ਦਸਵੀਂ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ‘ਤੇ ਕੁੜੀਆਂ ਦਾ ਕਬਜ਼ਾ

10th Result
ਅਦਿਤੀ ਤੇ ਅਲੀਸ਼ਾ ਨੂੰ ਚੁੱਕ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਸਕੂਲ ਦੀਆਂ ਹੋਰ ਵਿਦਿਆਰਥਣਾਂ

ਪਹਿਲੇ ਦੂਜੇ ਸਥਾਨ ਤੇ ਲੁਧਿਆਣਾ ਤੇ ਤੀਜੇ ਤੇ ਅੰਮ੍ਰਿਤਸਰ ਦੀ ਕੁੜੀ ਨੇ ਕੀਤਾ ਟਾਪ | 10th Result

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਨੇ ਮੱਲਾਂ ਮਾਰੀਆਂ ਹਨ. ਪਹਿਲੀਆਂ ਦੋ ਪੁਜ਼ੀਸ਼ਨਾਂ ‘ਤੇ ਲੁਧਿਆਣਾ ਅਤੇ ਤੀਜੇ ਸਥਾਨ ‘ਤੇ ਅੰਮ੍ਰਿਤਸਰ ਦੀ ਕੁੜੀ ਨੇ ਟਾਪ ਕੀਤਾ ਹੈ। ਪੰਜਾਬ ਬੋਰਡ ਵੱਲੋਂ ਆਪਣੇ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕੀਤੇ ਗਏ ਨਤੀਜੇ ਅਨੁਸਾਰ ਤੇਜਾ ਸਿੰਘ ਸੁਤੰਤਰ ਮਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਲਾਪੁਰੀ ਲੁਧਿਆਣਾ ਦੀ ਹੋਣਹਾਰ ਵਿਦਿਆਰਥਣ ਅਦਿੱਤੀ ਨੇ 650 ਵਿੱਚੋਂ 650 ਅੰਕ (100 ਪ੍ਰਤੀਸ਼ਤ) ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। (10th Result)

ਜਦਕਿ ਦੂਜੇ ਸਥਾਨ ‘ਤੇ ਵੀ 20 ਤੇਜਾ ਸਿੰਘ ਸੁਤੰਤਰ ਮਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਰਾਪੁਰੀ ਲੁਧਿਆਣਾ ਦੀ ਹੀ ਵਿਦਿਆਰਥਣ ਅਲੀਸ਼ਾ ਸ਼ਰਮਾ ਨੇ 650 ਵਿੱਚੋਂ 645 ਅੰਕ (99.23) ਪ੍ਰਾਪਤ ਕਰਦਿਆਂ ਦੂਜਾ ਸਥਾਨ ਮੱਲਿਆ ਹੈ। ਨਤੀਜੇ ਅਨੁਸਾਰ ਤੀਜੇ ਸਥਾਨ ‘ਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ (ਅੰਮ੍ਰਿਤਸਰ) ਦੀ ਕਰਮਨਪ੍ਰੀਤ ਕੌਰ ਰਹੀ ਹੈ ਜਿਸ ਨੇ 650 ਵਿੱਚੋਂ 645 ਅੰਕ (99.23) ਪ੍ਰਾਪਤ ਕੀਤੇ ਹਨ. ਵਿਦਿਆਰਥੀ ਆਪੋ ਆਪਣਾ ਨਤੀਜਾ ਦੇਖਣ ਲਈ ਪੰਜਾਬ ਬੋਰਡ ਦੀ ਅਧਿਕਾਰਤ ਵੈਬਸਾਈਟ pseb.ec.in ਅਤੇ indiaresults.com ‘ਤੇ ਨਤੀਜਾ ਦੇਖ ਸਕਦੇ ਹਨ।

Also Read : 10th Class Result: BSEB ਨੇ ਐਲਾਨਿਆ ਦਸਵੀਂ ਦਾ ਨਤੀਜਾ, ਧੀਆਂ ਦੀ ਸਰਦਾਰੀ

LEAVE A REPLY

Please enter your comment!
Please enter your name here