ਵੱਡੀ ਖਬਰ : ਪੰਜਾਬ ’ਚ ਬੰਦ ਹੋਏ ਸ਼ਰਾਬ ਦੇ ਠੇਕੇ, ਜਾਣੋ ਕਿਉਂ ?

ਪੰਜਾਬ ’ਚ  80 ਸ਼ਰਾਬ (Liquor ) ਦੇ ਠੇਕੇ ਸੀਲ 

ਲੁਧਿਆਣਾ (ਆਰਜੀ ਰਾਏਕੋਟੀ)। ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਲੁਧਿਆਣਾ ਪੰਜਾਬ ਨੇ ਸ਼ੁੱਕਰਵਾਰ ਨੂੰ ਏ.ਐੱਸ.ਐਂਡ ਕੰਪਨੀ ਦੇ ਕਰੀਬ 80 ਸ਼ਰਾਬ (Liquor) ਦੇ ਠੇਕੇ ਸੀਲ ਕੀਤੇ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿਚ 25 ਫੀਸਦੀ ਹਿੱਸੇਦਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨੇ ਡਰੱਗ ਤਸਕਰੀ ਤੋਂ ਹੋਣ ਵਾਲੀ ਕਮਾਈ ਸ਼ਰਾਬ ਦੇ ਕਾਰੋਬਾਰ ‘ਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ।

ਸ਼ੁੱਕਰਵਾਰ ਤੜਕੇ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਦੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ। ਅਕਸ਼ੈ ਛਾਬੜਾ ਨੂੰ ਪੁਲਿਸ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਹੋਏ ਗ੍ਰਿਫਤਾਰ ਕੀਤਾ ਸੀ। ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ। ਨਸ਼ਾ ਤਸਕਰ ਅਕਸ਼ੈ ਛਾਬੜਾ ਦੇ ਘਰ ਦੇ ਨਾਲ-ਨਾਲ ਉਸ ਨੇ ਕਈ ਪਲਾਟ ਵੀ ਖਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਵੱਡਾ ਫਾਰਮ ਹਾਊਸ ਬਣਾਇਆ ਹੋਇਆ ਹੈ। ਛਾਬੜਾ ਨੇ ਨਸ਼ੇ ਦੇ ਪੈਸੇ ਨਾਲ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਵਿੱਚ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਵਿੱਚ ਅਕਸ਼ੇ ਦੀ 100 ਫੀਸਦੀ ਪਕੜ ਹੈ।

  • ਅਕਸ਼ੈ ਛਾਬੜਾ ਨੂੰ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ 

ਏਐਸ ਕੰਪਨੀ ਦੇ ਲੁਧਿਆਣਾ ਦੇ ਪ੍ਰੀਤ ਸਿਨੇਮਾ ਮਾਡਲ ਟਾਊਨ ਅਤੇ ਗਿੱਲ ਰੋਡ ‘ਤੇ ਸ਼ਰਾਬ ਦੇ ਠੇਕੇ ਹਨ। ਸੰਦੀਪ ਨੇ 15 ਨਵੰਬਰ 2022 ਨੂੰ ਲੁਧਿਆਣਾ ‘ਚ ਅਕਸ਼ੈ ਦੇ ਨਾਂ ਦਾ ਖੁਲਾਸਾ ਕੀਤਾ ਸੀ, NCB (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ ਦੀਪੂ ਵੱਡੇ ਪੱਧਰ ‘ਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਡਰੱਗ ਮਨੀ ਵੀ ਮਿਲੀ ਸੀ, ਟੀਮ ਨੂੰ ਨਸ਼ੀਲੇ ਪਾਊਡਰ ਸਮੇਤ ਵਿਦੇਸ਼ੀ ਪੈਸਾ ਅਤੇ ਹੋਰ ਸਾਮਾਨ ਮਿਲਿਆ ਸੀ। ਸੰਦੀਪ ਨੇ ਪੁੱਛਗਿੱਛ ਦੌਰਾਨ ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਦਾ ਨਾਂ ਲਿਆ ਸੀ। ਅਕਸ਼ੈ ਛਾਬੜਾ ਅਤੇ ਉਸ ਦੇ ਸਾਥੀ ਗੌਰਵ ਗੋਰਾ ਉਰਫ ਅਜੈ ਦੋਵਾਂ ਨੂੰ ਟੀਮ ਨੇ 24 ਨਵੰਬਰ 2022 ਨੂੰ ਜੈਪੁਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here