ਪੈਟਰੋਲ ‘ਚ 15 ਪੈਸੇ ਦੀ ਕਟੌਤੀ

Petrol, Diesel, Prices Continue, Rise

ਲਗਾਤਾਰ 14ਵੇਂ ਦਿਨ ਘਟੀਆਂ ਕੀਮਤਾਂ, ਹੁਣ ਤੱਕ 2 ਰੁਪਏ ਸਸਤਾ ਹੋਇਆ ਪੈਟਰੋਲ

ਨਵੀਂ ਦਿੱਲੀ, (ਏਜੰਸੀ)। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ‘ਚ 15 ਪੈਸੇ ਦੀ ਕਟੌਤੀ ਕੀਤੀ ਹੈ, ਜਦੋਂ ਕਿ ਡੀਜ਼ਲ ‘ਚ 10 ਪੈਸੇ ਦੀ ਰਾਹਤ ਦਿੱਤੀ ਹੈ। ਅੱਜ ਦੀ ਹੋਈ ਇਸ ਕਟੌਤੀ ਕਾਰਨ ਪਿਛਲੇ 14 ਦਿਨਾਂ ‘ਚ ਪੈਟਰੋਲ 2 ਰੁਪਏ ਅਤੇ ਡੀਜ਼ਲ 1 ਰੁਪਏ 46 ਪੈਸੇ ਸਸਤਾ ਹੋ ਚੁੱਕਾ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ਜਿੱਥੇ 15 ਪੈਸੇ ਘੱਟ ਕੇ 76.43 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 67.85 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 84.26 ਰੁਪਏ ਹੋ ਹੈ, ਜੋ ਬੀਤੇ ਦਿਨੀਂ 84.41 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਡੀਜ਼ਲ 72.24 ਰੁਪਏ ਹੈ।।

ਤੇਲ ਕੀਮਤਾਂ  ‘ਚ ਆਈ ਕਟੌਤੀ ਕਾਰਨ ਪੰਜਾਬ ਦੇ ਜਲੰਧਰ ‘ਚ ਹੁਣ ਪੈਟਰੋਲ 81.64 ਰੁਪਏ ਅਤੇ ਡੀਜ਼ਲ ਦੀ 67.77 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਤੋਂ ਬਿਨਾਂ ਅੰਮ੍ਰਿਤਸਰ ਸ਼ਹਿਰ ‘ਚ ਪੈਟਰੋਲ ਦੀ ਕੀਮਤ 82.18 ਰੁਪਏ , ਡੀਜ਼ਲ 68.24 ਰੁਪਏੇ, ਲੁਧਿਆਣਾ ‘ਚ ਪੈਟਰੋਲ 81.94 ਰੁਪਏ, ਡੀਜ਼ਲ 68.01 ਰੁਪਏ , ਹੁਸ਼ਿਆਰਪੁਰ ‘ਚ ਪੈਟਰੋਲ 81.72 ਤੋਂ 81.83 ਰੁਪਏ, ਜਦੋਂ ਕਿ ਡੀਜ਼ਲ 67.92 ਰੁਪਏ ਤੱਕ ਵਿਕ ਰਿਹਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਪੈਟਰੋਲ 73.51 ਰੁਪਏ ਅਤੇ ਡੀਜ਼ਲ 65.89 ਰੁਪਏ ਵਿਕ ਰਿਹਾ ਹੈ।