Drug Smuggling Punjab: ਮਾਂ-ਪੁੱਤ ਨਸ਼ੀਲੇ ਪਦਾਰਥਾਂ ਸਮੇਤ ਕਾਬੂ
ਨਸ਼ਾ ਤਸਕਰੀ ਦੇ ਮੁਕੱਦਮੇ ਪਹਿਵਾਂ ਵੀ ਦਰਜ ਹਨ
Drug Smuggling Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਮਾਂ-ਪੁੱਤ ਵੱਲੋਂ ਨਸ਼ਾ ਤਸਕਰੀ ਕਰਨ ਮਾਮਲੇ ਵਿੱਚ 60 ਨਸ਼ੀਲੀਆਂ ਗੋਲੀਆਂ ਜੈਤੋ ਪੁਲਿਸ ਵੱਲੋਂ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮਾਂ-ਪੁੱਤ ਦੀ ਪਹਿਚਾਣ ਲਖਵੀਰ ਸਿੰਘ ਉਰਫ ਲੱਕੀ ਅਤੇ ਉਸਦੀ ਮਾਤਾ ਜਸਵੀਰ ਕੌਰ ਵਜੋਂ ਹੋਈ ਹੈ, ਜੋ ਕਿ ਜੈਤੋ ਦੇ ਟਿੱਬੀ ਸਾਹਿਬ ਰੋਡ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਇਨ੍ਹਾਂ ਮਾਂ-ਪੁੱਤ ਕੋਲੋਂ 60 ਨਸ਼ੀਲੀਆਂ ਗੋਲੀਆਂ ਸਮੇਤ ਮੌਕੇ ’ਤੇ ਮੌਜ਼ੂਦ ਸਵਿਫਟ ਕਾਰ ਅਤੇ 2 ਮੋਬਾਇਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ।
ਇਹ ਵੀ ਪੜ੍ਹੋ: Cabinet Decision DA Hike: ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ, ਕੇਂਦਰੀ ਕੈਬਨਿਟ ਨੇ ਮਹਿੰਗਾਈ ਭੱਤੇ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਨਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਮਿਤੀ 17 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਹਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਦਬੜੀਖਾਨਾ ਲਿੰਕ ਰੋਡ, ਪੁਲ ਡਰੇਨ ਜੈਤੋ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਦਬੜੀਖਾਨਾ ਸਾਈਡ ਤੋਂ ਇੱਕ ਸਵਿਫਟ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸ ਵਿੱਚ ਲਖਵੀਰ ਸਿੰਘ ਉਰਫ ਲੱਕੀ ਅਤੇ ਜਸਵੀਰ ਕੌਰ ਸਵਾਰ ਸਨ। ਜਿਹਨਾ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲੈਣ ’ਤੇ ਕਾਰ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਤਾਂ ਜੋ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
