Education News: 10ਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਕਿਵੇਂ ਕਰੀਏ?

ਨਤੀਜਿਆਂ ਤੋਂ ਪਹਿਲਾਂ ਹੀ ਕਰੀਅਰ ਦੀ ਦਿਸ਼ਾ ਤੈਅ ਕਰ ਰਹੇ ਵਿਦਿਆਰਥੀ

Khushdeep Singh Picture
Published On

10ਵੀਂ ਕਲਾਸ ਦੀਆਂ (ਲਗਭਗ ਸਾਰੇ ਹੀ ਬੋਰਡਾਂ) ਸਾਲਾਨਾ ਪ੍ਰੀਖਿਆਵਾਂ ਵੱਲੋਂ ਲਈਆਂ ਗਈਆਂ), ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਆਉਣ ਵਾਲੇ ਨਤੀਜਿਆਂ ਦਾ ਇੰਤਜ਼ਾਰ ਹੈ। ਭਾਵੇਂ ਕਿ ਸੀਬੀਐੱਸਈ ਨੇ, ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਾ ਰਹਿਣ ਵਾਲੇ ਵਿਦਿਆਰਥੀਆਂ ਨੂੰ ਇੱਕ ਹੋਰ ਮੌਕਾ ਦੇਣ ਦੀ ਆਪਸ਼ਨ ਵੀ ਦਿੱਤੀ ਹੈ, ਪਰੰਤੂ ਫਿਰ ਵੀ ਇਹ ਵੇਖਿਆ ਜਾ ਰਿਹਾ ਹੈ ਕਿ ਵਿਦਿਆਰਥੀ ਆਪਣੇ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਹੀ 10ਵੀਂ ਤੋਂ ਬਾਅਦ ਦੇ ਵਿਸ਼ਿਆਂ ਦੀ ਚੋਣ ਕਰਕੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਚੁੱਕੇ ਹਨ।

Education News
Education News: 10ਵੀਂ ਤੋਂ ਬਾਅਦ ਵਿਸ਼ਿਆਂ ਦੀ ਚੋਣ ਕਿਵੇਂ ਕਰੀਏ?

10ਵੀਂ ਤੋਂ ਬਾਅਦ, ਵਿਸ਼ਿਆਂ ਦੀ ਚੋਣ ਕਰਨਾ ਵਿਦਿਆਰਥੀ ਜੀਵਨ ਦਾ ਇੱਕ ਬਹੁਤ ਹੀ ਅਹਿਮ ਪੜਾਅ ਹੁੰਦਾ ਹੈ ਜੋ ਕਿ ਵਿਦਿਆਰਥੀਆਂ ਦੀ ਆਉਣ ਵਾਲੀ ਸਮੁੱਚੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਦਾ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਿਸ਼ਿਆਂ ਦੀ ਚੋਣ ਕਰਦੇ ਸਮੇਂ ਬਹੁਤ ਹੀ ਸੰਜਮ, ਸਹਿਣਸ਼ੀਲਤਾ, ਇਮਾਨਦਾਰੀ ਅਤੇ ਦੂਰ-ਅੰਦੇਸ਼ੀ ਵਾਲੀ ਪਹੁੰਚ ਅਪਣਾਉਣ ਦੀ ਜਰੂਰਤ ਹੁੰਦੀ ਹੈ ਤਾਂ ਜੋ ਅੱਜ ਦੇ ਵਿਦਿਆਰਥੀ, ਭਵਿੱਖਤ ਜ਼ਿੰਦਗੀ ਵਿਚ ਇੱਕ ਸਫਲ ਅਤੇ ਸੰਤੁਸ਼ਟ ਇਨਸਾਨ ਬਣ ਸਕਣ, ਕਿਉਂਕਿ ਸਫਲ ਅਤੇ ਸੰਤੁਸ਼ਟ ਲੋਕ ਹੀ ਇੱਕ ਨਰੋਆ ਅਤੇ ਅਗਾਂਹਵਧੂ ਸਮਾਜ ਸਿਰਜ ਸਕਦੇ ਹਨ।

Also Read : Modernity vs Tradition: ਆਧੁਨਿਕਤਾ ਅਤੇ ਪਰੰਪਰਾ ਵਿਚਾਲੇ ਸੰਤੁਲਨ ਦੀ ਭਾਲ

ਵਿਦਿਆਰਥੀਆਂ ਨੂੰ ਬੱਚਿਆਂ ਲਈ ਅੱਗੇ ਉੱਚੇਰੀ ਪੜ੍ਹਾਈ ਸਬੰਧੀ ਵਿਸ਼ਿਆਂ ਦੀ ਚੋਣ ਕਰਦੇ ਸਮੇਂ ਵਿਸ਼ੇਸ਼ ਧਿਆਨ ਵਿਚ ਰੱਖਣ ਵਾਲੇ ਨੁਕਤੇ:-
  1. ਬੱਚਿਆਂ ਲਈ ਵਿਸ਼ਿਆਂ ਦੀ ਚੋਣ, ਉਨ੍ਹਾਂ ਦੇ ਸਾਥੀ ਬੱਚੇ ਕਿਹੜਾ ਵਿਸ਼ਾ ਚੁਣ ਰਹੇ ਹਨ, ਇਸ ਆਧਾਰ ’ਤੇ ਹਰਗਿਜ਼ ਨਾ ਕੀਤੀ ਜਾਵੇ।
  2. ਬੱਚਿਆਂ ਲਈ ਵਿਸ਼ਿਆਂ ਦੀ ਚੋਣ ਕਰਦੇ ਸਮੇਂ ਕਿਸੇ ਕਿਸਮ ਦੇ ‘ਸਮਾਜਿਕ ਦਬਾਅ’ ਜਾਂ ‘ਵੇਖਾ-ਵੇਖੀ’ ਆਧਾਰ ’ਤੇ ਵਿਸ਼ੇ ਨਾ ਚੁਣੇ ਜਾਣ।
  3. ਮਾਪੇ ਆਪਣੀਆਂ ਇੱਛਾਵਾਂ ਅਤੇ ਰੀਝਾਂ ਦੀ ਦੁਹਾਈ ਦੇ ਕੇ, ਆਪਣੀ ਮਰਜੀ ਦੇ ਵਿਸ਼ੇ ਚੁਣਨ ਲਈ ਮਜ਼ਬੂਰ ਨਾ ਕਰਨ। 
  4. ਵਿਦਿਆਰਥੀ ਆਪਣੀ ਰੁਚੀ (ਵਿਸ਼ਿਆਂ ਜਾਂ ਕਿਸੇ ਖਾਸ ਕਿੱਤੇ ਪ੍ਰਤੀ ਰੁਚੀ), ਯੋਗਤਾ ਅਤੇ ‘ਹੁਨਰ ਸਿੱਖਣ ਦੀ ਸਮਰੱਥਾ’ ਦੇ ਆਧਾਰ ’ਤੇ ਹੀ ਵਿਸ਼ਿਆਂ ਦੀ ਚੋਣ ਕਰਨ।
  5. ਵਿਸ਼ਿਆਂ ਦੀ ਚੋਣ ਕਰਦੇ ਸਮੇਂ, ਵਿਦਿਆਰਥੀ ਇਸ ਗੱਲ ਨੂੰ ਵਿਸਥਾਰ ਵਿਚ ਸਮਝਣ ਕਿ ਚੁਣੇ ਗਏ ਵਿਸ਼ਿਆਂ ਦੇ ਆਧਾਰ ’ਤੇ ਉਹ ਜ਼ਿੰਦਗੀ ਵਿਚ ਕਿਹੜੇ-ਕਿਹੜੇ ਕਿੱਤੇ ਚੁਣ ਸਕਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਕਿੱਤਿਆਂ ਵਿਚ ਅੱਗੇ ਵਧਣ ਦੀਆਂ ਕੀ ਸੰਭਾਵਨਾਵਾਂ ਮੌਜੂਦ ਹਨ? ਇਸ ਲਈ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚੁਣੇ ਗਏ ਵਿਸ਼ਿਆਂ ਨਾਲ ਸੰੰਬੰਧਿਤ ਕਿੱਤਿਆਂ ਦੀ ਵਿਸਤ੍ਰਿਤ ਜਾਣਕਾਰੀ (ਜਿਵੇਂ ਕਿ ‘ਕਰੀਅਰ ਉੱਨਤੀ ਦੇ ਮੌਕੇ’ ਅਤੇ ਆਰਥਿਕ ਪੱਖ ਤੋਂ ਆਮਦਨ ਆਦਿ) ਦਾ ਹੋਣਾ ਲਾਜ਼ਮੀ ਹੈ। 
  6. ‘ਪ੍ਰੋਫੈਸ਼ਨਲ ਤਰੱਕੀ’ ਦੀ ਦ੍ਰਿਸ਼ਟੀ ਤੋਂ, ਵਿਸ਼ਿਆਂ ਦੀ ਚੋਣ ਕਰਦੇ ਸਮੇਂ ਆਉਣ ਵਾਲੇ ਘੱਟੋ-ਘੱਟ 20 ਸਾਲ ਦੀਆਂ ‘ਮਾਰਕੀਟ’ ਦੀਆਂ ਜ਼ਰੂਰਤਾਂ ਅਤੇ ਚੁਣੇ ਗਏ ਵਿਸ਼ਿਆਂ ਦੀ ਸਾਰਥਿਕਤਾ ਦਾ ਮਿਲਾਣ ਜ਼ਰੂਰ ਕਰੋ। 
  7. ਚੁਣੇ ਗਏ ਵਿਸ਼ਿਆਂ ਦੇ ਆਧਾਰ ’ਤੇ ਉਚੇਰੀ ਸਿੱਖਿਆ ਦੀਆਂ ਅਗਲੇਰੀਆਂ ਸੰਭਾਵਨਾਵਾਂ, ਮੁਕਾਬਲੇ ਦੀ ਸਥਿਤੀ, ਸੀਟਾਂ ਦੀ ਗਿਣਤੀ ਅਤੇ ਉਸ ਉੱਪਰ ਆਉਣ ਵਾਲੇ ਅਨੁਮਾਨਿਤ ਖਰਚ ਆਦਿ ਬਾਰੇ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ। 
  8. ਵਿਦਿਆਰਥੀ ਨੂੰ ਆਪਣਾ ‘ਸੰਭਾਵਿਤ ਕਰੀਅਰ ਦਿਸ਼ਾ ਚਾਰਟ’ ਬਣਾਉਣਾ ਚਾਹੀਦਾ ਹੈ। 
  9. ਦੁਵਿਧਾ ਦੀ ਸਥਿਤੀ ਵਿਚ ‘ਕਰੀਅਰ ਮਾਹਿਰ’ ਤੋਂ ਵਿਦਿਆਰਥੀ ਦੀ ਕਰੀਅਰ ਸਬੰਧੀ ਕੌਂਸਲਿੰਗ ਵੀ ਕਰਵਾਈ ਜਾ ਸਕਦੀ ਹੈ।
  10. ਵਿਦਿਆਰਥੀ ਲਈ ਵਿਸ਼ਿਆਂ ਦੀ ਚੋਣ ਕਰਦੇ ਸਮੇਂ,  ਜੇਕਰ ਸੰਭਵ ਹੋ ਸਕੇ ਤਾਂ ਵਿਦਿਆਰਥੀ ਦਾ ‘ਐਪਟੀਟਿਊਟ’ ਅਤੇ ‘ਸਾਈਕੋਮੀਟ੍ਰਿਕ’ ਟੈਸਟ ਆਦਿ ਵੀ ਕਰਵਾਇਆ ਜਾ ਸਕਦਾ ਹੈ ਤਾਂ ਭਵਿੱਖ ਵਿਚ ਚੰਗੇ ਨਤੀਜੇ ਆਉਣ।

ਬਠਿੰਡਾ।
ਮੋ. 98156-64444
ਪ੍ਰੋ. (ਡਾ.) ਪ੍ਰਦੀਪ ਕੌੜਾ

About The Author

Related Posts