ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਕੈਂਪ ਦਾ 454 ਮਰੀਜ਼ਾਂ ਨੇ ਲਿਆ ਲਾਹਾ

ਦੋ ਰੋਜ਼ਾ ਈਐਨਟੀ ਹੀਅਰਿੰਗ ਏਡ ਮੁਫ਼ਤ ਕੈਂਪ

  • ਜਾਂਚ ਦੇ ਨਾਲ 202 ਮਰੀਜ਼ਾਂ ਦੇ ਆਡਿਓਮੈਟਰੀ ਟੈਸਟ ਤੇ 13 ਮਰੀਜ਼ਾਂ ਦੇ ਹੀਅਰਿੰਗ ਏਡ ਟਰਾਇਲ ਟੈਸਟ ਹੋਏ ਫ੍ਰੀ

(ਸੱਚ ਕਹੂੰ/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Specialty Hospital) ’ਚ ਦੋ ਰੋਜ਼ਾ ਈਐਨਟੀ ਹੀਅਰਿੰਗ ਏਡ ਮੁਫਤ ਕੈਂਪ ਬੁੱਧਵਾਰ ਨੂੰ ਸਪਾਪਤ ਹੋ ਗਿਆ। ਕੈਂਪ ਦਾ ਆਸਪਾਸ-ਤੇ ਦੂਰ-ਦੁਰਾਡੇ ਤੋਂ 454 ਮਰੀਜ਼ਾਂ ਨੇ ਲਾਹਾ ਲਿਆ। ਹਸਪਤਾਲ ਦੇ ਆਰਐਮਓ ਡਾ. ਗੌਰਵ ਅਗਰਵਾਲ ਦੀ ਦੇਖਰੇਖ ’ਚ ਲਾਏ ਗਏ ਕੈਂਪ ’ਚ ਹਸਪਤਾਲ ਦੀ ਈਐਨਟੀ ਸਰਜਨ ਡ. ਹਿਮਾਨੀ ਗੁਪਤਾ ਵੱਲੋਂ ਮਰੀਜ਼ਾਂ ਦੇ ਕੰਨਾਂ ਦੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਸਲਾਹ ਦਿੱਤੀ ਗਈ।

ਕੈਂਪ ’ਚ ਅਡਿਓਲਾਜਿਸਟ ਸ਼ਿਵਾਨੀ ਵਰਮਾ, ਐਸਐਮ ਰਿਸ਼ੀ ਮਿਸ਼ਰਾ, ਸਪੀਚ ਥੈਰੇਪਿਸਟ ਸੰਜੈ ਮੋਂਗਾ, ਮਾਨਵ ਮੇਹਤਾ, ਵਿਨੋਦ ਕੰਬੋਜ ਵੱਲੋਂ ਮਰੀਜ਼ਾਂ ਦੇ ਸੁਣਨ ਦੀ ਸਮਰੱਥਾ ਨੂੰ ਜਾਂਚਣ ਲਈ ਆਡਿਓਮੈਟਰੀ ਤੇ ਹੀਅਰਿੰਗ ਏਡ ਟਰਾਇਲ ਟੈਸਟ ਫ੍ਰੀ ਕੀਤੇ ਗਏ। ਦੋ ਰੋਜ਼ਾ ਕੈਂਪ ’ਚ 454 ਮਰੀਜ਼ਾਂ ਦੇ ਕੰਨਾਂ ਦੀ ਜਾਂਚ ਤੋਂ ਇਲਾਵਾ 202 ਮਰੀਜ਼ਾਂ ਦੇ ਆਡਿਓਮੈਟਰੀ ਟੈਸਟ ਤੇ 13 ਮਰੀਜਾਂ ਦੇ ਹੀਅਰਿੰਗ ਏਡ ਟਰਾਇਲ ਟੈਸਟ ਮੁਫਤ ਕੀਤੇ ਗਏ। ਕੈਂਪ ’ਚ ਮਾਹਿਰ ਡਾਕਟਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪੈਰਾਮੈਡੀਕਲ ਸਟਾਫ਼ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। (Shah Satnam Ji Specialty Hospital)

ਦੱਸ ਦੇਈਏ  ਕਿ ਦੋ ਰੋਜ਼ਾ ਇਸ ਕੈਂਪ ’ਚ ਕੰਨਾਂ ਦੀ ਸੁਣਨ ਦੀ ਸਮੱਸਿਆ ਨਾਲ ਸਬੰਧਿਤ ਬਿਮਾਰੀ ਦਾ ਮਾਹਿਰ ਡਾਕਟਰਾਂ ਵੱਲੋਂ ਜਾਂਚ ਕਰਕੇ ਉਚਿਤ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ’ਚ ਕੰਨਾਂ ਦੀ ਸੁਣਨ ਦੀ ਜਾਂਚ, ਸਪੀਚ ਥੈਰੇਪੀ, ਹੀਅਰਿੰਗ ਏਡ ਟੈਸਟਿੰਗ ਤੇ ਕਾਕਲੀਅਰ ਇੰਪਲਾਂਟ (ਮਸ਼ੀਨ) ਸਲਾਹ ਆਦਿ ਦੀਆਂ ਸਵੇਵਾਂ ਮੁਫ਼ਤ ਦਿੱਤੀਜਾਂ ਜਾ ਰਹੀਆਂ ਹਨ। ਕੈਂਪ ਦੌਰਾਨ ਹਰ ਤਰ੍ਹਾਂ ਦੀਆਂ ਮਸ਼ੀਨਾਂ ’ਤੇ 30 ਫੀਸਦੀ ਦੀ ਛੋਟ ਵੀ ਦਿੱਤੀ ਗਈ ਹੈ।

ਤਸਵੀਰਾਂ : ਸੁਸ਼ੀਲ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ