ਹਰਿਆਣਾ ਵਿੱਚ ਭਾਜਪਾ ਖਿਲਾਫ਼ ਡਟੇ ਜਾਟ ਸੰਗਠਨ

Jat, Community, Against, BJP, Haryana

ਕਿਹਾ, ਹਿੰਮਤ ਹੈ ਤਾਂ 16 ਅਗਸਤ ਤੋਂ ਬਾਅਦ ਕੋਈ ਪ੍ਰੋਗਰਾਮ ਕਰਕੇ ਦਿਖਾਉਣ ਸੀਐੱਮ | Jat Organization

ਰੋਹਤਕ, (ਨਵੀਨ ਮਲਿਕ/ਸੱਚ ਕਹੂੰ ਨਿਊਜ਼)। ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ 16 ਅਗਸਤ ਤੋਂ ਬਾਅਦ ਸੂਬੇ ਦੇ ਕਿਸੇ ਕੋਨੇ ‘ਚ ਪ੍ਰੋਗਰਾਮ ਕਰਕੇ ਦਿਖਾਉਣ। ਨਾਲ ਹੀ ਇਹ ਵੀ ਕਿਹਾ ਕਿ ਪਹਿਲਾਂ ਜਾਟਾਂ ਨੂੰ ਰੋਕਣ ਲਈ ਸਰਕਾਰ ਕੰਪਨੀ ਮੰਗਦੀ ਸੀ, ਹੁਣ ਸੀਐੱਮ ਤੇ ਮੰਤਰੀ ਆਪਣੇ ਪ੍ਰੋਗਰਾਮਾਂ ਲਈ ਪਹਿਲਾਂ ਹੀ 20 ਕੰਪਨੀਆਂ ਮੰਗਵਾ ਲੈਣ, ਪਰ ਕਿਸੇ ਵੀ ਸੂਰਤ ‘ਚ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ। (Jat Organization)

ਪ੍ਰਦੇਸ਼ ਕਾਰਜਕਾਰਨੀ ਦੀ ਹੋਈ ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਕਮੇਟੀ ਦੇ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਨੇ ਸੀਬੀਆਈ ਵੱਲੋਂ ਵਿੱਤ ਮੰਤਰੀ ਕੈਪਟਲ ਅਭਿਮੰਨੂੰ ਰਿਹਾਇਸ਼ ‘ਤੇ ਅੱਗ ਦੇ ਮਾਮਲੇ ‘ਚ ਅਸ਼ੋਕ ਬਲਹਾਰਾ ਤੇ ਹੋਰਨਾਂ ਦੇ ਨਾਂਅ ਚਾਰਜਸ਼ੀਟ ‘ਚ ਆਉਣ ‘ਤੇ ਵੀ ਸਖ਼ਤ ਇਤਰਾਜ਼ਗੀ ਪ੍ਰਗਟਾਈ ਹੈ ਤੇ ਕਿਹਾ ਕਿ ਸਿਆਸੀ ਦਵੈਸ਼ ਦੇ ਚੱਲਦੇ ਇਨ੍ਹਾਂ ਲੋਕਾਂ ਦਾ ਨਾਂਅ ਸ਼ਾਮਲ ਕੀਤਾ ਜਾ ਰਿਹਾ ਹੈ, ਜਦੋਂਕਿ ਵਿੱਤ ਮੰਤਰੀ ਦਾਅਵਾ ਕਰਦੇ ਸਨ ਕਿ ਇਸ ਮਾਮਲੇ ‘ਚ ਵੱਡੇ ਆਗੂ ਸ਼ਾਮਲ ਹਨ,

ਹੁਣ ਵਿੱਤ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਆਖਰ ਉਹ ਵੱਡੇ ਆਗੂ ਕਿੱਥੇ ਗਏ ਨਾਲ ਹੀ ਕਮੇਟੀ ਨੇ ਇਹ ਵੀ ਫੈਸਲਾ ਲਿਆ ਕਿ ਹੁਣ ਕੇਂਦਰ ਤੇ ਪ੍ਰਦੇਸ਼ ਸਰਕਾਰ ਤੋਂ ਕਿਸੇ ਵੀ ਪੱਧਰ ‘ਤੇ ਗੱਲਬਾਤ ਨਹੀਂ ਕੀਤੀ ਜਾਵੇਗੀ। ਸ਼ਨਿੱਚਰਵਾਰ ਨੂੰ ਪਿੰਡ ਜਸੀਆ ‘ਚ ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੀ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ਦੀ ਅਗਵਾਈ ਕੌਮੀ ਪ੍ਰਧਾਨ ਯਸ਼ਪਾਲ ਮਲਿਕ ਨੇ ਕੀਤੀ ਮੀਟਿੰਗ ‘ਚ ਜਾਟ ਰਾਖਵਾਂਕਰਨ ਅੰਦੋਲਨ ਦੀ ਰੂਪਰੇਖਾ ਨੂੰ ਲੈ ਕੇ ਵਿਚਾਰ ਕੀਤਾ ਗਿਆ

ਰਾਜਸਥਾਨ ਤੇ ਐਮਪੀ ਚੋਣਾਂ ‘ਚ ਭਾਜਪਾ ਖਿਲਾਫ਼ ਚਲਾਉਣਗੇ ਅਭਿਆਨ

ਯਸ਼ਪਾਲ ਮਲਿਕ ਨੇ ਕਿਹਾ ਕਿ ਸਰਕਾਰ ਨੇ ਜਾਟ ਸਮੇਤ ਪੰਜ ਹੋਰ ਜਾਤੀਆਂ ਦੇ ਰਾਖਵਾਂਕਰਨ ਨੂੰ ਲਟਕਾਉਣ ਲਈ ਸੁਪਰੀਮ ਕੋਰਟ ‘ਚ ਆਪਣਾ ਪੱਖ ਨਹੀਂ ਰੱਖਿਆ, ਜਿਸ ਦੇ ਚੱਲਦੇ ਸੁਪਰੀਮ ਕੋਰਟ ਨੇ ਮਾਮਲੇ ‘ਤੇ ਸਟੇਅ ਕਰ ਦਿੱਤਾ ਜੇਕਰ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਉਦੋਂ ਤੱਕ ਸਾਰੇ ਮੁਕੱਦਮੇ ਵਾਪਸ ਕਰਕੇ ਜਾਟ ਰਾਖਵਾਂਕਰਨ ਲਾਗੂ ਕਰ ਦਿੰਦੀ, ਪਰ ਸਰਕਾਰ ਨੇ ਭਾਈਚਾਰਾ ਤੋੜਨ ਤੇ ਜਾਤੀ ਤਨਾਅ ਪੈਦਾ ਕੀਤਾ ਹੈ ਨਾਲ ਹੀ ਯਸ਼ਪਾਲ ਮਲਿਕ ਨੇ ਇਹ ਵੀ ਦੱਸਿਆ ਕਿ ਨਵੰਬਰ ਦਸੰਬਰ ‘ਚ ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਹੋਣ ਵਾਲੀਆਂ ਚੋਣਾਂ ‘ਚ ਜਾਟ ਬਾਹੁਲਯ ਖੇਤਰਾਂ ‘ਚ ਭਾਜਪਾ ਦੇ ਖਿਲਾਫ਼ ਅਭਿਆਨ ਚਲਾਇਆ ਜਾਵੇਗਾ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ‘ਚ ਮਹਿੰਦਰ ਸਿੰਘ ਪੁਨੀਆ ਨੂੰ ਸਰਵਸੰਮਤੀ ਨਾਲ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਹੈ।