ਸਾਈਬਰ ਠੱਗਾਂ ਨੇ ਲਾਇਆ 70 ਹਜ਼ਾਰ ਦਾ ਚੂਨਾ

cyber-thug

ਸਾਈਬਰ ਠੱਗਾਂ ਨੇ ਲਾਇਆ 70 ਹਜ਼ਾਰ ਦਾ ਚੂਨਾ

(ਸੱਚ ਕਹੂੰ ਨਿਊਜ਼) ਪਾਣੀਪਤ। ਸੂਬੇ ’ਚ ਸਾਈਬਰ ਠੱਗੀ ਦੇ ਮਾਮਲੇ ਰੁਕਣ ਦਾ ਨਾਂਅ ਨਹੀ ਲੈ ਰਹੇ ਹਨ। ਹੁਣ ਪਾਣੀਪਤ ’ਚ ਸਾਈਬਰ ਠੱਗਾਂ (Cyber Thugs) ਨੇ ਇੱਕ ਮਹਿਲਾ ਤੇ ਇੱਕ ਪੁਰਸ਼ ਨੂੰ ਝਾਂਸੇ ’ਚ ਲੈ ਕੇ ਹਜ਼ਾਰਾਂ ਰੁਪਏ ਦਾ ਚੂਨਾ ਲਾ ਦਿੱਤਾ। ਮਹਿਲਾ ਨੂੰ ਜਿੱਥੇ ਬੈਂਕ ਕਰਮੀ ਬਣ ਕੇ ਠੱਗਿਆ ਗਿਆ। ਉੱਥੇ ਪੁਰਸ਼ ਨੂੰ ਪੰਤਜਲੀ ਯੋਗਪੀਠ ਹਰਿਦੁਆਰ ਦਾ ਕਰਮਚਾਰੀ ਬਣ ਕੇ ਧੋਖਾਧੜੀ ਕੀਤੀ ਗਈ। ਪੀੜਤਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੈਂਕ ਕਰਮਚਾਰੀ ਬਣਕੇ ਮਹਿਲਾ ਨੂੰ ਲਿਆ ਝਾਂਸੇ ’ਚ

ਸਿਟੀ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਿਊ ਭਗਤ ਨਗਰ ਤਹਿਸੀਲੀ ਕੈਂਪ ਨਿਵਾਸੀ ਰੇਣੂ ਬਾਲਾ ਨੇ ਦੱਸਿਆ ਕਿ ੨੯ ਅਪਰੈਲ ਨੂੰ ਉਹ ਲਾਲਬੱਤੀ ’ਤੇ ਆਪਣੇ ਪਤੀ ਦੇ ਨਾਲ ਖੜੀ ਸੀ। ਇਸ ਦੌਰਾਨ ਉਸਦੇ ਮੋਬਾਇਲ ਫੋਨ ’ਤੇ ਇੱਕ ਫੋਨ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਬੈਂਕ ਕਰਮੀ ਦੱਸਦੇ ਹੋਏ 10  ਲੱਖ ਦਾ ਲੋਨ ਦਿਵਾਉਣ ਦੀ ਗੱਲ ਕਹੀ। ਉਸ ਦੀ ਗੱਲ ਸੁਣਨ ’ਤੇ ਰੇਣੂ ਦੇ ਪਤੀ ਨੇ ਕਿਹਾ ਕਿ ਉਸ ਨੂੰ ਵੀ ਲੋਨ ਦੀ ਲੋੜ ਹੀ। ਇਸ ਤੋਂ ਬਾਅਦ ਜੋੜੋ ਨੇ ਉਸ ਕਥਿਤ ਬੈਂਕ ਕਰਮੀ ਨਾਲ ਸੰਪਰਕ ਕੀਤਾ। ਠੱਗ (Cyber Thugs) ਨੇ ਉਨ੍ਹਾਂ ਨੂੰ ਇੱਕ ਆਨਲਾਈਨ ਖਾਤਾ ਖੁੱਲ੍ਹਵਾਉਣ ਲਈ ਕਿਹਾ

ਉਸ ਨੇ ਕਿਹਾ ਕਿ ਉਹ ਨਵੇਂ ਖਾਤੇ ’ਚ ਹੀ ਲੋਨ ਦੀ ਰਕਮ ਪੁਆ ਦੇਵੇਗਾ। ਰੇਣੂ ਦੇ ਪਤੀ ਨੇ ਵੀ ਉਸੇ ਸਮੇਂ ਇੱਕ ਨਿੱਚੀ ਬੈਂਕ ਦਾ ਆਨਲਾਈਨ ਅਕਾਊਂਟ ਖੁੱਲ੍ਹਵਾ ਲਿਆ। ਇਸ ਤੋਂ ਬਾਅਦ ਸਾਈਬਰ ਠੱਗ ਨੇ ਕਿਹਾ ਕਿ ਇਸ ਖਾਤੇ ’ਚ 50500 ਰੁਪਏ ਜਮ੍ਹਾਂ ਕਰਵਾ ਦਿਏ। ਮਹਿਲਾ ਦੇ ਪਤੀ ਨੇ 50500 ਰੁਪਏ ਖੁਦ ਬੈਂਕ ਜਾ ਕੇ ਉਕਤ ਖਾਤੇ ’ਚ ਜਮ੍ਹਾਂ ਕਰਵਾ ਦਿੱਤੇ। 30 ਅਪਰੈਲ ਨੂੰ ਉਸ ਖਾਤੇ ’ਚੋੰ ਠੱਗ ਨੇ ੫੦ ਹਜ਼ਾਰ ਰੁਪਏ ਧੋਖਾਧੜੀ ਨਾਲ ਕੱਢ ਲਏ।

ਪੰਤਜਲੀ ਕਰਮਚਾਰੀ ਬਣ ਕੇ ਲਾਇਆ ਚੂਨਾ

ਅਜਿਹਾ ਹੀ ਇੱਕ ਮਾਮਲਾ ਸਮਾਲਖਾਂ ਥਾਣਾ ਪੁਲਿਸ ਸਾਹਮਣਏ ਆਇਆ ਹੈ। ਮਾਡਲ ਟਾਊਨ ਸਮਾਲਖਾਂ ਨਿਵਾਸੀ ਸ਼ਿਵ ਕੁਮਾਰ ਨੇ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ ਸੱਸ ਕਾਂਤਾ ਰਾਣੀ ਮੋਗਾ (ਪੰਜਾਬ) ’ਚ ਰਹਿੰਦੀ ਹੈ। ਉਨ੍ਹਾਂ ਦੀ ਸਿਹਤ ਖਰਾਬ ਹੋਣ ਦੇ ਚੱਲਦੇ ਇਲਾਜ ਲਈ ਗੂਗਲ ’ਤੇ ਆਨਲਾਈਨ ਪੰਤਜਲੀ ਯੋਗ ਗ੍ਰਾਮ ਹਰਿਦੁਆਰ ’ਚ ਕਮਰਾ ਬੁੱਕ ਕਰਵਾਉਣ ਦੀ ਸੋਚੀ। ਇਸ ਦੌਰਾਨ ਉਨ੍ਹਾਂ ਦਾ ਸੰਪਰਕ 24 ਮਾਰਚ ਨੂੰ ਇੱਕ ਮੋਬਾਇਲ ਨੰਬਰ ’ਤੇ ਡਾ. ਸਚਿਨ ਅਗਰਵਾਲ ਨਾਂਅ ਦੇ ਵਿਅਕਤੀ ਨਾਲ ਹੋਈ। ਸਚਿਨ ਨੇ ਕਿਹਾ ਕਿ ਉਹ ਪੰਤਜਲੀ ਯੋਗ ਗ੍ਰਾਮ ਹਰਿਦੁਆਰ ਤੋਂ ਬੋਲ ਰਿਹਾ ਹੈ। ਉਹ ਕਮਰਾ ਬੁੱਕ ਕਰਵਾ ਦੇਵੇਗਾ।

ਉਸ ਨੇ ਪਹਿਲਾਂ 4 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 28 ਹਜ਼ਾਰ ਰੁਪਏ ਪ੍ਰਤੀ ਹਫ਼ਤਾ ਦੱਸਿਆ ਅਤੇ 8 ਹਜ਼ਾਰ ਰੁਪਏ ਦੀ ਛੋਟ ਦੇ ਕੇ ਇੱਕ ਖਾਤੇ ਵਿੱਚ 20 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਉਸ ਨੇ ਪੈਸਿਆਂ ਦੀ ਰਸੀਦ ਅਤੇ ਕਮਰੇ ਦੀ ਬੁਕਿੰਗ ਦੀ ਰਸੀਦ ਵਟਸਐਪ ‘ਤੇ ਭੇਜ ਦਿੱਤੀ। ਬਾਅਦ ਵਿਚ ਉਸ ਨੇ ਮੈਡੀਕਲ ਲਈ 7 ਹਜ਼ਾਰ ਰੁਪਏ ਹੋਰ ਮੰਗੇ। ਜਦੋਂ ਉਨ੍ਹਾਂ ਨੂੰ ਇਸ ਮਾਮਲੇ ‘ਚ ਸ਼ੱਕ ਹੋਇਆ ਤਾਂ ਪਤੰਜਲੀ ਨੇ ਹਰਿਦੁਆਰ ਜਾ ਕੇ ਖੁਦ ਜਾਂਚ ਕੀਤੀ। ਫਿਰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ