ਕਾਂਗਰਸ ਦੇ 21 ਮੰਤਰੀਆਂ ਦਾ ਅਸਤੀਫ਼ਾ

21 Ministers, Resign

ਭਾਜਪਾ ‘ਤੇ ਲਾਇਆ ਸਰਕਾਰ ਡੇਗਣ ਦਾ ਦੋਸ਼

ਦੇਰ ਰਾਤ ਚੱਲੀ ਮੈਰਾਥਨ ਮੀਟਿੰਗ ‘ਚ ਲਿਆ ਗਿਆ ਫੈਸਲਾ

ਏਜੰਸੀ, ਬੰਗਲੌਰ

ਕਰਨਾਟਕ ‘ਚ ਅਜ਼ਾਦ ਵਿਧਾਇਕ ਤੇ ਮੰਤਰੀ ਐਚ. ਨਾਗੇਸ਼ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਨੇ ਮਾਸਟਰ ਸਟਰੋਕ ਖੇਡ ਦਿੱਤਾ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜਨਤਾ ਦਲ (ਐਸ) ਗਠਜੋੜ ਸਰਕਾਰ ਨੂੰ ਬਚਾਉਣ ਲਈ ਕਾਂਗਰਸ ਦੇ ਸਾਰੇ 21 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਕਾਂਗਰਸ ਆਗੂਆਂ ਨੇ ਅਜਿਹਾ ਕਰਕੇ ਪਾਰਟੀ ਹਾਈਕਮਾਨ ਨੂੰ ਮੰਤਰੀ ਮੰਡਲ ‘ਚ ਬਦਲਾਅ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ ਗਠਜੋੜ ਸਾਥੀਆਂ ਦਰਮਿਆਨ ਗੰਭੀਰ ਮਤਭੇਦਾਂ ਕਾਰਨ ਬੀਤੇ ਹਫ਼ਤੇ ਕਾਂਗਰਸ ਦੇ 10 ਤੇ ਜਨਤਾ ਦਲ (ਸੈਕਯੂਲਰ) ਦੇ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਸਪੀਰਕ ਕੇ. ਆਰ. ਰਮੇਸ਼ ਕੁਮਾਰ ਨੂੰ ਆਪਣਾ ਤਿਆਗ ਪੱਤਰ ਸੌਂਪ ਦਿੱਤਾ ਸੀ ਅਸਤੀਫਾ ਦੇਣ ਵਾਲੇ ਜ਼ਿਆਦਾਤਰ ਵਿਧਾਇਕ ਮੁੰਬਈ ਦੇ ਇੱਕ ਹੋਟਲ ‘ਚ ਰਹਿ ਰਹੇ ਹਨ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਨਾਲ ਕੁਮਾਰ ਸਵਾਮੀ ਦੀ ਸਰਕਾਰ ‘ਤੇ ਸੰਕਟ ਦੇ ਬੱਦਲ ਛਾ ਗਏ ਹਨ

ਕਰਨਾਟਕ ਕਾਂਗਰਸ ਦੇ ਇੰਚਾਰਜ਼ ਕੇ. ਸੀ. ਵੇਣੂਗੋਪਾਲ ਦੀ ਅਗਵਾਈ ‘ਚ ਕਾਂਗਰਸ ਤੇ ਜਦ (ਐਸ) ਆਗੂਆਂ ਦਰਮਿਆਨ ਦੇਰ ਰਾਤ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਸ ਮੀਟਿੰਗ ‘ਚ ਸਾਬਕਾ ਮੁੱਖ ਮੰਤਰੀ ਸਿੱਧਰਮੱਇਆ ਵੀ ਸ਼ਾਮਲ ਸਨ ਗਠਜੋੜ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਕਾਂਗਰਸ ਦੇ 21 ਮੰਤਰੀਆਂ ‘ਚ ਉਪ ਮੁੱਖ ਮੰਤਰੀ ਡਾ. ਜੀ. ਪਰਮੇਸ਼ਵਰਾ ਵੀ ਸ਼ਾਮਲ ਹਨ ਸਾਰਿਆਂ ਨੇ ਕਰਨਾਟਕ ਕਾਂਗਰਸ ਦੇ ਮੁਖੀ ਦਿਨੇਸ਼ ਗੁੰਡੁਰਾਵ ਨੂੰ ਆਪਣੇ ਤਿਆਗ ਪੱਤਰ ਸੌਂਪ ਦਿੱਤੇ ਸਿੱਧਰਮੱਇਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਚ. ਡੀ. ਕੁਮਾਰ ਸਵਾਮੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ‘ਚ ਕੈਬਨਿਟ ਦਾ ਮੁੜ ਗਠਨ ਹੋਵੇਗਾ, ਜਿਸ ‘ਚ ਸਮਾਜਿਕ ਨਿਆਂ ਤੇ ਅਸੰਤੁਸ਼ਟ ਵਿਧਾਇਕਾਂ ਦਾ ਵਿਸ਼ੇਸ਼ ਰੂਪ ਨਾਲ ਧਿਆਨ ਰੱਖਿਆ ਜਾਵੇਗਾ  ਉਨ੍ਹਾਂ ਕਿਹਾ, ਅਸੀਂ ਅਸਤੀਫ਼ਾ ਦੇਣ ਵਾਲੇ ਸਾਰੇ 10 ਵਿਧਾਇਕਾਂ ਦੇ ਸੰਪਰਕ ‘ਚ ਬਣੇ ਹੋਏ ਹਨ ਰਾਣੇਬੇਨੂਰ ਤੋਂ ਅਜ਼ਾਦ ਵਿਧਾਇਕ ਤੇ ਨਗਰਪਾਲਿਕਾ ਮੰਤਰੀ ਆਰ. ਸ਼ੰਕਰ ਨੇ ਕਾਂਗਰਸ ਦੇ ਦਬਾਅ ਦੇ ਬਾਵਜ਼ੂਦ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ

ਸ਼ੰਕਰ ਨੂੰ ਹਾਲ ਹੀ ‘ਚ ਮੰਤਰੀ ਮੰਡਲ ‘ਚ ਹੋਏ ਫੇਰਬਦਲ ‘ਚ ਸ਼ਾਮਲ ਕੀਤਾ ਗਿਆ ਸੀ  ਕੈਬਨਿਟ ‘ਚ ਹੋਰ ਅਜ਼ਾਦ ਮੈਂਬਰ ਐਚ ਨਾਗੇਸ਼ ਨੇ ਵੀ ਰਾਜਪਾਲ ਵਾਜੂਭਾਈ ਵਾਲਾ ਨੂੰ ਤਿਆਗ ਪੱਤਰ ਸੌਂਪਿਆ ਤੇ ਕਿਹਾ ਕਿ ਉਹ ਗਠਜੋੜ ਸਰਕਾਰ ਤੋਂ ਹਮਾਇਤ ਵਾਪਸ ਲੈ ਰਹੇ ਹਨ ਇਸ ਤੋਂ ਬਾਅਦ ਉਹ ਇੱਕ ਚਾਰਟਰਡ ਜ਼ਹਾਜ਼ ਰਾਹੀਂ ਮੁੰਬਈ ਚਲੇ ਗਏ ਸਿਧਰਮੱਇਆ ਨੇ ਭਾਜਪਾ ‘ਤੇ ਸੂਬੇ ਦੀ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ

ਕਾਂਗਰਸ ‘ਚ ਤਿਆਗ ਪੱਤਰ ਦੇਣ ਦਾ ਸਿਲਸਲਾ ਰਾਹੁਲ ਗਾਂਧੀ ਨੇ ਸ਼ੁਰੂ ਕੀਤਾ ਹੈ, ਜਿਸ ਦਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ

ਰਾਜਨਾਥ ਸਿੰਘ, 
ਕੇਂਦਰੀ ਰੱਖਿਆ ਮੰਤਰੀ

ਭਾਜਪਾ ਨਾ ਤਾਂ ਲੋਕਤੰਤਰ ਤੇ ਨਾ ਹੀ ਵਿਧਾਨ ਮੰਡਲ ਦਾ ਸਨਮਾਨ ਕਰਦੀ ਹੈ 2018 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਸਭ ਤੋਂ ਵੱਧ 104 ਸੀਟਾਂ ਜ਼ਰੂਰ ਮਿਲੀਆਂ ਸਨ, ਪਰ ਉਹ 113 ਦੇ ਬਹੁਮਤ ਦੇ ਅੰਕੜੇ ਨੂੰ ਨਹੀਂ ਛੂਹ ਸਕੀ ਸੀ ਭਾਜਪਾ ਕਾਂਗਰਸ-ਜਦ (ਐਸ) ਗਠਜੋੜ ਸਰਕਾਰ ਨੂੰ ਡੇਗਣ ਦੀ ਆਪਣੀ ਕਿਸੇ ਕੋਸ਼ਿਸ਼ ‘ਚ ਸਫ਼ਲ ਨਹੀਂ ਹੋਵੇਗੀ ਤੇ ਇਹ ਜ਼ਿਆਦਾ ਮਜ਼ਬੂਤ ਹੋਵੇਗੀ

ਸਿਧਰਮੱਇਆ, ਕਾਂਗਰਸ ਆਗੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।