ਰੂਸ, ਅਮਰੀਕਾ ਤੇ ਹੋਰ ਦੇਸ਼ਾਂ ਤੋਂ ਭਾਰਤ ‘ਤੇ ਹੋਏ 4.36 ਲੱਖ ਸਾਈਬਰ ਹਮਲੇ

4.36 Lakh, Cyber Attacks, India, Russia, USA, Other Countries

ਸਾਈਬਰ ਹਮਲੇ ਕਰਨ ਵਾਲੇ ਪੰਜ ਮੁੱਖ ਦੇਸ਼ਾਂ ‘ਚ ਰੂਸ ਚੋਟੀ ‘ਤੇ

ਰੂਸ ਤੋਂ ਭਾਰਤ ‘ਚ 2,55,589 ਸਾਈਬਰ ਹਮਲੇ

ਏਜੰਸੀ, ਨਵੀਂ ਦਿੱਲੀ

ਦੇਸ਼ ਨੂੰ 2018 ਦੀ ਪਹਿਲੀ ਛਿਮਾਹੀ ‘ਚ ਸਭ ਤੋਂ ਜ਼ਿਆਦਾ ਸਾਈਬਰ ਹਮਲੇ ਰੂਸ, ਅਮਰੀਕਾ, ਚੀਨ ਤੇ ਨੀਦਰਲੈਂਡ ਵਰਗੇ ਦੇਸ਼ਾਂ ਵੱਲੋਂ ਝੱਲਣੇ ਪਏ ਹਨ ਸਾਈਬਰ ਸੁਰੱਖਿਆ ਕੰਪਨੀ ਐਫ-ਸਿਕਿਓਰ ਅਨੁਸਾਰ ਜਨਵਰੀ-ਜੂਨ 2018 ‘ਚ ਇਸ ਤਰ੍ਹਾਂ ਦੀ 4.36 ਲੱਖ ਤੋਂ ਵੱਧ ਘਟਨਾਵਾਂ ਵਾਪਰੀਆਂ ਇਸ ਮਿਆਦ ‘ਚ ਭਾਰਤ ਵੱਲੋਂ ਕੀਤੇ ਗਏ ਸਾਈਬਰ ਹਮਲੇ ਝੱਲਣ ਵਾਲੇ ਉੱਚ ਪੰਜ ਦੇਸ਼ ਅਸਟ੍ਰੀਆ, ਨੀਦਰਲੈਂਡ, ਬ੍ਰਿਟੇਨ, ਜਪਾਨ ਤੇ ਯੂਕਰੇਨ ਹਨ

ਇਨ੍ਹਾਂ ਦੇਸ਼ਾਂ ‘ਤੇ ਭਾਰਤ ਤੋਂ ਕੁੱਲ 35,563 ਸਾਈਬਰ ਹਮਲੇ ਕੀਤੇ ਗਏ ਐਫ-ਸਿਕਿਓਰ ਦੀ ਰਿਪੋਰਟ ਅਨੁਸਾਰ ਉਸ ਨੇ ਇਹ ਅੰਕੜੇ ਹਨੀਪਾਟਸ ਤੋਂ ਇਕੱਠੇ ਕੀਤੇ ਹਨ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਦੁਨੀਆ ਭਰ ‘ਚ ਅਜਿਹੇ 41 ਤੋਂ ਜ਼ਿਆਦਾ ‘ਹਨੀਪਾਟਸ’ ਲਾਏ ਹਨ ਜੋ ਸਾਈਬਰ ਅਪਰਾਧੀਆਂ ‘ਤੇ ‘ਬੁਗਲੇ’ ਵਾਂਗ ਧਿਆਨ ਲਗਾ ਕੇ ਨਜ਼ਰ ਰੱਖਦੇ ਹਨ ਨਾਲ ਹੀ ਇਹ ਨਵੀਨਤਮ ਮਾਲਵੇਅਰ ਦੇ ਨਮੂਨੇ ‘ਤੇ ਨਵੀਂ ਹੈਕਿੰਗ ਤਕਨੀਕਾਂ ਦੇ ਅੰਕੜੇ ਵੀ ਜੁਟਾਉਂਦੇ ਹਨ ‘ਹਨੀਪਾਟਸ’ ਮੂਲ ਰੂਪ ‘ਚ ਲਾਲਚ ਦੇਣ ਵਾਲੇ ਸਰਵਰ ਦੀ ਤਰ੍ਹਾਂ ਕੰਮ ਕਰਦੇ ਹਨ, ਜੋ ਕਿਸੇ ਕਾਰੋਬਾਰ ਦੇ ਸੂਚਨਾ ਤਕਨੀਕੀ ਢਾਂਚੇ ਦਾ ਅਨੁਕਰਨ ਕਰਦੇ ਹਨ

ਇਹ ਹਮਲਾ ਕਰਨ ਵਾਲਿਆਂ ਲਈ ਹੁੰਦੇ ਹਨ ਇਹ ਅਸਲ ਕੰਪਨੀਆਂ ਦੇ ਸਰਵਰ ਦੀ ਤਰ੍ਹਾਂ ਦਿਸਦੇ ਹਨ, ਜੋ ਆਮ ਤੌਰ ‘ਤੇ ਕਮਜ਼ੋਰ ਹੁੰਦੇ ਹਨ ਐਫ-ਸਿਕਿਓਰ ਅਨੁਸਾਰ ਇਸ ਤਰੀਕੇ ਨਾਲ ਹਮਲੇ ਦੇ ਤਰੀਕਿਆਂ ਨੂੰ ਕਰੀਬ ਤੋਂ ਜਾਣਨ ‘ਚ ਮੱਦਦ ਮਿਲਦੀ ਹੈ ਨਾਲ ਹੀ ਹਮਲਾਵਰਾਂ ਨੇ ਸਭ ਤੋਂ ਜ਼ਿਆਦਾ ਕਿਸ ਨੂੰ ਟੀਚਾ ਬਣਾਇਆ, ਸਰੋਤ ਕੀ ਰਿਹਾ, ਕਿੰਨੀ ਵਾਰ ਹਮਲਾ ਕੀਤਾ ਤੇ ਇਸ ਦੇ ਤਰੀਕੇ, ਤਕਨੀਕ ਤੇ ਪ੍ਰਕਿਰਿਆ ਕੀ ਰਹੀ, ਇਹ ਸਭ ਜਾਣਨ ‘ਚ ਵੀ ਮੱਦਦ ਮਿਲਦੀ ਹੈ

ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਸਭ ਤੋਂ ਜ਼ਿਆਦਾ ਸਾਈਬਰ ਹਮਲੇ ਕਰਨ ਵਾਲੇ ਪੰਜ ਮੁਖ ਦੇਸ਼ਾਂ ‘ਚ ਰੂਸ ਚੋਟੀ ‘ਤੇ ਰਿਹਾ ਰੂਸ ਤੋਂ ਭਾਰਤ ‘ਚ 2,55,589 ਸਾਈਬਰ ਹਮਲੇ, ਅਮਰੀਕਾ ਤੋਂ 1,03,458 ਹਮਲੇ, ਚੀਨ ਤੋਂ 42,544 ਹਮਲੇ, ਨੀਦਰਲੈਂਡ ਤੋਂ 19,169 ਹਮਲੇ ਤੇ ਜਰਮਨੀ ਤੋਂ 15,330 ਹਮਲੇ ਭਾਵ ਕੁੱਲ 4,36,090 ਸਾਈਬਰ ਹਮਲੇ ਹੋਏ ਉੱਥੇ ਭਾਰਤ ਤੋਂ ਅਸਟ੍ਰੀਆ ‘ਚ 12,540 ਸਾਈਬਰ ਹਮਲੇ, ਨੀਦਰਲੈਂਡ ‘ਚ 9,267 ਹਮਲੇ, ਬ੍ਰਿਟੇਨ ‘ਚ 6,347 ਹਮਲੇ, ਜਪਾਨ ‘ਚ 4,701 ਹਮਲੇ ਤੇ ਯੂਕ੍ਰੇਨ ‘ਚ 3,708 ਹਮਲੇ ਕੀਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।