U Visa News: ਯੂ ਵੀਜ਼ਾ ਧੋਖਾਧੜੀ ਮਾਮਲਾ, 10 ਭਾਰਤੀ ਨਾਗਰਿਕ ਦੋਸ਼ੀ ਕਰਾਰ
ਤਿੰਨ ਸਾਲ ਨਿਗਰਾਨੀ ਅਧੀਨ ਰਿਹਾਈ ਅਤੇ 250,000 ਡਾਲਰ ਦਾ ਜ਼ੁਰਮਾਨਾ ਹੋ ਸਕਦੈ
U Visa News: ਬੋਸਟਨ (ਏਜੰਸੀ)। ਅਮਰੀਕਾ ਦੇ ਬੋਸਟਨ ’ਚ ਇੱਕ ਸੰਘੀ ਗ੍ਰੈਂਡ ਜਿਊਰੀ ਨੇ 10 ਭਾਰਤੀ ਨਾਗਰਿਕਾਂ ’ਤੇ ਸੁਵਿਧਾ ਸਟੋਰਾਂ ’ਚ ਫਰਜ਼ੀ ਹਥਿਆਰਬੰਦ ਡਕੈਤੀਆਂ ਦੇ ਮਾਮਲੇ ’ਚ ਦੋਸ਼ ਤੈਅ ਕੀਤੇ ਹਨ। ਇਹ ਡਕੈਤੀ ਸਟੋਰ ਕਲਰਕਾਂ ਨੂੰ ਇਮੀਗ੍ਰੇਸ਼ਨ ਅਰਜ਼ੀਆਂ ’ਤੇ ਪੀੜਤਾਂ ਵਜੋਂ ਝੂਠੇ ਦਾਅਵੇ ਕਰਨ ਵਾਸਤੇ ਭਰਮਾਉਣ ਲਈ ਤਿਆਰ ਕੀਤੀ ਗਈ ਸੀ। ਮੁਲਜ਼ਮਾਂ ’ਤੇ ਮਾਰਚ 2026 ਵਿੱਚ ਦੋਸ਼ ਲਾਏ ਗਏ ਸਨ।
ਦੋਸ਼ ਹਰੇਕ ਮੁਲਜ਼ਮ ’ਤੇ ਵੀਜ਼ਾ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਉਂਦੇ ਹਨ, ਜਿਸ ’ਚ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ, ਤਿੰਨ ਸਾਲ ਨਿਗਰਾਨੀ ਅਧੀਨ ਰਿਹਾਈ ਅਤੇ 250,000 ਡਾਲਰ ਦਾ ਜ਼ੁਰਮਾਨਾ ਹੋ ਸਕਦਾ ਹੈ। ਮੈਸੇਚਿਉਸੇਟਸ ਅਟਾਰਨੀ ਦਫ਼ਤਰ ਅਨੁਸਾਰ ਸਾਰਿਆਂ ਨੂੰ ਆਪਣੀ ਸਜ਼ਾ ਪੂਰੀ ਹੋਣ ’ਤੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਮੁਲਜ਼ਮਾਂ ’ਚ ਜਤਿੰਦਰ ਕੁਮਾਰ ਪਟੇਲ (39), ਮਹੇਸ਼ ਕੁਮਾਰ ਪਟੇਲ (36), ਸੰਜੇ ਕੁਮਾਰ ਪਟੇਲ (45), ਦੀਪਿਕਾਬੇਨ ਪਟੇਲ (40), ਰਮੇਸ਼ਭਾਈ ਪਟੇਲ (52), ਅਮਿਤਾਭੇਨ ਪਟੇਲ (43), ਰੌਣਕ ਕੁਮਾਰ ਪਟੇਲ (28), ਸੰਗੀਤਾਬੇਨ ਪਟੇਲ (36), ਮਿੰਕੇਸ਼ ਪਟੇਲ (42) ਅਤੇ ਸੋਨਲ ਪਟੇਲ (42) ਸ਼ਾਮਲ ਹਨ।
About The Author