ਮਹਾਤਮਾ ਦਿਆਲ ਜੀ ਦੀ ਮਹਾਨ ਸਿੱਖਿਆ

Finding Peace

ਮਹਾਤਮਾ ਦਿਆਲ ਜੀ ਦੀ ਮਹਾਨ ਸਿੱਖਿਆ

ਦਿਆਲ ਜੀ ਪ੍ਰਸਿੱਧ ਮਹਾਤਮਾ ਹੋਏ ਹਨ ਉਨ੍ਹਾਂ ਦੀ ਵਾਣੀ ਨੇ ਅਣਗਿਣਤ ਲੋਕਾਂ ਨੂੰ ਪ੍ਰੇਰਣਾ ਦਿੱਤੀ ਹੈ ਮਹਾਤਮਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਦੁਕਾਨ ਹੋਇਆ ਕਰਦੀ ਸੀ ਉਸੇ ਤੋਂ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ ਇੱਕ ਵਾਰ ਅਜਿਹੀ ਘਟਨਾ ਹੋਈ ਕਿ ਉਨ੍ਹਾਂ ਦਾ ਜੀਵਨ ਹੀ ਬਦਲ ਗਿਆ ਇੱਕ ਦਿਨ ਜਦੋਂ ਉਹ ਆਪਣੀ ਦੁਕਾਨ ’ਤੇ ਬੈਠੇ ਹਿਸਾਬ ਕਰ ਰਹੇ ਸਨ ਬਾਹਰ ਮੀਂਹ ਪੈ ਰਿਹਾ ਸੀ, ਪਰ ਉਹ ਹਿਸਾਬ ਵਿਚ ਇੰਨੇ ਲੀਨ ਸਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਸੰਯੋਗ ਨਾਲ ਇੱਕ ਮਹਾਤਮਾ ਆ ਗਏ ਅਤੇ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਪਾਣੀ ਵਿਚ ਭਿੱਜਦੇ ਖੜ੍ਹੇ ਹੋ ਗਏ ਦਿਆਲ ਆਪਣੇ ਕੰਮ ਵਿਚ ਲੀਨ ਰਹੇ

ਜਦੋਂ ਹਿਸਾਬ ਪੂਰਾ ਹੋ ਗਿਆ ਤਾਂ ਉਨ੍ਹਾਂ ਨਜ਼ਰ ਉਠਾ ਕੇ ਦੇਖਿਆ ਮੀਂਹ ਵਿਚ ਮਹਾਤਮਾ ਨੂੰ ਭਿੱਜਦਾ ਦੇਖ ਉਨ੍ਹਾਂ ਨੂੰ ਕਾਫ਼ੀ ਦੁੱਖ ਹੋਇਆ ਉਹ ਤੁਰੰਤ ਉੱਠ ਕੇ ਗਏ ਅਤੇ ਮਹਾਤਮਾ ਤੋਂ ਖਿਮਾ ਮੰਗੀ ਦਿਆਲ ਨੇ ਪੁੱਛਿਆ, ‘‘ਮਹਾਤਮਾ ਜੀ ਤੁਸੀਂ ਇੱਥੇ ਕਦੋਂ ਤੋਂ ਖੜ੍ਹੇ ਹੋ?’’ ਉਦੋਂ ਮਹਾਤਮਾ ਨੇ ਕਿਹਾ, ‘‘ਮੈਨੂੰ ਤਾਂ ਇੱਥੇ ਖੜ੍ਹੇ ਹੋਏ ਕਾਫ਼ੀ ਦੇਰ ਹੋ ਗਈ ਹੈ ਪਰ ਮੇਰੀ ਕੋਈ ਗੱਲ ਨਹੀਂ, ਤੁਹਾਡੇ ਦਰਵਾਜ਼ੇ ’ਤੇ ਇੱਕ ਹੋਰ ਖੜ੍ਹਾ ਹੈ’’ ਦਿਆਲ ਨੇ ਪੁੱਛਿਆ, ‘‘ਕੌਣ?’’

‘‘ਈਸ਼ਵਰ!’’ ਮਹਾਤਮਾ ਨੇ ਖੁਸ਼ ਹੋ ਕੇ ਕਿਹਾ ‘‘ਉਹ ਨਾ ਜਾਣੇ ਕਦੋਂ ਤੋਂ ਖੜ੍ਹਾ ਹੈ ਤੁਹਾਨੂੰ ਪੁਕਾਰ ਰਿਹਾ ਹੈ ਹੁਣ ਵੀ ਉਹ ਤੁਹਾਡਾ ਰਾਹ ਦੇਖ ਰਿਹਾ ਹੈ’’ ਇੰਨਾ ਸੁਣਦੇ ਹੀ ਦਿਆਲ ਦਾ ਸਰੀਰ ਕੰਬ ਉੱਠਿਆ ਉਨ੍ਹਾਂ ਮਹਿਸੂਸ ਕੀਤਾ ਕਿ ਮਹਾਤਮਾ ਜੋ ਕਹਿ ਰਹੇ ਸਨ, ਉਹ ਸੱਚ ਹੈ ਸੱਚਮੁੱਚ ਈਸ਼ਵਰ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋਏ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਜੀਵਨ ਦੀ ਧਾਰਾ ਹੀ ਬਦਲ ਗਈ ਅਤੇ ਉਹ ਦਿਆਲ ਤੋਂ ਮਹਾਤਮਾ ਦਿਆਲ ਬਣ ਗਏ ਅਤੇ ਲੋਕਾਂ ਨੂੰ ਸੱਚ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ