ਏਸ਼ੀਆ ਕੱਪ : ਟਾਸ ਹਾਰ ਕੇ ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ

ਭਾਰਤ ਬਨਾਮ ਹਾਂਗਕਾਂਗ: ਹਾਂਗਕਾਂਗ ਨੇ ਲਿਆ ਗੇਂਦਬਾਜ਼ੀ ਦਾ ਫੈਸਲਾ

  • ਪਲੇਇੰਗ ਇਲੈਵਨ ਵਿੱਚ ਹਾਰਦਿਕ ਪਾਂਡਿਆ ਦੀ ਜਗ੍ਹਾ ਰਿਸ਼ਭ ਪੰਤ

(ਸਪੋਰਸਟ ਡੈਸਕ)। ਏਸ਼ੀਆ ਕੱਪ ’ਚ ਭਾਰਤ ਦਾ ਮੁਕਾਬਲਾ ਅੱਜ ਹਾਂਗਕਾਂਗ ਨਾਲ ਹੋਵੇਗਾ। ਹਾਂਗਕਾਂਗ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਪਹਿਲੇ ਮੈਚ ’ਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਦੇ ਹੌਂਸਲੇ ਬੁਲੰਦ ਹਨ। ਹਾਂਗਕਾਂਗ ਖਿਲਾਫ ਵੀ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗੀ। ਦੂਜੇ ਪਾਸੇ ਹਾਂਗਕਾਂਗ ਟੀਮ ਵੀ ਇਸ ਵਾਰ ਪੂਰੀ ਤਿਆਰੀ ਨਾਲ ਆਈ ਹੈ ਤੇ ਉਸ ਕੋਲ ਮੈਚ ਜੇਤੂ ਖਿਡਾਰੀ ਹਨ। ਜੋ ਕਿਸੇ ਵੀ ਟੀਮ ਨੂੰ ਟੱਕਰ ਦੇ ਸਕਦੇ ਹਨ।

ਏਸ਼ੀਆ ਕੱਪ ਦੇ ਇਤਿਹਾਸ ‘ਚ ਤੀਜੀ ਵਾਰ ਭਾਰਤ-ਹਾਂਗਕਾਂਗ ਦਾ ਮੁਕਾਬਲਾ

2008 ਵਿੱਚ ਪਹਿਲੀ ਵਾਰ ਭਾਰਤ ਅਤੇ ਹਾਂਗਕਾਂਗ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ। ਉਸ ਮੈਚ ‘ਚ ਟੀਮ ਇੰਡੀਆ ਨੇ ਪਹਿਲਾਂ ਖੇਡਦਿਆਂ 50 ਓਵਰਾਂ ‘ਚ 4 ਵਿਕਟਾਂ ਗੁਆ ਕੇ 374 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਮੈਚ 256 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ ਦੋਵਾਂ ਨੇ ਸ਼ਾਨਦਾਰ ਸੈਂਕੜੇ ਲਗਾਏ। ਧੋਨੀ 109 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਰੈਨਾ ਨੇ 101 ਦੌੜਾਂ ਬਣਾਈਆਂ। ਬਾਅਦ ਵਿੱਚ ਹਾਂਗਕਾਂਗ ਦੀ ਪੂਰੀ ਟੀਮ ਸਿਰਫ਼ 118 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ