ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 5 ਏਡੀਜੀਪੀ, 12 ਆਈਪੀਐਸ ਸਣੇ 42 ਪੀਪੀਐਸ ਦਾ ਤਬਾਦਲਾ

Punjab Police

ਅਰਪਿਤ ਸ਼ੁਕਲਾ ਹੋਣਗੇ ਪੰਜਾਬ ਦੇ ਨਵੇਂ ਏਡੀਜੀਪੀ ਲਾਅ ਐਂਡ ਆਰਡਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵਲੋਂ 5 ਏਡੀਜੀਪੀ, 12 ਆਈਪੀਐਸ ਸਣੇ 42 ਪੀਪੀਐਸ ਦਾ ਤਬਾਦਲਾ ਕੀਤਾ ਗਿਆ ਹੈ। ਇਸ ਵਿੱਚ ਏਡੀਜੀਪੀ ਅਰਪਿਤ ਸ਼ੁਕਲਾ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿੰਮਾ ਦਿੱਤਾ ਗਿਆ ਹੈ।

ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਏਡੀਜੀਪੀ ਈਸ਼ਵਰ ਸਿੰਘ ਨੂੰ ਐਚਆਰਡੀ, ਸ਼ਸ਼ੀ ਪ੍ਰਭਾ ਨੂੰ ਏਡੀਜੀਪੀ ਰੇਲਵੇ, ਅਰਪਿਤ ਸ਼ੁਕਲਾ ਨੂੰ ਏਡੀਜੀਪੀ ਲਾਅ ਐਂਡ ਆਰਡਰ, ਪਰਵੀਨ ਸਿਨਹਾ ਨੂੰ ਏਡੀਜੀਪੀ ਸਾਈਬਰ ਕ੍ਰਾਇਮ, ਐਮ.ਐਫ. ਫਾਰੂਖੀ ਨੂੰ ਏਡੀਜੀਪੀ ਅਰਮਡ ਪੁਲਿਸ ਜਲੰਧਰ ਅਤੇ ਸ਼ਿਕਾਇਤਾਂ ਪੰਜਾਬ, ਨੌਨਿਹਾਲ ਸਿੰਘ ਨੂੰ ਆਈਜੀਪੀ ਪਰਸੋਨਲ ਪੰਜਾਬ ਚੰਡੀਗੜ ਤੇ ਆਈਜੀਪੀ ਕ੍ਰਾਇਮ ਪੰਜਾਬ, ਸਿਵੇ ਕੁਮਾਰ ਵਰਮਾ ਨੂੰ ਆਈਜੀਪੀ ਲਾਅ ਐਂਡ ਆਰਡਰ ਪੰਜਾਬ, ਕੌਸਤੁਬ ਸ਼ਰਮਾ ਨੂੰ ਆਈਜੀਪੀ ਮਨੁੱਖੀ ਸੁਰੱਖਿਆ ਪੰਜਾਬ ਤੇ ਪੁਲਿਸ ਕਮਿਸ਼ਨਰ ਲੁਧਿਆਣਾ, ਹਰਜੋਤ ਸਿੰਘ ਏਆਈਜੀ ਅਰਮਾਮੈਂਟ ਪੰਜਾਬ ਤੇ ਐਸਐਸਪੀ ਲੁਧਿਆਣਾ ਦਿਹਾਤੀ, ਦਮਿਆ ਹਰੀਸ਼ ਕੁਮਾਰ ਨੂੰ ਐਸਐਸਪੀ ਖੰਨਾ, ਰਵੀ ਕੁਮਾਰ ਨੂੰ ਏਆਈਜੀ ਕਾਉਂਟ ਇੰਟੈਲੀਜੈਂਸ ਪੰਜਾਬ ਚੰਡੀਗੜ,

ਸਿਮਰਤ ਕੌਰ ਏਆਈਜੀ ਕਾਉਂਟਰ ਇੰਟੈਲੀਜੈਂਸ ਪਟਿਆਲਾ, ਸਿਮਰਤ ਪਾਲ ਸਿੰਘ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਲੁਧਿਆਣਾ, ਦਿਲਜਿੰਦਰ ਸਿੰਘ ਨੂੰ ਜੋਨਲ ਏਆਈਜੀ ਸੀਆਈਡੀ, ਪਰਮਪਾਲ ਸਿੰਘ ਨੂੰ ਏਆਈਜੀ ਪੀਏਪੀ-1 ਜਲੰਧਰ, ਨਵਜੋਤ ਸਿੰਘ ਨੂੰ ਕਮਾਂਡੈਂਟ 80ਵੀ ਬਿਟਾਲਿਅਨ ਜਲੰਧਰ, ਦਿਲਜੀਤ ਸਿੰਘ ਐਸਐਸਪੀ ਵਿਜੀਲੈਂਸ ਬਿਊਰੋ ਰੂਪਨਗਰ ਰੈਂਜ, ਗੁਰਜੋਤ ਸਿੰਘ ਕਲੇਰ ਨੂੰ ਏਆਈਜੀ ਐਕਸਾਇਜ ਤੇ ਕਰ ਪੰਜਾਬ, ਰੁਪਿੰਦਰ ਕੌਰ ਭੱਟੀ ਨੂੰ ਐਸ.ਪੀ. ਸੀ.ਆਈ. ਲੁਧਿਆਣਾ, ਹਰਮਨਬੀਰ ਸਿੰਘ ਨੂੰ ਕਮਾਂਡੈਂਟ 7ਵੀ ਬਿਟਾਲਿਅਨ ਜਲੰਧਰ, ਵਟਸਾਲਾ ਗੁਪਤਾ ਡੀਐਸਪੀ ਹੈਡਕੁਆਟਰ ਜਲੰਧਰ,

ਵਰਿੰਦਰ ਪਾਲ ਸਿੰਘ ਨੂੰ ਏਆਈਜੀ ਸੁਰੱਖਿਆ ਪੰਜਾਬ, ਇਕਬਾਲ ਸਿੰਘ ਨੂੰ ਐਸ.ਪੀ. ਪੀਬੀਆਈ ਐਸਬੀਐਸ ਨਗਰ, ਮੁਕੇਸ਼ ਕੁਮਾਰ ਨੂੰ ਐਸ.ਪੀ. ਇਟਵੈਸਟੀਗੇਸ਼ਨ ਐਸਬੀਐਸ ਨਗਰ, ਰਮਿੰਦਰ ਸਿੰਘ ਨੂੰ ਐਸ.ਪੀ. ਹੈਡਕੁਆਟਰ ਫਤਿਹਗੜ ਸਾਹਿਬ, ਹਰਵੰਤ ਕੌਰ ਨੂੰ ਐਸ.ਪੀ. ਹੈਡਕੁਆਟਰ ਪਟਿਆਲਾ, ਹਰਵੀਨ ਸਰਾਓ ਨੂੰ ਏ.ਸੀ. 1 ਆਈਆਰਬੀ ਪਟਿਆਲਾ, ਜਗਜੀਤ ਸਿੰਘ ਵਾਲਿਆ ਨੂੰ ਏਡੀਸੀਪੀ ਪੀਆਈਬੀ ਅੰਮਿ੍ਰਤਸ਼ਰ, ਤੇਜਬੀਰ ਸਿੰਘ ਨੂੰ ਐਸਪੀ ਪੀਬੀਆਈ ਅੰਮਿ੍ਰਤਸ਼ਰ ਦਿਹਾਤੀ, ਤੇਜਿੰਦਰ ਸਿੰਘ ਨੂੰ ਐਸਪੀ ਇੰਵੈਸਟੀਗੇਸ਼ਨ ਬਠਿੰਡਾ, ਦਿਗਵਿਜੇ ਕਾਪਿਲ ਨੂੰ ਐਸਪੀ ਇੰਟਵੈਸਟੀਗੇਸ਼ਨ ਫਤਿਹਗੜ ਸਾਹਿਬ ਲਗਾਇਆ ਗਿਆ ਹੈ। ਇਨਾਂ ਤੋਂ ਇਲਾਵਾ 22 ਹੋਰ ਪੀਪੀਐਸ ਅਧਿਕਾਰੀਆ ਦੇ ਤਬਾਦਲੇ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ