ਸੰਗਰੂਰ ‘ਚ ਅੱਜ ਹੋਏ 11 ਵਿਅਕਤੀਆਂ ਦੇ ਇਕੱਠ ਵਾਲੇ ਵਿਆਹ ਦੇ ਚਰਚੇ

ਕੁੜੀ ਵਾਲਿਆਂ ਦੇ 6 ਤੇ ਮੁੰਡੇ ਵਾਲਿਆਂ ਦੇ 5 ਜਣੇ ਹੀ ਵਿਆਹ ‘ਚ ਹੋਏ ਸ਼ਾਮਿਲ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਵਾਇਰਸ ਕਰਕੇ ਭਾਵੇਂ ਸਮੁੱਚੀ ਦੁਨੀਆਂ ਵਿੱਚ ਅਫ਼ਰਾ ਤਫ਼ਰੀ ਫੈਲੀ ਹੋਈ ਹੈ ਪਰ ਇਸ ਦੇ ਬਾਵਜੂਦ ਸਮਾਜ ਵਿੱਚ ਕਈ ਅਜਿਹੀਆਂ ਚੰਗੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰੇਕ ਦੇ ਮਨ ਨੂੰ ਤਸੱਲੀ ਹੋ ਰਹੀ ਹੈ ਸੰਗਰੂਰ ਵਿੱਚ ਜਿਹੜੇ ਵਿਆਹ ‘ਤੇ ਲੱਖਾਂ ਰੁਪਏ ਦਾ ਖਰਚ ਹੋਣਾ ਸੀ, ਉਹ ਮਹਿਜ ਕੁਝ ਸੌ ਕੁ ਰੁਪਏ ਨਾਲ ਸੰਪੰਨ ਹੋ ਗਿਆ ਜਿਸ ਨੂੰ ਲੈ ਕੇ ਦੋਵੇਂ ਪਰਿਵਾਰਾਂ ਦੇ ਮੈਂਬਰ ਪੂਰੇ ਖੁਸ਼ ਹਨ ਕੋਰੋਨਾ ਵਾਇਰਸ ਦੇ ਡਰ ਕਾਰਨ ਅੱਜ ਪ੍ਰਸ਼ਾਸਨ ਨੇ ਇਨ੍ਹਾਂ ਦੋਵੇਂ ਪਰਿਵਾਰਾਂ ਦੇ 11 ਮੈਂਬਰਾਂ ਨੂੰ ਇਕੱਠ ਕਰਨ ਦੀ ਪ੍ਰਵਾਨਗੀ ਦਿੱਤੀ ਸੀ

ਜਾਣਕਾਰੀ ਮੁਤਾਬਕ ਅੱਜ ਸੰਗਰੂਰ ਦੇ ਆਫ਼ਿਸਰ ਕਲੋਨੀ ‘ਚ ਰਹਿੰਦੇ ਪਰਿਵਾਰ ਦੀ ਧੀ ਪੂਜਾ ਦਾ ਵਿਆਹ ਸੀ ਪਰ ਪ੍ਰਸ਼ਾਸਨ ਨੇ ਦੋਵੇਂ ਪਰਿਵਾਰਾਂ ਨੂੰ ਸਿਰਫ਼ 11 ਮੈਂਬਰਾਂ ਦੇ ਇਕੱਠ ਕਰਨ ਦੀ ਪ੍ਰਵਾਨਗੀ ਦਿੱਤੀ ਜਿਸ ਵਿੱਚ 5 ਜਣੇ ਲੜਕੇ ਅਤੇ 6 ਜਣੇ ਲੜਕੀ ਵਾਲਿਆਂ ਦੇ ਸਨ ਲੜਕੀ ਦੇ ਭਰਾ ਨੇ ਦੱਸਿਆ ਉਨ੍ਹਾਂ ਨੇ ਸਿਰਫ਼ ਘਰ ਵਿੱਚ ਹੀ ਖਾਣਾ, ਮਠਿਆਈਆਂ ਵਗੈਰਾ ਤਿਆਰ ਕੀਤੀਆਂ ਅਤੇ ਸਾਰੀਆਂ ਰਸਮਾਂ ਘਰੇ ਹੀ ਸੰਪੰਨ ਹੋਈਆਂ ਅਤੇ ਕੁਝ ਘੰਟਿਆਂ ਵਿੱਚ ਬਗੈਰ ਸ਼ੋਰ ਸ਼ਰਾਬੇ ਤੋਂ ਲੜਕੀ ਨੂੰ ਉਸ ਦੇ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ

ਦੂਜੇ ਪਾਸੇ ਅਹਿਮਦਗੜ੍ਹ ਦੇ ਵਸਨੀਕ ਲੜਕੇ ਸ਼ਿਵਮ ਜਿਹੜਾ ਆਪਣੀ ਗੱਡੀ ਨੂੰ ਖੁਦ ਚਲਾ ਕੇ ਲਿਆਇਆ ਸੀ, ਨੇ ਦੱਸਿਆ ਕਿ ਉਸ ਦੇ ਵਿਆਹ ਵਿੱਚ ਉਸ ਦੇ ਮੰਮੀ, ਪਾਪਾ, ਚਾਚਾ ਤੇ ਚਾਚੀ ਸ਼ਾਮਿਲ ਹੋ ਸਕੇ ਹਨ ਉਸ ਨੇ ਦੱਸਿਆ ਕਿ ਪਹਿਲਾਂ ਇਸੇ ਤਾਰੀਖ਼ ਨੂੰ ਉਨ੍ਹਾਂ ਨੇ ਸੰਗਰੂਰ ਦੇ ਇੱਕ ਵੱਡੇ ਪੈਲੇਸ ਵਿੱਚ ਵਿਆਹ ਰੱÎਖਿਆ ਸੀ ਜਿਸ ‘ਤੇ 600 ਜਣਿਆਂ ਦਾ ਇਕੱਠ ਰੱਖਿਆ ਸੀ ਪਰ ਪ੍ਰਸ਼ਾਸਨ ਦੇ ਕਹਿਣ ‘ਤੇ ਉਹ ਸਿਰਫ਼ 5 ਬੰਦੇ ਹੀ ਬਰਾਤ ਵਿੱਚ ਆਏ ਹਨ

ਮੁੰਡੇ ਦੇ ਡੈਡੀ ਨੇ ਦੱÎਸਿਆ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਹਨ ਕਿ ਬਗੈਰ ਕਿਸੇ ਖ਼ਰਚੇ ਤੋਂ ਉਨ੍ਹਾਂ ਨੇ ਆਪਣਾ ਮੁੰਡਾ ਵਿਆਹ ਲਿਆ ਹੈ ਅਤੇ ਕੋਰੋਨਾ ਨੇ ਸਾਨੂੰ ਇਹ ਚੰਗੀ ਗੱਲ ਵੀ ਸਿਖਾਈ ਹੈ ਜਿਸ ਨੂੰ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਵਿਆਹ ਸਾਦਗੀ ਨਾਲ ਹੀ ਕੀਤੇ ਜਾਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਜਿਹੜਾ ਸਾਡਾ ਲੱਖਾਂ ਰੁਪਏ ਦਾ ਬਚਾਅ ਹੋਇਆ ਹੈ, ਉਸ ਵਿੱਚੋਂ ਅਸੀਂ ਕੁਝ ਲੋੜਵੰਦ ਪਰਿਵਾਰਾਂ ਲਈ ਦਾਨ ਵੀ ਕਰਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।