ਮਹਾਂ ਪਰਉਪਕਾਰ ਦਿਵਸ ’ਤੇ ਪੂਜਨੀਕ ਗੁਰੂ ਜੀ ਦੀ 12ਵੀਂ ਸ਼ਾਹੀ ਚਿੱਠੀ

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 32ਵਾਂ ਪਵਿੱਤਰ ਗੁਰਗੱਦੀ ਦਿਵਸ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ। ਮਹਾਂ ਪਰਉਪਕਾਰ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਵਿਸ਼ਾਲ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਨਾਮ ਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਕੀਤੀ ਗਈ। ਉਪਰੰਤ ਕ੍ਰਮਵਾਰ ਕਵੀਆਂ ਨੇ ਆਪਣੇ ਸ਼ਬਦਾਂ ਨਾਲ ਸਾਧ-ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਸ਼ਾਹੀ ਚਿੱਠੀ ਦਾ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਪੜ੍ਹੋ ਪੂਜਨੀਕ ਗੁਰੂ ਦੁਆਰਾ ਭੇਜੀ ਗਈ ਚਿੱਠੀ…

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ ਅਤੇ ਸੇਵਾਦਾਰੋ,
ਸਾਰਿਆਂ ਨੂੰ ‘ਮਹਾਂਪਰਉਪਕਾਰ ਦਿਵਸ’ ਦੀਆਂ ਬਹੁਤ-2 ਵਧਾਈਆਂ ਅਤੇ ਆਸ਼ੀਰਵਾਦ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

ਸਾਡੇ ਕਰੋੜਾਂ ਪਿਆਰੇ ਅਤੇ ਅੱਖਾਂ ਦੇ ਤਾਰੇ ਬੱਚਿਓ, ਤੁਹਾਡੇ ਸਾਰਿਆਂ ਦੇ ਸਿਰਾਂ ’ਤੇ ਸਾਡੇ ਦੋਵੇਂ ਹੱਥਾਂ ਨਾਲ ਆਸ਼ੀਰਵਾਦ’ ਤੁਹਾਨੂੰ ਸਾਰਿਆਂ ਨੂੰ ਅਸੀਂ ਯਾਦ ਨਹੀਂ ਕਰਦੇ ਕਿਉਂਕਿ ਇੱਕ ਪਲ ਵੀ ਤੁਹਾਨੂੰ ਭੁੱਲਦੇ ਹੀ ਨਹੀਂ ਅਸੀਂ ਹਰ ਸਮੇਂ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਸ਼ਾਹ ਸਤਿਨਾਮ ਤੇ ਸ਼ਾਹ ਮਸਤਾਨ ਜੀ ਨੂੰ ਅਸੀਂ ਤੁਹਾਡੇ ਹਰ ਚੰਗੇ ਕੰਮ ਅਤੇ ਸਿਹਤ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਵੀ ਸੇਵਾਦਾਰ ਅਤੇ ਸਾਧ-ਸੰਗਤ ‘ਅਗਸਤ’ ਤੇ ‘ਸਤੰਬਰ’ ’ਚ ਵੱਖ-ਵੱਖ ਥਾਵਾਂ, ਡੇਰਿਆਂ ’ਚ ‘ਨਾਮਚਰਚਾਵਾਂ’ ’ਚ ਸ਼ਾਮਲ ਹੋ ਕੇ ਖੁਸ਼ੀਆਂ ਮਨਾਉਂਦੇ ਹੋ, ਸਤਿਗੁਰੂ ਜੀ ਹਰ ਵਾਰ ਤੁਹਾਨੂੰ ‘ਭੰਡਾਰਿਆਂ’ ਦੀਆਂ ਨਵੀਆਂ-ਨਵੀਆਂ ਖੁਸ਼ੀਆਂ ਪ੍ਰਦਾਨ ਕਰਨ ਅਤੇ ਸੇਵਾ ਸਿਮਰਨ ’ਚ ਮਨ ਲਵਾਉਣ।

ਅਸੀਂ ਸਵੇਰੇ 4 ਤੋਂ 5.30 ਏਐੱਮ ਅਤੇ ਸ਼ਾਮ ਨੂੰ 6 ਤੋਂ 7.30 ਪੀਐੱਮ ਦਰਮਿਆਨ ਤੁਹਾਡੇ ਸਾਰਿਆਂ ਲਈ ਐੱਮਐੱਸਜੀ ਗੁਰੂ ਰੂਪ ’ਚ ਸਪੈਸ਼ਲ ਪ੍ਰਾਰਥਨਾ ਕਰਕੇ ‘ਰਹਿਮਤਾਂ, ਖੁਸ਼ੀਆਂ ਭੇਜਦੇ ਰਹਿੰਦੇ ਹਾਂ ਰੋਜ਼ਾਨਾ ਜੋ ਵੀ ਇਸ ਸਮੇਂ ’ਤੇ ( ਸਾਨੂੰ ਦਿੱਤੇ ਦੋ ਵਾਅਦਿਆਂ ’ਤੇ ਪੱਕਾ ਰਹਿ ਕੇ) ਥੋੜ੍ਹਾ ਸਿਮਰਨ ਕਰੇਗਾ ਉਸ ਨੂੰ ਅਸੀਂ ਐੱਮਐੱਸਜੀ ਦੇ ਰੂਪ ’ਚ ‘ਨੂਰਾਨੀ’ ਨਜ਼ਾਰੇ, ਪਰਮ ਪਿਤਾ ਪਰਮਾਤਮਾ ਤੋਂ ਜ਼ਰੂਰ ਅਤੇ ਛੇਤੀ ਦਿਵਾਵਾਂਗੇ।

ਸਾਡੇ ਪਿਆਰੇ ਬੱਚਿਓ, ਅਸੀਂ ਐੱਮਐੱਸਜੀ ਦੇ ਰੂਪ ਵਿੱਚ ਜਦੋਂ ਤੋਂ ਡੇਰਾ ਸੱਚਾ ਸੌਦਾ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤੁਹਾਡਾ ਸਾਰਿਆਂ ਨੂੰ ਹਮੇਸ਼ਾ ਰਾਮ ਨਾਮ ਨਾਲ, ਮਾਨਵਤਾ ਅਤੇ ਸ੍ਰਿਸ਼ਟੀ ਦੇ ਭਲੇ ਲਈ ਅਤੇ ਚੰਗੇ ਕਰਮ ਅਤੇ ਨਿਸਵਾਰਥ ਭਾਵਨਾ ਨਾਲ ਸਾਰਿਆਂ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਕੀਤਾ ਸੀ, ਕਰ ਰਹੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ। ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਤੁਹਾਨੂੰ ਸਾਰੇ ਬੱਚਿਆਂ ਤੋਂ, ਅੱਜ ਦੇ ਪਵਿੱਤਰ ਦਿਵਸ ’ਤੇ , ਇੱਕ ਪ੍ਰਣ ਕਰਵਾਉਣਾ ਚਾਹੁੰਦੇ ਹਾਂ ਕਿ ‘ਤੁਸੀਂ ਸਾਡੇ ਕਰੋੜਾਂ ਪਿਆਰੇ ਬੱਚੇ, ਹਮੇਸ਼ਾ ਏਕਤਾ ਰੱਖਣਗੇ ਅਤੇ ਆਪਣੇ ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਫੀਸਦੀ ਮੰਨਣਗੇ’’ ਹੱਥ ਖੜ੍ਹੇ ਕਰੋ ਨਾਅਰਾ ਲਾ ਕੇ ਹੱਥ ਹੇਠਾਂ ਕਰ ਲਓ ਸਤਿਗੁਰ ਜੀ ਤੁਹਾਨੂੰ ਨਵੀਆਂ ਖੁਸ਼ੀਆਂ ਦੇਣ, ਤੁਹਾਡੀ ਸਾਰਿਆਂ ਦੀ ਸਭ ਤੋਂ ਵੱਡੀ ਮੰਗ ਛੇਤੀ ਤੋਂ ਛੇਤੀ ਪੂਰੀ ਕਰਨ ਆਸ਼ੀਰਵਾਦ।

ਸਾਡੇ ਪਿਆਰੇ ਬੱਚਿਓ, ਅਸੀਂ ਸਮਾਜ ’ਚੋਂ ਬੁਰਾਈਆਂ ਅਤੇ ਨਸ਼ਿਆਂ ਨੂੰ ਛੁਡਾਉਣ ਦਾ ਜੋ ਕੰਮ ਐੱਮਐੱਸਜੀ ਗੁਰੂ ਦੇ ਰੂਪ ਵਿੱਚ ਸ਼ੁਰੂ ਕਰ ਰੱਖਿਆ ਹੈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਹੈ ਕਿ ਤੁਸੀਂ ਸਾਰੇ ਇਹਨਾਂ ਕਾਰਜਾਂ ਨੂੰ ਤਨ, ਮਨ ਅਤੇ ਧਨ ਨਾਲ ਤੇ ਪੂਰੀ ਲਗਨ ਨਾਲ ਇਹਨਾਂ ਕਾਰਜਾਂ ਨੂੰ ਵਧ-ਚੜ੍ਹ ਕੇ ਪੂਰਾ ਕਰਨ ਲਈ ਦਿਨ-ਰਾਤ ਲੱਗੇ ਹੋ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਤੁਹਾਨੂੰ ਇਹ ਬਚਨ ਦਿੰਦੇ ਹਾਂ ਕਿ ਜਿਹੋ ਜਿਹੀ ਸੇਵਾ ਤੁਸੀਂ ਕਰੋ, ਸਤਿਗੁਰੂ ਰਾਮ ਤੋਂ, ਤੁਹਾਨੂੰ ਉਸ ਤੋਂ ਲੱਖਾਂ ਗੁਣਾਂ ਵਧ ਕੇ ਬਰਕਤਾਂ ਅਤੇ ਖੁਸ਼ੀਆਂ ਦਿਵਾਵਾਂਗੇ ਦੋਵੇਂ ਜਹਾਨ ਦੀਆਂ ਖੁਸ਼ੀਆਂ ਦੇ ਢੇਰ ਤੁਹਾਡੇ ਤਨ ਅਤੇ ਘਰਾਂ ’ਚ ਲਵਾਵਾਂਗੇ ਆਸ਼ੀਰਵਾਦ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
ਐੱਮਐੱਸਜੀ
22.9.2022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ