ਨਿਊਜ਼ੀਲੈਂਡ-ਪਾਕਿ ਟੈਸਟ: ਯਾਸਿਰ ਦੀਆਂ 14 ਵਿਕਟਾਂ,ਪਾਕਿਸਤਾਨ ਪਾਰੀ ਨਾਲ ਜਿੱਤਿਆ 

ਤਿੰਨ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰ

ਦੁਬਈ, 27 ਨਵੰਬਰ
ਪਹਿਲੀ ਪਾਰੀ ‘ਚ ਅੱਠ ਵਿਕਟਾਂ ਲੈਣ ਵਾਲੇ ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੇ ਆਪਣੀ ਕਾਤਿਲਾਨਾ ਗੇਂਦਬਾਜ਼ੀ ਦਾ ਸਿਲਸਿਲਾ ਦੂਸਰੀ ਪਾਰੀ ‘ਚ ਵੀ ਜਾਰੀ ਰੱਖਦੇ ਹੋਏ 143 ਦੌੜਾਂ ‘ਤੇ ਛੇ ਵਿਕਟਾਂ ਲੈ ਕੇ ਆਪਣੀ ਟੀਮ ਨੂੰ ਨਿਊਜ਼ੀਲੈਂਡ ਵਿਰੁੱਧ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੰਗਲਵਾਰ ਨੂੰ ਪਾਰੀ ਅਤੇ 16 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਪਾਕਿਸਤਾਨ ਨੇ ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਯਾਸਿਰ ਨੇ ਪਹਿਲੀ ਪਾਰੀ ‘ਚ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਨੂੰ 90 ਦੌੜਾਂ ‘ਤੇ ਢੇਰ ਕਰਦੇ ਹੋਏ ਫਾਲੋਆਨ ਦੀ ਸ਼ਰਮਿੰਗਦੀ ਝੱਲਣ ਨੂੰ ਮਜ਼ਬੂਰ ਕਰ ਦਿੱਤਾ ਸੀ ਨਿਊਜ਼ੀਲੈਂਡ ਨੇ ਸਵੇਰੇ ਦੋ ਵਿਕਟਾਂ ਗੁਆ ਕੇ 131 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਹ ਪਾਰੀ ਦੀ ਹਾਰ ਨਾ ਟਾਲ ਸਕਿਆ ਕੀਵੀ ਟੀਮ ਦੂਸਰੀ ਪਾਰੀ ‘ਚ ਸਖ਼ਤ ਸੰਘਰਸ਼ ਦੇ ਬਾਵਜ਼ੂਦ 312 ਦੌੜਾਂ ‘ਤੇ ਸਿਮਟ ਗਈ

 ਟਾਮ ਲਾਥਮ ਨੇ 44 ਅਤੇ ਰਾਸ ਟੇਲਰ ਨੇ 49 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ ਲਾਥਮ 50 ਦੌੜਾਂ ਬਣਾਉਣ ਦੇ ਬਾਅਦ ਆਊਟ ਹੋਏ ਜਦੋਂਕਿ ਟੇਲਰ ਨੇ ਹੇਨਰੀ ਨਿਕੋਲਸ ਦੀ ਸੰਘਰਸ਼ਪੂਰਨ ਪਾਰੀ (77, 187 ਗੇਂਦਾਂ, 7 ਚੌਕੇ, 1 ਛੱਕਾ) ਨਾਲ ਸਕੋਰ ਨੂੰ 198 ਤੱਕ ਪਹੁੰਚਾਇਆ ਪਰ ਕੀਵੀ ਪਾਰੀ ‘ਚ ਵਿਕਟਾਂ ਡਿੱਗਦੀਆਂ ਰਹੀਆਂ ਟੇਲਰ 128 ਗੇਂਦਾਂ ‘ਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 82 ਦੌੜਾਂ ਬਣਾਉਣ ਬਾਅਦ ਬਿਲਾਲ ਦਾ ਸ਼ਿਕਾਰ ਬਣੇ ਨਿਕੋਲਸ ਦਾ ਵਿਕਟ 301 ‘ਤੇ ਡਿੱਗਣ ‘ਤੇ ਕੀਵੀ ਟੀਮ ਪਾਰੀ ਦੀ ਹਾਰ  ਨਾ ਬਚਾ ਸਕੀ ਯਾਸਿਰ ਨੇ ਆਖ਼ਰੀ ਛੇ ਵਿੱਚੋਂ 4 ਵਿਕਟਾਂ ਲਈਆਂ ਅਤੇ ਮੈਨ ਆਫ਼ ਦ ਮੈਚ ਬਣੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।