ਪੰਜਾਬ ਪੁਲਿਸ ‘ਚ ਵੱਡਾ ਫੇਰ ਬਦਲ

Drug, Addiction, Six, suspended, Including, Two, Police, Chiefs

ਇੱਕੋ ਹੱਲੇ, 130 ਡੀਐਸਪੀ ਏਧਰ-ਓਧਰ ਘੱਲੇ | Punjab Police

  • ਆਮ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜ ਕੇ ਕੁੱਟਣ ਤੋਂ ਬਾਅਦ ਪੁਲਿਸ ਹੋਈ ਸਰਗਰਮ | Punjab Police

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਪੁਲਿਸ ਪ੍ਰਬੰਧਾਂ ‘ਚ ਵੱਡਾ ਫੇਰਬਦਲ ਕਰਦਿਆਂ 130 ਜ਼ਿਲ੍ਹਾ ਉਪ ਪੁਲਿਸ ਕਪਤਾਨਾਂ ਦੇ ਤਬਾਦਲੇ ਕੀਤੇ ਹਨ ਇਨ੍ਹਾਂ ਅਧਿਕਾਰੀਆਂ ਨੂੰ ਬਦਲ ਕੇ ਖਾਲੀ ਪਈਆਂ ਅਸਾਮੀਆਂ ‘ਤੇ ਤਾਇਨਾਤ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਹ ਤਬਾਦਲੇ ਕੀਤੇ ਗਏ ਹਨ ਸੂਬੇ ‘ਚ ਨਸ਼ੇ ਖਿਲਾਫ਼ ਜਨਤਕ ਮੁਹਿੰਮ ਵੀ ਐਨੀ ਜ਼ਿਆਦਾ ਭਾਰੂ ਹੋ ਗਈ ਹੈ ਕਿ ਸਮਾਜ ਸੇਵੀ ਸੰਗਠਨ ਹੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਰਕਾਰ ਤੇ ਪੁਲਿਸ ਪ੍ਰਤੀ ਗੁੱਸਾ ਵੀ ਜ਼ਾਹਿਰ ਕਰ ਰਹੇ ਹਨ ਕਈ ਥਾਵਾਂ ‘ਤੇ ਸਮਾਜ ਸੇਵੀਆਂ ਨੇ ਜਾਗਰੂਕਤਾ ਮਾਰਚ ਕੱਢਣ ਦੇ ਨਾਲ-ਨਾਲ ਮਨੁੱਖੀ ਲੜੀਆਂ ਬਣਾ ਕੇ ਨਸ਼ਿਆਂ ਖਿਲਾਫ਼ ਪ੍ਰਚਾਰ ਕੀਤਾ ਹੈ ਕੁਝ ਥਾਵਾਂ ‘ਤੇ ਆਮ ਲੋਕਾਂ ਵੱਲੋਂ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਕੁੱਟਮਾਰ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। (Punjab Police)

ਸਰਕਾਰ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਲੋਕਾਂ ਵੱਲੋਂ ਨਸ਼ਾ ਤਸਕਰਾਂ ਦੀ ਫੜੋ-ਫੜਾਈ ਨਾਲ ਜਿੱਥੇ ਤਸਕਰਾਂ ਮਾਰੇ ਜਾ ਸਕਦੇ ਹਨ। ਉੱਥੇ ਅਜਿਹੀ ਕਿਸੇ ਵੀ ਘਟਨਾ ਨਾਲ ਸਰਕਾਰ ਨੂੰ ਹੀ ਸਿਆਸੀ ਤੇ ਗੈਰ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਸਰਕਾਰ ਇਹ ਰਣਨੀਤੀ ਬਣਾ ਕੇ ਚੱਲ ਰਹੀ ਹੈ ਕਿ ਪੁਲਿਸ ਅਧਿਕਾਰੀਆਂ ਦੀ ਵੱਧ ਤੋਂ ਵੱਧ ਤਾਇਨਾਤੀ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਇਸ ਨਾਲ ਕੋਈ ਅਣਹੋਣੀ ਘਟਨਾ ਨਾ ਵੀ ਵਾਪਰੇ ਅਤੇ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ਼ ਚੁਸਤੀ ਦਾ ਪ੍ਰਭਾਵ ਵੀ ਬਣਿਆ ਰਹੇ ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਪੰਜਾਬ ਸਰਕਾਰ ਤੇ ਪੁਲਿਸ ਦਾ ਸਾਰਾ ਜ਼ੋਰ ਨਸ਼ਾ ਤਸਕਰੀ ਰੋਕਣ ‘ਚ ਲੱਗਾ ਹੋਇਆ ਹੈ। (Punjab Police)

ਮੋਗਾ ਦੇ ਵਿਵਾਦਾਂ ‘ਚ ਰਹੇ ਐਸਐਸਪੀ ਦਾ ਚਾਰ ਦਿਨਾਂ ਮਗਰੋਂ ਤਬਾਦਲਾ | Punjab Police

ਪੰਜਾਬ ਸਰਕਾਰ ਨੇ ਮੋਗੇ ਦੇ ਵਿਵਾਦਾਂ ‘ਚ ਰਹੇ ਐਸਐਸਪੀ ਕਰਮਜੀਤ ਸਿੰਘ ਢਿੱਲੋਂ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਨੂੰ ਕਰਾਈਮ ਜੋਨ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਤੂਰ ਹੁਣ ਮੋਗੇ ਦੇ ਨਵੇਂ ਐਸਐਸਪੀ ਹੋਣਗੇ। (Punjab Police)