ਯੋਗਾਸਨ ਨਾ ਸਿਰਫ ਦੂਰ ਕਰੇ ਤਣਾਅ, ਸਗੋਂ ਬੱਚਿਆਂ ਦਾ ਦਿਮਾਗ ਵੀ ਕਰੇ ਤਰੋਤਾਜ਼ਾ

Yoga Asanas For Sharp Brain

ਅੱਜ ਕੱਲ੍ਹ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਯਾਦ ਨੂੰ ਲੈ ਕੇ ਬਹੁਤ ਚਿੰਤਤ ਰਹਿੰਦਾ ਹੈ। ਮਾਪੇ ਆਪਣੇ ਬੱਚਿਆਂ ਦੇ ਸਰਗਰਮ ਨਾ ਰਹਿਣ, ਘੱਟ ਖਾਣ-ਪੀਣ, ਖੇਡਾਂ ਅਤੇ ਪੜ੍ਹਾਈ ’ਚ ਹਮੇਸਾ ਪਛੜ ਜਾਣ, ਕਿਸੇ ਵੀ ਖੇਤਰ ’ਚ ਘੱਟ ਦਿਲਚਸਪੀ ਦਿਖਾਉਣ ਆਦਿ ਤੋਂ ਦੁਖੀ ਹਨ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਹਰ ਖੇਤਰ ’ਚ ਹੁਸ਼ਿਆਰ ਹੋਵੇ, ਭਾਵੇਂ ਉਹ ਖੇਡਾਂ, ਪੜ੍ਹਾਈ ਜਾਂ ਕੋਈ ਹੋਰ ਖੇਤਰ ਹੋਵੇ ਉਨ੍ਹਾਂ ਦਾ ਬੱਚਾ ਹਰ ਖੇਤਰ ’ਚ ਮੋਹਰੀ ਹੋਵੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਭ ਲਈ ਤੁਹਾਡੇ ਬੱਚੇ ਦਾ ਦਿਮਾਗ ਤੇਜ ਹੋਣਾ ਬਹੁਤ ਜ਼ਰੂਰੀ ਹੈ। ਤਾਂ ਹੀ ਉਹ ਹਰ ਖੇਤਰ ’ਚ ਸਿਖਰ ’ਤੇ ਰਹਿ ਸਕੇਗਾ ਅਤੇ ਕੰਮ ਬਿਹਤਰ ਢੰਗ ਨਾਲ ਕਰ ਸਕੇਗਾ। (Yoga Asanas For Sharp Brain)

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਦੇਖੋ ਪੂਰੀ ਲਿਸਟ…

ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਸਿਹਤਮੰਦ ਖੁਰਾਕ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਕੁਝ ਜ਼ਰੂਰੀ ਆਸਣ ਵੀ ਕਰਾਓ, ਜੋ ਜੇਕਰ ਬੱਚੇ ਰੋਜ਼ਾਨਾ ਕਰਨ ਤਾਂ ਛੋਟੀ ਉਮਰ ’ਚ ਹੀ ਉਨ੍ਹਾਂ ਦਾ ਦਿਮਾਗ ਕੰਪਿਊਟਰ ਵਾਂਗ ਤੇਜ ਹੋ ਜਾਵੇਗਾ ਅਤੇ ਉਨ੍ਹਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ’ਚ ਕਾਫੀ ਵਾਧਾ ਹੋਵੇਗਾ। ਇਸ ਤੋਂ ਕੀ ਹੋਵੇਗਾ ਕਿ ਉਹ ਹਰ ਖੇਤਰ ’ਚ ਵੱਖਰਾ ਪ੍ਰਦਰਸ਼ਨ ਕਰ ਸਕਣਗੇ। ਹੁਣ ਤੁਹਾਡੇ ਮਨ ’ਚ ਇਹ ਸਵਾਲ ਹੋਵੇਗਾ ਕਿ ਉਹ ਕਿਹੜੇ ਆਸਣ ਹਨ ਜੋ ਬੱਚਿਆਂ ਦੀ ਯਾਦਾਸ਼ਤ ਨੂੰ ਤੇਜ ਕਰਦੇ ਹਨ ਅਤੇ ਉਨ੍ਹਾਂ ਦੀ ਯਾਦਾਸ਼ਤ ਨੂੰ ਵਧਾਉਂਦੇ ਹਨ? ਅੱਜ ਇਸ ਲੇਖ ਜਰੀਏ ਅਸੀਂ ਤੁਹਾਨੂੰ ਅਜਿਹੇ ਯੋਗਾਸਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਤਣਾਅ ਤੋਂ ਛੁਟਕਾਰਾ ਦਿਵਾਉਣਗੇ ਸਗੋਂ ਤੁਹਾਡੇ ਬੱਚਿਆਂ ਦਾ ਦਿਮਾਗ ਵੀ ਤੇਜ ਕਰਨਗੇ। (Yoga Asanas For Sharp Brain)

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਸਤੋਤਾਨਾਸਨ ਦੀ | Yoga Asanas For Sharp Brain

ਇਹ ਇੱਕ ਮਸ਼ਹੂਰ ਆਸਣ ਹੈ ਜੋ ਮਨ ਨੂੰ ਤਿੱਖਾ ਕਰਨ ਲਈ ਜਾਣਿਆ ਜਾਂਦਾ ਹੈ। ਕੀ ਹੁੰਦਾ ਹੈ ਇਹ ਆਸਣ ਤੁਹਾਡੇ ਮੋਢਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਤੁਹਾਡੇ ਸਰੀਰ ’ਚ ਆਕਸੀਜਨ ਦਾ ਪੱਧਰ ਵਧਾਉਂਦਾ ਹੈ। ਜੇਕਰ ਆਕਸੀਜਨ ਦਾ ਪੱਧਰ ਵਧਦਾ ਹੈ ਤਾਂ ਸੁਭਾਵਿਕ ਹੈ ਕਿ ਦਿਮਾਗ ਦੀ ਯਾਦਦਾਸ਼ਤ ਵੀ ਵਧੇਗੀ। (Yoga Asanas For Sharp Brain)

ਦੂਜਾ ਆਉਂਦਾ ਹੈ ਦੰਡਾਸਨ | Yoga Asanas For Sharp Brain

ਇਸ ਆਸਣ ਦਾ ਕੋਈ ਮੁਕਾਬਲਾ ਨਹੀਂ ਹੈ। ਦੰਦਾਸਨ ਦਿਮਾਗ ਨੂੰ ਤੇਜ਼ ਕਰਨ ’ਚ ਅਹਿਮ ਰੋਲ ਅਦਾ ਕਰਦਾ ਹੈ। ਇਸ ’ਚ ਕੀ ਕੀਤਾ ਜਾਂਦਾ ਹੈ ਕਿ ਸਰੀਰ ਦਾ ਸਾਰਾ ਭਾਰ ਗੁੱਟ ’ਤੇ ਪਾਉਣਾ ਹੁੰਦਾ ਹੈ, ਇਸ ਨਾਲ ਨਾ ਸਿਰਫ ਗੁੱਟ ਮਜ਼ਬੂਤ ਹੁੰਦਾ ਹੈ ਸਗੋਂ ਰੀੜ੍ਹ ਦੀ ਹੱਡੀ ਅਤੇ ਦਿਮਾਗ ਵੀ ਮਜ਼ਬੂਤ ਹੁੰਦਾ ਹੈ। ਇਸ ਆਸਣ ਦਾ ਦਿਮਗਾ ’ਤੇ ਵੀ ਸਿੱਧਾ ਅਸਰ ਹੁੰਦਾ ਹੈ।

ਵਿ੍ਰਕਸ਼ਾਸਨ : ਰੁੱਖਾਂ ਦਾ ਸਾਡੀ ਜ਼ਿੰਦਗੀ ’ਚ ਬਹੁਤ ਮਹੱਤਵ ਹੈ, ਕੁਦਰਤ ਦੇ ਨਜਰੀਏ ਤੋਂ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਤੋਂ ਵੀ। ਇਸੇ ਤਰ੍ਹਾਂ ਆਸਣਾਂ ’ਚ ਵਿ੍ਰਕਸ਼ਾਸਨ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਜੇਕਰ ਤੁਸੀਂ ਆਪਣੇ ਬੱਚੇ ਦੇ ਦਿਮਾਗ ਨੂੰ ਤਿੱਖਾ ਕਰਨਾ ਚਾਹੁੰਦੇ ਹੋ, ਤਾਂ ਉਸਨੂੰ ਹਰ ਰੋਜ ਸਵੇਰੇ ਵਿ੍ਰਕਸ਼ਾਸਨ ਕਰਾਉਣਾ ਚਾਹੀਦਾ ਹੈ। ਇਸ ਨਾਲ ਤੁਸੀਂ ਵੇਖੋਗੇ ਕਿ ਤੁਹਾਡੇ ਬੱਚੇ ਨੂੰ ਕੁਝ ਹੀ ਦਿਨਾਂ ’ਚ ਨਤੀਜੇ ਆਉਣ ਲੱਗ ਜਾਣਗੇ।

ਭੁਜੰਗਾਸਨ : ਇਹ ਆਸਣ ਬੱਚਿਆਂ ਦੇ ਦਿਮਾਗ ਨੂੰ ਨਿਖਾਰਨ ’ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਕੋਬਰਾ ਪੋਜੀਸ਼ਨ ਬਣਾ ਕੇ ਕੀਤਾ ਜਾਂਦਾ ਹੈ, ਇਸ ਲਈ ਇਸ ਨੂੰ ਕੋਬਰਾ ਪੋਜ ਵੀ ਕਿਹਾ ਜਾਂਦਾ ਹੈ। ਇਸ ਨਾਲ ਨਾ ਸਿਰਫ ਬੱਚਿਆਂ ਦਾ ਦਿਮਾਗ ਤੇਜ ਹੁੰਦਾ ਹੈ, ਇਸ ਨਾਲ ਉਨ੍ਹਾਂ ਦੇ ਸਰੀਰ ਦੀ ਲਚਕਤਾ ਵੀ ਵਧਦੀ ਹੈ।

ਨੋਟ : ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੇ ਆਮ ਗਿਆਨ ਨੂੰ ਵਧਾਉਣ ਲਈ ਦਿੱਤੀ ਗਈ ਹੈ, ਇਹ ਕਿਸੇ ਇਲਾਜ ਦਾ ਵਿਕਲਪ ਨਹੀਂ ਹੋ ਸਕਦਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਿਸੇ ਮਾਹਿਰ ਨਾਲ ਸਲਾਹ ਕਰ ਸਕਦੇ ਹੋ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।