ਕੈਲੀਫੋਰਨੀਆ ‘ਚ ਅੱਗ ਕਾਰਨ 3200 ਨੇ ਘਰ ਛੱਡਿਆ

3200 Left Home, Fire California

2000 ਲੋਕਾਂ ਦੀ ਬਿਜਲੀ ਸਪਲਾਈ ਠੱਪ | California

ਕੈਲੀਫੋਰਨੀਆ, (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ ‘ਚ ਤੇਜ ਹਵਾਵਾਂ ਅਤੇ ਉਚ ਤਾਪਮਾਨ ਕਾਰਨ ਜੰਗਲ ‘ਚ ਲੱਗੀ ਅੱਗ ਤੇਜੀ ਨਾਲ ਫੈਲਣ ਕਾਰਨ ਸ਼ਨਿੱਚਰਵਾਰ ਨੂੰ ਪ੍ਰਸ਼ਾਸਨ ਨੇ ਇੱਥੇ ਐਮਰਜੈਂਸੀ ਹਾਲਾਤਾਂ ਦਾ ਐਲਾਨ ਕਰ ਦਿੱਤਾ, ਅੱਗ ਕਾਰਨ 3200 ਨਾਗਰਿਕ ਨੂੰ ਮਜਬੂਰਨ ਆਪਣਾ ਘਰ ਛੱਡਣਾ ਪਿਆ। ਅਧਿਕਾਰਕ ਸੂਚਨਾ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਕੈਲੀਫੋਰਨੀਆ ਦੇ ਗੋਲੇਤਾ ਸਥਿਤ ਸਮੁੰਦਰੀ ਤਟ ਦੇ ਨੇੜੇ ਜੰਗਲ ‘ਚ ਲੱਗੀ ਅੱਗ ਵਨਸਪਤੀ ਨੂੰ ਖਾਕ ਕਰਦੀ ਹੋਈ ਤੇਜੀ ਨਾਲ ਅੱਗੇ ਵਧਦੀ ਰਹੀ।

350 ਫਾਇਰ ਬ੍ਰਿਗੇਡ ਕਰਮਚਾਰੀ  ਬੁਝਾ ਰਹੇ ਨੇ ਅੱਗ | California

ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਲਗਭਗ 2000 ਲੋਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਐਮਰਜੈਂਸੀ ਹਾਲਾਤ ਐਲਾਨ ਕਰਨ ਨਾਲ ਦੇਸ਼ ਦੇ ਅੱਗ ਬੁਝਾਉਣ ਦੇ ਵਾਧੂ ਸਰੋਤਾਂ ਦੀ ਵੀ ਮਦਦ ਲਈ ਜਾ ਸਕੇਗੀ। ਲਗਭਗ 350 ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ‘ਚ ਲੱਗੇ ਹੋਏ ਹਨ। ਫਾਇਰ ਬ੍ਰਿਗੇਡ ਕਰਮਚਾਰੀ ਸ਼ਨਿੱਚਰਵਾਰ ਨੂੰ ਘੱਟ ਹੋਈਆਂ ਹਵਾਵਾਂ ਦਾ ਲਾਭ ਉਠਾ ਕੇ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਸਨ।