Weather Forecast Update: ਹੁਣ ਫਿਰ ਬਦਲੇਗਾ ਮੌਸਮ, ਜਾਣੋ ਮੌਸਮ ਸਬੰਧੀ ਨਵੀਂ ਭਵਿੱਖਬਾਣੀ
15 ਅਪਰੈਲ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ
Weather Forecast: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਬੀਤੇ ਦਿਨੀਂ ਪਏ ਮੀਂਹ ਕਾਰਨ ਬਦਲੇ ਮੌਸਮ ਤੋਂ ਬਾਅਦ ਫਿਰ ਗਰਮੀ ਵਧਣ ਲੱਗੀ ਹੈ। ਫਿਲਹਾਲ ਸਵੇਰੇ ਤੇ ਸ਼ਾਮ ਸਮੇਂ ਹਲਕੀ ਠੰਢ ਦਾ ਅਹਿਸਾਸ ਹੁੰਦਾ ਹੈ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ’ਚ ਗਰਮੀ ’ਚ ਵਾਧਾ ਹੋਣ ਵਾਲਾ ਹੈ। ਮੌਸਮ ਵਿਭਾਗ ਨੇ 15 ਅਪਰੈਲ ਤੱਕ ਮੌਸਮ ਸਬੰਧੀ ਜਾਣਕਾਰੀ ਜਾਰੀ ਕੀਤੀ ਹੈ। 15 ਤਰੀਕ ਤੱਕ ਮੌਸਮ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਇਸ ਤੋਂ ਬਾਅਦ ਤਾਪਮਾਨ ਵੱਧਣ ਲੱਗੇਗਾ ਤੇ ਗਰਮੀ ’ਚ ਵਾਧਾ ਹੋਵੇਗਾ।
Read Also : Asha Bhosle Death: ਗਾਇਕਾ ਆਸ਼ਾ ਭੌਸਲੇ ਦਾ ਦੇਹਾਂਤ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ ਪੱਛਮੀ ਗੜਬੜੀ ਦੇ ਜੰਮੂ-ਕਸ਼ਮੀਰ ਇਲਾਕੇ ’ਚ ਸਰਗਰਮ ਹੋਣ ਕਾਰਨ ਪਹਾੜੀ ਇਲਾਕਿਆਂ ’ਚ ਹਲਕਾ ਮੀਂਹ ਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 15 ਅਪਰੈਲ ਤੋਂ ਬਾਅਦ ਇੱਕ ਹੋਰ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਇਸ ਦੇ ਚੱਲਦੇ ਹੋਏ ਮੌਸਮ ’ਚ ਬਦਲਾਅ ਆ ਸਕਦਾ ਹੈ ਤੇ ਹਲਕਾ ਮੀਂਹ ਵੀ ਪੈ ਸਕਦਾ ਹੈ।
