ਘਰ ’ਚ ਘਿਰਦੇ ਸ਼ੀ ਜਿਨਪਿੰਗ

ਘਰ ’ਚ ਘਿਰਦੇ ਸ਼ੀ ਜਿਨਪਿੰਗ

ਬੀਤੀ 23 ਅਕਤੂਬਰ ਨੂੰ ਬੀਜਿੰਗ ’ਚ ਵਾਪਰੀ ਇੱਕ ਅਹਿਮ ਘਟਨਾ ਅਤੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਚ ਹੋਈ ਝੜਪ ਵਿਚ ਕੋਈ ਸਿੱਧਾ ਸਬੰਧ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਭਾਵੇਂ ਤਮਾਮ ਲੋਕਾਂ ਕੋਲ ਨਾ ਹੋਵੇ, ਪਰ ਚੀਨ ਦੇ ਨਰਮਪੰਥੀਆਂ ਅਤੇ ਪੂਰਬੀ ਏਸ਼ੀਆ ਦੇ ਕੁਝ ਥਿੰਕ ਟੈਂਕ ਨੂੰ ਦੋਵਾਂ ਘਟਨਾਵਾਂ ’ਚ ਰਿਸ਼ਤਾ ਨਜ਼ਰ ਆ ਰਿਹਾ ਹੈ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਵਿਧਾਨ ’ਚ ਸੋਧ ਤੋਂ ਬਾਅਦ ਸ਼ੀ ਜਿਨਪਿੰਗ ਇਸੇ ਦਿਨ ਤੀਜੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ ਦਾ ਸਿਖਰਲਾ ਆਗੂ ਵੀ ਉਸੇ ਦਿਨ ਚੁਣਿਆ ਗਿਆ ਸੀ ਬਦਲੇ ਘਟਨਾ ਚੱਕਰ ’ਚ ਜਿਨਪਿੰਗ ਦੀ ਹੀ ਵਜ੍ਹਾ ਨਾਲ ਸਰਕਾਰ ’ਚ ਨੰਬਰ ਦੋ ਰਹੇ ਲੀ ਖੋਚਿਆਂਗ ਨੂੰ ਖੁੱਡੇ ਲਾਇਆ ਗਿਆ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ ਨਾਲ ਜੋ ਹੋਇਆ, ਉਹ ਤਾਂ ਇਤਿਹਾਸ ਵਿਚ ਦਰਜ ਹੋ ਹੀ ਚੁੱਕਾ ਹੈ ਚੀਨ ਸ਼ੁਰੂ ਤੋਂ ਹੀ ਸਾਮਰਾਜਵਾਦੀ ਨੀਤੀ ’ਤੇ ਚੱਲਦਾ ਰਿਹਾ ਹੈ

ਇਸ ’ਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਚੀਨੀ ਸਰਕਾਰ ਆਪਣਾ ਸਾਰਾ ਧਿਆਨ ਤਿੱਬਤ ’ਤੇ ਹਮਲਾ ਕਰਨ ਦੀ ਯੋਜਨਾ ’ਤੇ ਕੇਂਦਰਿਤ ਕਰ ਰਹੀ ਹੋਵੇਗੀ ਚੀਨੀਆਂ ਦਾ ਆਖਰੀ ਕਦਮ ਵੇਵਿਸਾਹੀ ਤੋਂ ਜ਼ਰਾ ਵੀ ਘੱਟ ਨਹੀਂ ਹੈ ਹੈਰਾਨੀ ਤਾਂ ਇਹ ਹੈ ਕਿ ਤਿੱਬਤੀਆਂ ਨੇ ਸਾਡੇ ’ਤੇ ਭਰੋਸਾ ਰੱਖਿਆ ਅਤੇ ਸਾਡੇ ਮਾਰਗਦਰਸ਼ਨ ’ਚ ਚੱਲਣਾ ਪਸੰਦ ਕੀਤਾ ਅਤੇ ਅਸੀਂ ਉਨ੍ਹਾਂ ਨੂੰ ਚੀਨੀ ਕੂਟਨੀਤੀ ਦੇ ਜਾਲ ’ਚੋਂ ਬਾਹਰ ਕੱਢਣ ’ਚ ਅਸਮਰੱਥ ਰਹੇ ਅਸੀਂ ਤਾਂ ਚੀਨ ਨੂੰ ਆਪਣਾ ਮਿੱਤਰ ਮੰਨਦੇ ਹਾਂ, ਪਰ ਉਹ ਸਾਨੂੰ ਆਪਣਾ ਮਿੱਤਰ ਨਹੀਂ ਮੰਨਦਾ ਗਲਵਾਨ ਝੜਪ ਲਈ ਉਦੋਂ ਚੀਨ ਦੀਆਂ ਨਰਮ ਜਮਾਤਾਂ ਨਾਲ ਹੀ ਪੂਰਬੀ ਏਸ਼ੀਆ ਦੇ ਤਮਾਮ ਥਿੰਕ ਟੈਂਕ ਦਾ ਮੰਨਣਾ ਸੀ ਕਿ ਜਿਨਪਿੰਗ ਨੇ ਚੀਨ ’ਚ ਆਪਣਾ ਪ੍ਰਭਾਵ ਅਤੇ ਤਾਕਤ ਵਧਾਉਣ ਲਈ ਆਪਣੀ ਫੌਜ ਦਾ ਇਸਤੇਮਾਲ ਕੀਤਾ

ਥਿੰਕ ਟੈਂਕ ਦਾ ਇਹ ਵੀ ਮੰਨਣਾ ਸੀ ਕਿ ਚੀਨ ਅਜਿਹੀਆਂ ਘਟਨਾਵਾਂ ਤੋਂ ਬਾਜ਼ ਨਹੀਂ ਆਉਣ ਵਾਲਾ ਉਦੋਂ ਇਹ ਵੀ ਮੰਨਿਆ ਗਿਆ ਸੀ ਕਿ ਜਿਨਪਿੰਗ ਦਾ ਇੱਕ ਮਕਸਦ ਆਪਣੇ ਪ੍ਰਧਾਨ ਮੰਤਰੀ ਲੀ ਖੋਚਿਆਂਗ ਵੱਲੋਂ ਚੀਨੀ ਜਨਤਾ ਦਾ ਧਿਆਨ ਹਟਾਉਣਾ ਹੈ ਚੀਨ ਭਾਵੇਂ ਲੱਖ ਇਨਕਾਰ ਕਰੇ, ਪਰ ਕੋਰੋਨਾ ਮਹਾਂਮਾਰੀ ਇੱਕ ਵਾਰ ਫ਼ਿਰ ਪੈਰ ਪਸਾਰ ਰਹੀ ਹੈ ਇਸ ਨੂੰ ਦੇਖਦਿਆਂ ਹੋਇਆਂ ਜਦੋਂ ਸਖਤ ਪਾਬੰਦੀਆਂ ਲਾਈਆਂ ਗਈਆਂ ਤਾਂ ਲੋਕ ਸੜਕਾਂ ’ਤੇ ਉੱਤਰ ਆਏ ‘ਜਿਨਪਿੰਗ ਕੁਰਸੀ ਛੱਡੋ’ ਵਰਗੇ ਨਾਅਰੇ ਵੀ ਲਾਏ ਗਏ

ਇਸ ਦੌਰਾਨ ਚੀਨ ਦੀ ਅਰਥਵਿਵਸਥਾ ’ਚ ਗਿਰਾਵਟ ਜਾਰੀ ਹੈ ਉਸ ਦੀ ਵਿਕਾਸ ਦਰ ਲਗਾਤਾਰ ਘਟ ਰਹੀ ਹੈ ਦੇਸ਼ ’ਚ ਬੇਰੁਜ਼ਗਾਰੀ ਵਧ ਰਹੀ ਹੈ ਦੇਸ਼ ਦਾ ਨਿਰਮਾਣ ਖੇਤਰ ਭਿਆਨਕ ਮੰਦੀ ਨਾਲ ਜੂਝ ਰਿਹਾ ਹੈ ਜਿਸ ਤਰ੍ਹਾਂ ਗਲਵਾਨ ਤੋਂ ਬਾਅਦ ਜਿਨਪਿੰਗ ਸਵਾਲਾਂ ਦੇ ਘੇਰੇ ’ਚ ਰਹੇ ਸਨ, ਤਵਾਂਗ ਤੋਂ ਬਾਅਦ ਉਨ੍ਹਾਂ ’ਤੇ ਉਂਗਲੀਆਂ ਉੱਠਣਾ ਸੁਭਾਵਿਕ ਹੈ ਉਂਜ ਤਾਂ ਚੀਨ ਦੇ ਹਰ ਸ਼ਾਸਕ ਤੋਂ ਭਾਰਤ ਨੂੰ ਚੌਕਸ ਰਹਿਣਾ ਚਾਹੀਦਾ ਹੈ, ਉਹ ਰਹਿੰਦਾ ਵੀ ਹੈ ਪਰ ਉਸ ਨੂੰ ਜਿਨਪਿੰਗ ਤੋਂ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ ਘਰੇਲੂ ਮੋਰਚਿਆਂ ’ਤੇ ਉਹ ਜਦੋਂ-ਜਦੋਂ ਘਿਰਨਗੇ, ਭਾਰਤ ਦੇ ਮੋਰਚੇ ’ਤੇ ਉਹ ਅਜਿਹੀਆਂ ਹਰਕਤਾਂ ਕਰਦੇ ਰਹਿਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ