32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ, ਪਹਿਲੇ ਦਿਨ 50 ਮਰੀਜ਼ਾਂ ਦਾ ਹੋਇਆ ਆਪ੍ਰੇਸ਼ਨ

Free Eye Camp
ਸਰਸਾ : ਕੈਂਪ ’ਚ ਚੁਣੇ ਗਏ ਮਰੀਜ਼ਾਂ ਦਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਅਧੁਨਿਕ ਆਪ੍ਰੇਸ਼ਨ ਥਿਏਟਰ ’ਚ ਆਪ੍ਰੇਸ਼ਨ ਕਰਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ

ਕੈਂਪ ਦੇ ਦੂਜੇ ਦਿਨ ਤੱਕ 3740 ਤੋਂ ਵੱਧ ਮਰੀਜਾਂ ਦੀਆਂ ਅੱਖਾਂ ਦੀ ਹੋਈ ਮੁਫ਼ਤ ਜਾਂਚ

32ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ, ਅੰਨ੍ਹੀ ਜ਼ਿੰਦਗੀਆਂ ਨੂੰ ਮਿਲ ਰਹੀ ਰੌਸ਼ਨੀ

126 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ

(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ 32ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਹਨ੍ਹੇਰੀ ਜ਼ਿੰਦਗੀਆਂ ’ਚ ਰੌਸ਼ਨੀ ਭਰ ਰਿਹਾ ਹੈ। ਕੈਂਪ ਦੇ ਦੂਜੇ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਅਧੁਨਿਕ ਸਹੂਲਤਾਂ ਨਾਲ ਲੈੱਸ ਆਪ੍ਰੇਸ਼ਨ ਥਿਏਟਰ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਅਤੇ ਡਾ. ਗੀਤੀਕਾ ਨੇ 50 ਚੁਣੇ ਅੱਖਾਂ ਦੇ ਰੋਗੀਆਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। (Free Eye Camp)

ਇਸ ਦੌਰਾਨ 3740 ਤੋਂ ਵੱਧ ਅੱਖਾਂ ਦੇ ਰੋਗੀਆਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ ’ਚੋਂ 126 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ ਜਿਨ੍ਹਾਂ ’ਚ 19 ਕਾਲਾ ਮੋਤੀਆ ਤੇ 107 ਚਿੱਟਾ ਮੋਤੀਆਂ ਦੇ ਆਪ੍ਰੇਸ਼ਨ ਹੋਣਗੇ ਮਾਹਿਰ ਡਾਕਟਰਾਂ ਵੱਲੋਂ ਯੂਰਿਨ, ਬਲੱਡ ਸ਼ੁਗਰ, ਦਿਲ ਸਮੇਤ ਜ਼ਰੂਰੀ ਜਾਂਚ ਤੋਂ ਬਾਅਦ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਜਾ ਰਿਹਾ ਹੈ ਕੈਂਪ ’ਚ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਕੈਂਪ ’ਚ ਮਰੀਜ਼ਾਂ ਦੀਆਂ ਪਰਚੀਆਂ ਤੇ ਜਾਂਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ’ਚ ਕੀਤੀ ਜਾ ਰਹੀ ਹੈ ਜਿਸ ਵਿੱਚ ਮਹਿਲਾ ਤੇ ਪੁਰਸ਼ ਮਰੀਜ਼ਾਂ ਲਈ ਵੱਖ-ਵੱਖ ਕੈਬਿਨ ਬਣਾਏ ਗਏ ਹਨ ਕੈਂਪ ’ਚ ਮਰੀਜ਼ਾਂ ਦੀ ਜਾਂਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਚਾਰ ਰੋਜ਼ਾ ਕੈਂਪ ਦਾ ਲਾਭ ਉਠਾਉਣ ਲਈ ਹਰਿਆਣਾ, ਪੰਜਾਬ, ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬਿਆਂ ਤੋਂ ਮਰੀਜ਼ ਪਹੁੰਚ ਰਹੇ ਹਨ ਅਤੇ ਇਹ ਕਾਰਜ 15 ਦਸੰਬਰ ਤੱਕ ਜਾਰੀ ਰਹੇਗਾ। (Free Eye Camp)

ਸਰਸਾ : ਕੈਂਪ ਦੌਰਾਨ ਅੱਖਾਂ ਦੇ ਆਪਰੇਸ਼ਨ ਕਰਦੇ ਹੋਏ ਮਾਹਿਰ ਡਾਕਟਰ। ਤਸਵੀਰਾਂ : ਸ਼ੁਸ਼ੀਲ ਕੁਮਾਰ

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸੁਨਾਰੀਆ ਪਹੁੰਚੇ

ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 13 ਦਸੰਬਰ 1991 ਨੂੰ ਚੋਲਾ ਬਦਲ ਕੇ ਅਨਾਮੀ ਜਾ ਸਮਾਏ, ਉਨ੍ਹਾਂ ਦੀ ਪਵਿੱਤਰ ਯਾਦ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵੱਲੋਂ ਸੰਨ 1992 ’ਚ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੀ ਸ਼ੁਰੂਆਤ ਕੀਤੀ ਸੀ ਹੁਣ ਤੱਕ 32 ਕੈਂਪ ਲਾਏ ਜਾ ਚੁੱਕੇ ਹਨ ਜਿਨ੍ਹਾਂ?’ਚ 29 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪ੍ਰੇਸ਼ਨ ਰਾਹੀਂ ਨਵੀਂ ਰੌਸ਼ਨੀ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੱਖਾਂ ਲੋਕ ਫਰੀ ਜਾਂਚ ਕਰਵਾ ਕੈਂਪ ਦਾ ਲਾਭ ਉਠਾ ਚੁੱਕੇ ਹਨ।

Free Eye Camp
ਸਰਸਾ : ਕੈਂਪ ’ਚ ਚੁਣੇ ਗਏ ਮਰੀਜ਼ਾਂ ਦਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਅਧੁਨਿਕ ਆਪ੍ਰੇਸ਼ਨ ਥਿਏਟਰ ’ਚ ਆਪ੍ਰੇਸ਼ਨ ਕਰਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ

‘ਕੈਂਪ ਮਰੀਜ਼ਾਂ ਲਈ ਵਰਦਾਨ’ (Free Eye Camp)

ਐੱਸਆਰਐੱਸ ਮੈਡੀਕਲ ਕਾਲਜ ਆਗਰਾ ਤੋਂ ਪਹਿਲੀ ਵਾਰ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਸੇਵਾਵਾਂ ਦੇਣ ਪਹੁੰਚੇ ਡਾ. ਐੱਮਓ ਫਰਮਾਨ, ਡਾ. ਰਾਹੁਲ ਗੁਪਤਾ ਤੇ ਡਾ. ਆਕਾਸ਼ ਕੁਮਾਰ ਨੇ ਕਿਹਾ ਕਿ ਕੈਂਪ ’ਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਇਹ ਜ਼ਰੂਰਤਮੰਦ ਮਰੀਜ਼ਾਂ ਦੀ ਮੱਦਦ ਕਰਕੇ ਉਨ੍ਹਾਂ ਨੂੰ ਖੁਸ਼ੀ ਅਤੇ ਆਤਮ ਸੰਤੁਸ਼ਟੀ ਦਾ ਅਹਿਸਾਸ ਹੋ ਰਿਹਾ ਹੈ ਡਾਕਟਰ ਸਾਹਿਬਾਨਾਂ ਨੇ ਕੈਂਪ ਲਈ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੈਂਪ ਜ਼ਰੂਰਤਮੰਦ ਮਰੀਜ਼ਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ, ਕਿਉਕਿ ਅੱਖਾਂ ਦੀ ਰੌਸ਼ਨੀ ਤੋਂ ਬਿਨਾ ਕਿਸੇ ਦਾ ਵੀ ਜੀਵਨ ਦੁਸ਼ਵਾਰ ਹੋ ਜਾਂਦਾ ਹੈ ਕੈਂਪ ਰਾਹੀਂ ਅੱਖਾਂ ਦੇ ਰੋਗੀਆਂ ਦੇ ਜੀਵਨ ’ਚ ਰੋਸ਼ਨੀ ਭਰੀ ਜਾਂ ਰਹੀ ਹੈ ਅਤੇ ਉਨ੍ਹਾਂ ਦੀਆਂ ਦੁਆਵਾਂ ਵੀ ਮਿਲ ਰਹੀਆਂ ਹਨ।

LEAVE A REPLY

Please enter your comment!
Please enter your name here