ਯੂਥ ਓਲੰਪਿਕ: ਪ੍ਰਵੀਨ ਨੂੰ ਤੀਹਰੀ ਛਾਲ ‘ਚ ਕਾਂਸੀ

ਭਾਰਤ ਦਾ 12ਵਾਂ ਤਮਗਾ

ਬਿਊਨਸ ਆਇਰਸ, 17 ਅਕਤੂਬਰ

ਭਾਰਤ ਦੇ ਪ੍ਰਵੀਨ ਚਿਤਰਾਵਲ ਨੇ ਇੱਥੇ ਚੱਲ ਰਹੀਆਂ ਯੂਥ ਓਲੰਪਿਕ ਖੇਡਾਂ ‘ਚ ਪੁਰਸ਼ਾਂ ਦੀ ਤੀਹਰੀ ਛਾਲ ‘ਚ ਕਾਂਸੀ ਤਮਗਾ ਆਪਣੇ ਨਾਂਅ ਕੀਤਾ ਇਹਨਾਂ ਖੇਡਾਂ ਦੀ ਅਥਲੈਟਿਕਸ ਈਵੇਂਟ ‘ਚ ਇਹ ਭਾਰਤ ਦਾ ਦੂਸਰਾ ਤਮਗਾ ਹੈ ਪ੍ਰਵੀਨ ਦੂਸਰੇ ਗੇੜ’ਚ 15.68 ਮੀਟਰ ਦੀ ਛਾਲ ਨਾਂਲ ਪੰਜਵੇਂ ਨੰਬਰ ‘ਤੇ ਰਹੇ ਜਦੋਂਕਿ ਪਹਿਲੇ ਗੇੜ ‘ਚ ਉਹਨਾਂ ਦਾ ਮਾਰਕ 15.48 ਮੀਟਰ ਰਿਹਾ ਉਹਨਾਂ ਕੁੱਲ 31.42 ਮੀਟਰ ਨਾਲ ਤਮਗਾ ਹਾਸਲ ਕੀਤਾ
ਯੂਥ ਓਲੰਪਿਕ ‘ਚ ਨਵੇਂ ਨਿਯਮਾਂ ਅਨੁਸਾਰ ਇੱਕ ਈਵੇਂਟ ਨੂੰ ਦੋ ਗੇੜ ‘ਚ ਕਰਵਾਇਆ ਜਾਂਦਾ ਹੈ ਅਤੇ ਦੋਵੇਂ ਗੇੜ ਦੇ ਸਕੋਰ ਗਿਣੇ ਜਾਂਦੇ ਹਨ ਜਿਸ ਤੋਂ ਬਾਅਦ ਆਖ਼ਰੀ ਨਤੀਜੇ ਦੇ ਹਿਸਾਬ ਨਾਲ ਜੇਤੂ ਦਾ ਫੈਸਲਾ ਹੁੰਦਾ ਹੈ ਇਸ ਮੁਕਾਬਲੇ ਦਾ ਸੋਨ ਤਮਗਾ ਕਿਊਬਾ ਦੇ ਅਲੇਜਾਂਦਰੋ ਡਿਆਜ਼ ਨੇ 34.18 ਮੀਟਰ ਦੀ ਛਾਲ ਨਾਲ ਜਿੱਤਿਆ ਜਦੋਂਕਿ ਨਾਈਜੀਰੀਆ ਦੇ ਅਮਾਨੁਅਲ ਓਰਟਿਸੇਮਿਆਵਾ ਨੂੰ ਚਾਂਦੀ ਤਮਗਾ ਮਿਲਿਆ ਯੂਥ ਓਲੰਪਿਕ ‘ਚ ਅਥਲੈਟਿਕਸ ‘ਚ ਭਾਰਤ ਦਾ ਇਹ ਦੂਸਰਾ ਤਮਗਾ ਹੈ ਇਸ ਤੋਂ ਪਹਿਲਾਂ ਸੂਰਜ ਪੰਵਾਰ ਨੇ ਪੁਰਸ਼ਾਂ ਦੀ 5000 ਮੀਟਰ ਪੈਦਲ ਚਾਲ ‘ਚ ਚਾਂਦੀ ਤਮਗਾ ਜਿੱਤਿਆ ਸੀ ਓਵਰਆਲ ਭਾਰਤ ਦਾ ਇਹਨਾਂ ਖੇਡਾਂ ‘ਚ ਇਹ 12ਵਾਂ ਤਮਗਾ ਹੈ ਜਿਸ ਵਿੱਚ ਤਿੰਨ ਸੋਨ, 8 ਚਾਂਦੀ ਅਤੇ 1 ਕਾਂਸੀ ਤਮਗਾ ਸ਼ਾਮਲ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।