲ ਕੇ ਇਸ ਫਰਕ ਨੂੰ ਦੂਰ ਕਰਨਾ ਚਾਹੁੰਦੇ ਹਾਂ।