ਮੇਜ਼ਬਾਨ ਰੂਸ ਦੇ ਸੁਪਨੇ ਸ਼ੂਟ ਕਰ ਕ੍ਰੋਏਸ਼ੀਆ ਸੈਮੀਫਾਈਨਲ ‘ਚ

11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ ‘ਚ ਮੁਕਾਬਲਾ ਇੰਗਲੈਂਡ ਨਾਲ | Sports News

ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ ‘ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਕ੍ਰੋਏਸ਼ੀਆ ਨੇ ਆਜ਼ਾਦ ਰਾਸ਼ਟਰ ਦੇ ਤੌਰ ‘ਤੇ 1998 ‘ਚ ਵਿਸ਼ਵ ਕੱਪ ‘ਚ ਸ਼ੁਰੂਆਤ ਕੀਤੀ ਸੀ ਉਸ ਤੋਂ 20 ਸਾਲ ਬਾਅਦ ਉਸਨੇ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ। (Sports News)

ਕ੍ਰੋਏਸ਼ੀਆ ਇੱਕ ਹੀ ਵਿਸ਼ਵ ਕੱਪ ‘ਚ ਦੋ ਵਾਰ ਪੈਨਲਟੀ ਸ਼ੂਟਆਊਟ ਜਿੱਤਣ ਵਾਲੀ ਦੂਸਰੀ ਟੀਮ ਬਣੀ | Sports News

ਮੈਚ ਦੇ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਜਿਸ ਤੋਂ ਬਾਅਦ ਐਕਸਟਰਾ ਸਮੇਂ ‘ਚ ਮੁਕਾਬਲਾ ਪਹੁੰਚ ਗਿਆ ਜਿਸ ਵਿੱਚ ਦੋਵਾਂ ਟੀਮਾਂ ਨੇ 1-1 ਗੋਲ ਕੀਤਾ ਅਤੇ ਸਕੋਰ 2-2 ਹੋ ਗਿਆ ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ ਕ੍ਰੋਏਸ਼ੀਆ ਲਈ ਕ੍ਰੇਮੇਰਿਚ ਨੇ 39ਵੇਂ ਮਿੰਟ ‘ਚ ਅਤੇ ਡੋਮਾਗੋਜ਼ ਵਿਦਾ ਨੇ 101ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਰੂਸ ਲਈ ਡੇਨਿਸ ਚੈਰੀਸ਼ੇਵ ਨੇ 31ਵੇਂ ਅਤੇ ਮਾਰੀਓ ਫਰਨਾਡੇਜ਼ ਨੇ 115ਵੇਂ ਮਿੰਟ ‘ਚ ਗੋਲ ਕੀਤਾ ਕ੍ਰੋਏਸ਼ੀਆ ਇੱਕ ਹੀ ਵਿਸ਼ਵ ਕੱਪ ‘ਚ ਦੋ ਵਾਰ ਪੈਨਲਟੀ ਸ਼ੂਟਆਊਟ ਜਿੱਤਣ ਵਾਲੀ ਦੂਸਰੀ ਟੀਮ ਬਣੀ ਇਸ ਤੋਂ ਪਹਿਲਾਂ ਅਰਜਨਟੀਨਾ ਨੇ 1990 ‘ਚ ਅਜਿਹਾ ਕੀਤਾ ਸੀ। (Sports News)

ਪੈਨਲਟੀ ਸ਼ੂਟਆਊਟ ‘ਚ ਰੂਸ ਦੇ ਦੋ ਅਤੇ ਕ੍ਰੋਏਸ਼ੀਆ ਦੇ ਇੱਕ ਖਿਡਾਰੀ ਗੋਲ ਕਰਨ ‘ਚ ਨਾਕਾਮ ਹੋਏ | Sports News

ਕ੍ਰੋਏਸ਼ੀਆ ਤੀਸਰੀ ਵਾਰ ਕਿਸੇ ਵਿਸ਼ਵ ਕੱਪ ‘ਚ ਮੇਜ਼ਬਾਨ ਦੇਸ਼ ਨਾਲ ਖੇਡਿਆ ਜਿਸ ਵਿੱਚ ਉਸਨੂੰ ਪਹਿਲੀ ਵਾਰ ਜਿੱਤ ਹਾਸਲ ਹੋਈ ਇਸ ਤੋਂ ਪਹਿਲਾਂ 7 ਵਿਸ਼ਵ ਕੱਪ ‘ਚ 5 ਵਾਰ (1990 ਇਟਲੀ, 1998 ਫਰਾਂਸ, 2002 ਦੱਖਣੀ ਕੋਰੀਆ, 2008 ਜਰਮਨੀ, 2014 ਬ੍ਰਾਜ਼ੀਲ) ਮੇਜ਼ਬਾਨ ਦੇਸ਼ ਕੁਆਰਟਰ ਫਾਈਨਲ ‘ਚ ਪਹੁੰਚਿਆ ਅਤੇ ਹਰ ਵਾਰ ਜਿੱਤਿਆ ਸੀ ਸਿਰਫ਼ 1994 ‘ਚ ਅਮਰੀਕਾ ਅਤੇ 2010 ‘ਚ ਦੱਖਣੀ ਅਫ਼ਰੀਕਾ ਹੀ ਕੁਆਰਟਰ ਫਾਈਨਲ ‘ਚ ਨਹੀਂ ਪਹੁੰਚ ਸਕੇ ਸਨ। (Sports News)

ਇਸ ਹਾਰ ਦੇ ਬਾਵਜ਼ੂਦ ਰੂਸ ਲਈ ਸਭ ਤੋਂ ਸੰਤੋਸ਼ਜਨਕ ਗੱਲ ਇਹੀ ਰਹੀ ਕਿ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਹੋਣ ਦੇ ਬਾਵਜ਼ੂਦ ਉਸਨੇ ਤਮਾਮ ਅੰਕੜਿਆਂ ਅਤੇ ਅਨੁਮਾਨਾਂ ਨੂੰ ਝੁਠਲਾਉਂਦਿਆਂ ਕੁਆਰਟਰ ਫਾਈਨਲ ਤੱਕ ਸਫ਼ਰ ਤੈਅ ਕੀਤਾ ਜੋ ਰੂਸ ਦੇ ਰੂਪ ‘ਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਰੂਸ ਨੇ ਆਖ਼ਰੀ 16 ਦੇ ਮੁਕਾਬਲੇ ‘ਚ ਸਪੇਨ ਜਿਹੀ ਮਜ਼ਬੂਤ ਟੀਮ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ ਪਰ ਇੱਥੇ ਫਿਸ਼ਤ ਸਟੇਡੀਅਮ ‘ਚ ਉਸਨੂੰ ਕ੍ਰੋਏਸ਼ੀਆ ਹੱਥੋਂ ਸ਼ੂਟ ਆਊਟ ‘ਚ 3-4 ਦੀ ਹਾਰ ਦਾ ਸਾਹਮਣਾ ਕਰਨਾ ਪਿਆ। (Sports News)