ਕੇਂਦਰੀ ਜ਼ੇਲ੍ਹ ‘ਚ ਬੰਦ 4 ਕੈਦੀ ਤੇ 6 ਹਵਾਲਾਤੀ ਵਰਤਦੇ ਹਨ ਮੋਬਾਇਲ, ਦੋ ਗੈਂਗਸਟਰ ਵੀ ਸ਼ਾਮਲ

Central, Jail, Mobile, Gangsters, Involved

ਤਲਾਸ਼ੀ ਦੌਰਾਨ ਕੀਤੇ ਗਏ ਬਰਾਮਦ

ਫਿਰੋਜ਼ਪੁਰ, ਸਤਪਾਲ ਥਿੰਦ

ਪਾਕਿਸਤਾਨ ਦੇ ਸਮੱਲਗਰਾਂ ਨਾਲ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਕੈਦੀਆਂ ਦੀਆਂ ਤਾਰਾਂ ਜੁੜੀਆਂ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਜ਼ੇਲ੍ਹ ‘ਚ ਮੋਬਾਇਲਾਂ ਦੀ ਬਰਾਮਦਗੀ ਰੁਕ ਨਹੀਂ ਰਹੀਂ, ਸਗੋਂ ਜ਼ੇਲ੍ਹ ‘ਚ ਬੰਦ ਹੋਰ ਕੈਦੀ ਵੀ ਬੇਧੜਕ ਜ਼ੇਲ੍ਹ ਅੰਦਰ ਮੋਬਾਇਲ ਫੋਨਾਂ ਦੀ ਵਰਤੋਂ ਕਰਕੇ ਬਾਹਰੀ ਲੋਕਾਂ ਦੇ ਸੰਪਰਕ ‘ਚ ਰਹਿ ਰਹੇ ਹਨ।

ਇਸ ਗੱਲ ਦਾ ਉਸ ਵਕਤ ਖੁਲਾਸਾ ਹੋਇਆ ਜਦੋਂ ਜ਼ੇਲ੍ਹ ਕਰਮਚਾਰੀਆਂ ਵੱਲੋਂ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ‘ਚ ਬੰਦ ਦੋ ਗੈਂਗਸਟਰ, 4 ਕੈਦੀਆਂ ਅਤੇ 6 ਹਵਾਲਾਤੀਆਂ ਕੋਲੋਂ 3 ਮੋਬਾਈਲ ਫ਼ੋਨ ਸਮੇਤ ਸਿੰਮਾਂ ਬਰਾਮਦ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਦੇ ਸੁਪਰਡੈਂਟ ਨੇ ਦੱਸਿਆ ਕਿ ਜ਼ੇਲ੍ਹ ਅੰਦਰ ਤਲਾਸ਼ੀ ਦੌਰਾਨ ਹਵਾਲਾਤੀ ਗੈਂਗਸਟਰ ਤਜਿੰਦਰ ਸਿੰਘ ਪੁੱਤਰ ਜੁਝਾਰ, ਹਵਾਲਾਤੀ ਗੈਂਗਸਟਰ ਨਵੀਦ ਸਿੰਘ ਪੁੱਤਰ ਸੁਖਦੇਵ ਸਿੰਘ, ਕੈਦੀ ਰਾਜਨ ਪੁੱਤਰ ਮੁਖ਼ਤਿਆਰ ਸਿੰਘ, ਕੈਦੀ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਕੈਦੀ ਅਨਿਲ ਕੁਮਾਰ ਪੁੱਤਰ ਧਰਮ ਚੰਦ, ਹਵਾਲਾਤੀ ਮਾਈਕਲ ਪੁੱਤਰ ਮੁਖ਼ਤਿਆਰ ਸਿੰਘ, ਹਵਾਲਾਤੀ ਸੰਦੀਪ ਸਿੰਘ ਪੁੱਤਰ ਜੰਗੀਰ ਸਿੰਘ, ਹਵਾਲਾਤੀ ਗੁਲਸ਼ਨ ਕੁਮਾਰ ਪੁੱਤਰ ਲੇਖੀ ਦਾਸ, ਹਵਾਲਾਤੀ ਵਿੱਕੀ ਪੁੱਤਰ ਜੋਗਿੰਦਰ ਸਿੰਘ, ਹਵਾਲਾਤੀ ਸੋਨੂੰ ਪੁੱਤਰ ਆਸ਼ਕ, ਹਵਾਲਾਤੀ ਸੁਨੀਲ ਪੁੱਤਰ ਜੋਗਿੰਦਰ ਸਿੰਘ, ਕੈਦੀ ਕੁਲਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀਅਨ ਕੇਂਦਰੀ ਜ਼ੇਲ੍ਹ ਫ਼ਿਰੋਜ਼ਪੁਰ ਕੋਲੋਂ ਤਿੰਨ ਮੋਬਾਈਲ ਫ਼ੋਨ ਸਮੇਤ ਸਿੰਮਾਂ ਬਰਾਮਦ ਹੋਏ ਹਨ ਜੋ ਰਲ ਕੇ ਮੋਬਾਇਲਾਂ ਦੀ ਵਰਤੋਂ ਕਰ ਰਹੇ ਸਨ। ਇਸ ਮਾਮਲੇ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਸੁਪਰਡੈਂਟ ਕੇਂਦਰੀ ਜ਼ੇਲ੍ਹ ਦੀ ਸ਼ਿਕਾਇਤ ਦੇ ਅਧਾਰ ‘ਤੇ ਉਕਤ ਕੈਦੀਆਂ ਤੇ ਹਵਾਲਾਤੀਆਂ ਖ਼ਿਲਾਫ਼ 52-ਏ ਪਰੀਸੰਨਜ ਐਕਟ 1894 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਭਾਵੇਂ ਜੇਲ੍ਹ ਮੰਤਰੀ ਵੱਲੋਂ ਜੇਲ੍ਹ ਦੀ ਸੁਰੱਖਿਆ ਵਧਾਈ ਜਾਣ ਦੇ ਦਾਅਵੇ ਕੀਤੇ ਜਾ ਰਹੇ ਪਰ ਫਿਰ ਵੀ ਸਮੇਂ-ਸਮੇਂ ‘ਤੇ ਹੋਣ ਵਾਲੀਆਂ ਬਰਾਮਦਗੀਆਂ ਤੋਂ ਪਤਾ ਲੱਗ ਰਿਹਾ ਕਿ ਜੇਲ੍ਹ ਅੰਦਰ ਕੈਦੀਆਂ ਦਾ ਮੋਬਾਇਲ ਨੈੱਟਵਰਕ ਪੂਰੀ ਤਰ੍ਹਾਂ ਸਰਗਰਮ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।