‘‘ਪੁੱਟਰ! ਸਮਾਂ ਆਉਣ ਦਿਓ, ਡੇਰਾ ਜ਼ਰੂਰ ਬਣਾਵਾਂਗੇ’’

ਪਿੰਡ ਫੇਫਾਣਾ ਤਹਿਸੀਲ ਨੌਹਰ ਜਿਲ੍ਹਾ ਹਨੁੰਮਾਨਗੜ੍ਹ (ਰਾਜਸਥਾਨ) ਪਿੰਡ ਦੇ ਮੋਹਤਬਰਾਂ ਨੇ ਡੇਰਾ ਸੱਚਾ ਸੌਦਾ ਦਰਬਾਰ ਸਰਸਾ ’ਚ ਆ ਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ( Shah Mastana Ji  )ਤੋਂ ਨਾਮ-ਸ਼ਬਦ ਪ੍ਰਾਪਤ ਕੀਤਾ। ਇਹ ਗੱਲ ਸੰਨ 1956 ਦੀ ਹੈ ਇੱਕ ਦਿਨ ਪੂਜਨੀਕ ਬੇਪਰਵਾਹ ਜੀ ਨੇ ਪਿੰਡ ਡਾਬੜਾ (ਹਿਸਾਰ) ’ਚ ਸਤਿਸੰਗ ਕੀਤਾ ਇਸ ਪਿੰਡ ਦੇ ਹੋਰ ਲੋਕ ਵੀ ਆਪਣੇ ਪਿੰਡ ਦੀ ਸਾਧ-ਸੰਗਤ ਦੇ ਨਾਲ ਸਤਿਸੰਗ ਸੁਣਨ ਪਹੁੰਚੇ।

ਇਸ ਮੌਕੇ ਫੇਫਾਣਾ ਪਿੰਡ ਦੀ ਸਾਧ-ਸੰਗਤ ਨੇ ਵੀ ਆਪਣੇ ਪਿੰਡ ’ਚ ਸਤਿਸੰਗ ਲਈ ਅਰਜ਼ ਕੀਤੀ। ਸਾਧ-ਸੰਗਤ ਦਾ ਪ੍ਰੇਮ ਵੇਖਦਿਆਂ ਪੂਜਨੀਕ ਬੇਪਰਵਾਹ ਜੀ ਨੇ ਫੇਫਾਣਾ ’ਚ ਸਤਿਸੰਗ ਮਨਜ਼ੂਰ ਕੀਤਾ। ਉਹ ਇਸ ਪਿੰਡ ਦਾ ਪਹਿਲਾ ਸਤਿਸੰਗ ਸੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਦੇ ਤੈਅ ਦਿਨ ਇਸ ਪਿੰਡ ’ਚ ਪਧਾਰੇ ਉਦੋਂ ਤੱਕ ਪਿੰਡ ਫੇਫਾਣਾ ਦੇ ਕੁਝ ਹੋਰ ਵਿਅਕਤੀ ਵੀ ਨਾਮ-ਦਾਨ ਪ੍ਰਾਪਤ ਕਰਕੇ ਸ਼ੁਰਧਾਲੂ ਬਣ ਗਏ ਸਨ। ਇੱਕ ਦਿਨ ਪਿੰਡ ਦੇ ਕਈ ਸ਼ਰਧਾਲੂ ਇਕੱਠੇ ਹੋ ਕੇ ਸਰਸਾ ਦਰਬਾਰ ’ਚ ਆਏ ਤੇ ਪਿੰਡ ’ਚ ਸਤਿਸੰਗ ਫ਼ਰਾਮਉਣ ਤੇ ਡੇਰਾ ਬਣਾਉਣ ਲਈ ਪੂਜਨੀਕ ਬੇਪਰਵਾਹ ਜੀ ਦੇ ਚਰਨਾਂ ’ਚ ਪ੍ਰਾਰਥਨਾ ਕੀਤੀ ਬੇਪਰਵਾਹ ਜੀ ਨੇ ਬਚਨ ਫ਼ਰਮਾਇਆ, ‘‘ਪੁੱਟਰ! ਸਮਾਂ ਆਉਣ ਦਿਓ, ਡੇਰਾ ਜ਼ਰੂਰ ਬਣਾਵਾਂਗੇ।’’

ਇਹ ਵੀ ਪੜ੍ਹੋ: Saint Dr. MSG ਦੀ Parole ਸਬੰਧੀ ਹੋਇਆ ਵੱਡਾ ਖੁਲਾਸਾ | Dera Sacha Sauda | Video

ਸਾਧ-ਸੰਗਤ ਦੀ ਅਰਜ਼ ’ਤੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਇਸ ਪਿੰਡ ’ਚ ਪਧਾਰੇ ਪਿੰਡ ਦੇ ਸ਼ਰਧਾਲੂਆਂ ਨੇ ਅਰਜ਼ ਕੀਤੀ ਕਿ ਇੱਥੇ ਡੇਰਾ ਬਣਾਓ ਜੀ ਪੂਜਨੀਕ ਬੇਪਰਵਾਹ ਜੀ ਨੇ ਬਚਨ ਫ਼ਰਮਾਇਆ, ‘‘ਵਰੀ! ਦਰਗਾਹ ਤੋਂ ਹੁਕਮ ਹੋਇਆ ਹੈ, ਤੁਹਾਡਾ ਡੇਰਾ ਸਤਿਗੁਰੂ ਨੇ ਮਨਜ਼ੂਰ ਕਰ ਦਿੱਤਾ ਹੈ ਤੁਸੀਂ ਡੇਰੇ ਲਈ ਜਗ੍ਹਾ ਤਿਆਰ ਕਰੋ ਹੁਣ ਡੇਰਾ ਬਣਾ ਕੇ ਹੀ ਜਾਵਾਂਗੇ’।’

ਸਾਧ-ਸੰਗਤ ਨੇ ਬੇਪਰਵਾਹ ਜੀ ( Shah Mastana Ji) ਨੂੰ ਡੇਰਾ ਬਣਾਉਣ ਲਈ ਜਗ੍ਹਾ ਦਿਖਾਈ ਜੋ ਪਿੰਡ ਦੇ ਨਜ਼ਦੀਕ ਸੀ। ਸ਼ਹਿਨਸ਼ਾਹ ਜੀ ਨੇ ਉਹ ਜਗ੍ਹਾ ਡੇਰੇ ਲਈ ਮਨਜ਼ੂਰ ਕਰ ਦਿੱਤੀ ਪੂਜਨੀਕ ਸ਼ਹਿਨਸ਼ਾਹ ਜੀ ਦੇ ਹੁਕਮ ਅਨੁਸਾਰ ਡੇਰਾ ਬਣਨ ਲੱਗਾ ਆਪਣੇ ਪਿਆਰੇ ਮੁਰਸ਼ਿਦ ਦੇ ਹੁਕਮ ਅਨੁਸਾਰ ਡੇਰੇ ਦੀ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੇਵਾਦਾਰ ਭਾਈ ਰਾਤ ਨੂੰ ਇੱਟਾਂ ਕੱਢਦੇ ਤੇ ਮਾਤਾ ਭੈਣਾਂ ਉਨ੍ਹਾਂ ਨੂੰ ਮਿੱਟੀ ਲਿਆ ਕੇ ਦਿੰਦੀਆਂ ਇਸ ਤਰ੍ਹਾਂ ਰਾਤ ਨੂੰ ਲਗਭਗ ਇੱਕ ਵਜੇ ਤੱਕ ਖੂਬ ਜ਼ੋਰਾਂ-ਸ਼ੋਰਾਂ ਨਾਲ ਸੇਵਾ ਚੱਲਦੀ ਸਭ ਤੋਂ ਪਹਿਲਾਂ ਪੂਜਨੀਕ ਸ਼ਹਿਨਸ਼ਾਹ ਜੀ ਲਈ ਤੇਰਾਵਾਸ ਤਿਆਰ ਕੀਤਾ ਗਿਆ।

ਉਸ ਨੂੰ ਅੰਦਰੋਂ ਕੱਚੀ ਸੀ ਤੇ ਬਾਹਰੋਂ ਪੱਕੀਆਂ ਇੱਟਾਂ ਲਾਈਆਂ ਗਈਆਂ। ਉਸ ਦੇ ਨਾਲ ਦੋ ਕਮਰੇ, ਇੱਕ ਸਤਿਸੰਗ ਘਰ ਤੇ ਤੇਰਾਵਾਸ ਦੇ ਉੱਪਰ ਚੁਬਾਰਾ ਬਣਾਇਆ ਗਿਆ ਉਸ ਤੋਂ ਬਾਅਦ ਸਾਧ-ਸੰਗਤ ਨੇ ਸਤਿਸੰਗ ਲਈ ਪ੍ਰਾਰਥਨਾ ਕੀਤੀ, ‘‘ਸੱਚੇ ਸਾਈਂ ਜੀ! ਡੇਰੇ ’ਚ ਸਤਿਸੰਗ ਕਰਕੇ ਉਸ ਦਾ ਸ਼ੁੱਭ ਉਦਘਾਟਨ ਕਰੋ ਜੀ! ਪੂਜਨੀਕ ਬੇਪਰਵਾਹ ਜੀ ਨੇ ਸਤਿਸੰਗ ਮਨਜ਼ੂਰ ਕਰਦਿਆਂ ਬਚਨ ਫ਼ਰਮਾਏ, ‘‘ਵਰੀ! ਹੁਣ ਤੁਹਾਨੂੰ ਪਤਾ ਚੱਲੇਗਾ, ਬਹੁਤ ਸੰਗਤ ਆਵੇਗੀ ਤੁਹਾਡਾ ਪ੍ਰੇਮ ਵੇਖਾਂਗੇ।’’

ਪੂਜਨੀਕ ਬੇਪਰਵਾਹ ਜੀ ਨੇ ਇਸ ਪਿੰਡ ਲਈ ਸੰਨ 1957 ’ਚ ਕੱਤਕ ਦੀ ਪੂਰਨਮਾਸ਼ੀ ਦਾ ਸਤਿੰਸਗ ਮਨਜ਼ੂਰ ਕੀਤਾ ਪਰਮ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨਿਸ਼ਚਿਤ ਦਿਨ ਅਨੁਸਾਰ ਇਸ ਪਿੰਡ ’ਚ ਪਧਾਰੇ ਸਾਧ-ਸੰਗਤ ਨੇ ਆਪਣੇ ਪਿਆਰੇ ਰਹਿਬਰ ਦਾ ਬੈਂਡ-ਵਾਜਿਆਂ ਨਾਲ ਭਰਪੂਰ ਸਵਾਗਤ ਕੀਤਾ। ਪਟਾਕੇ ਚਲਾਏ ਗਏ, ਪੂਰੇ ਪਿੰਡ ’ਚ ਦੀਪਮਾਲਾ ਕੀਤੀ ਗਈ। ਅਗਲੇ ਦਿਨ ਉੱਥੇ ਸਤਿਸੰਗ ਦਾ ਪ੍ਰੋਗਰਾਮ ਸੀ ਸਤਿਸੰਗ ਦੀ ਸਟੇਜ ਡੇਰੇ ਦੇ ਸਾਹਮਣੇ ਪਏ ਖੁੱਲ੍ਹੇ ਮੈਦਾਨ ’ਚ ਲਾਈ ਗਈ ਤੇ ਸਾਧ-ਸੰਗਤ ਦੇ ਬੈਠਣ ਲਈ ਕਾਫ਼ੀ ਖੁੱਲ੍ਹੇ ਸਤਿਸੰਗ ਪੰਡਾਲ ਦਾ ਪ੍ਰਬੰਧ ਕੀਤਾ ਗਿਆ।

ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ’ਚ ਲੋਕ ਉਸ ਸਤਿਸੰਗ ’ਚ ਪਹੁੰਚੇ। ਸੰਗਤ ਘੋੜਿਆਂ ਤੇ ਊਠਾਂ ’ਤੇ ਸਵਾਰ ਹੋ ਕੇ ਆਈ ਸੀ ਊਠਾਂ ਦੀਆਂ ਤਾਂ ਕਤਾਰਾਂ ਲੱਗ ਗਈਆਂ ਸਨ। ਬਹੁਤ ਸਾਰੇ ਲੋਕਾਂ ਨੇ ਆਪਣੇ ਊਠਾਂ, ਘੋੜਿਆਂ ’ਤੇ ਬੈਠ ਕੇ ਸਤਿਸੰਗ ਸੁਣਿਆ ਤੇ ਕੁੱਲ ਮਾਲਕ ਦੀਆਂ ਅਲੌਕਿਕ ਖੇਡਾਂ ਨੂੰ ਭਲੀ-ਭਾਂਤ ਵੇਖਿਆ ਸਤਿਸੰਗ ਦਾ ਪ੍ਰੋਗਰਾਮ ਲੱਗਭੱਗ ਦੋ ਘੰਟਿਆਂ ਤੱਕ ਚੱਲਿਆ ਸਾਰੀ ਸੰਗਤ ਮਸਤ ਸੀ। ਆਪ ਜੀ ਦਾ ਸਤਿਸੰਗ ਸੁਣ ਕੇ ਊਠਾਂ-ਘੋੜਿਆਂ ’ਤੇ ਸਵਾਰ ਲੋਕ ਵੀ ਮਸਤੀ ’ਚ ਨੱਚ ਉੱਠੇ ਆਪ ਜੀ ਨੇ ਡੇਰੇ ਦਾ ਨਾਂਅ ‘ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੱਚਖੰਡ ਧਾਮ’ ਲਿਖਵਾਇਆ ਉਸ ਸਤਿਸੰਗ ਵਿਚ ਆਪ ਜੀ ਨੇ ਬਹੁਤ ਕੱਪੜਾ ਵੰਡਿਆ ਆਪ ਜੀ ਨੇ ਆਪਣੀ ਇਲਾਹੀ ਮੌਜ਼ ’ਚ ਸਾਧ-ਸੰਗਤ ’ਚ ਕੱਪੜਿਆਂ ਦੇ ਥਾਨਾਂ ਦੇ ਥਾਨ ਵੰਡੇ। ਪਰਮ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਉਸ ਸਮੇਂ ਇਸ ਡੇਰੇ ’ਚ 18-20 ਦਿਨ ਲਗਾਤਰ ਰਹੇ।

ਸਤਿਗੁਰੂ ਦੀ ਇਹ ਅਨੋਖੀ ਖੇਡ ਕਈ ਦਿਨਾਂ ਤੱਕ ਚੱਲਦੀ ਰਹੀ

ਇਹ ਗੱਲ ਸੰਨ 1958 ਦੀ ਹੈ ਸ਼ਹਿਨਸ਼ਾਹ ਜੀ ਰਾਤ ਨੂੰ ਕਰੀਬ 10-11 ਵਜੇ ਬਾਹਰ ਆ ਕੇ ਮਜਲਸ ਲਾਉਂਦੇ ਸੰਗਤ ਆਪਣੇ ਮੁਰਸ਼ਿਦ ਦੀ ਹਜ਼ੂਰੀ ’ਚ ਖੂਬ ਮਸਤੀ ’ਚ ਨੱਚਦੀ ਆਮ ਤੌਰ ’ਤੇ ਰਾਤ ਨੂੰ ਲੱਗਭੱਗ ਇੱਕ ਵਜੇ ਤੱਕ ਮਜਲਸ ਦਾ ਪ੍ਰੋਗਰਾਮ ਚੱਲਦਾ ਦਿਨ ਦੇ ਸਮੇਂ ਡੇਰੇ ਦਾ ਸਾਮਾਨ ਬਾਹਰ ਕੱਢ ਲੈਂਦੇ ਤੇ ਬਹੁਤ ਘੱਟ ਕੀਮਤ ’ਤੇ ਉਸ ਨੂੰ ਵੇਚ ਦਿੰਦੇ। ਮੁਰਾਦਾਬਾਦੀ ਭਾਂਡੇ, ਨਵੇਂ-ਨਵੇਂ ਥਾਲ, ਸ਼ਾਮਿਆਨਾ, ਨਵੀਂਆਂ ਕਨਾਤਾਂ, ਸਪੀਕਰ ਆਦਿ ਇੱਕ-ਇੱਕ, ਦੋ-ਦੋ ਕਰਕੇ ਸਾਰਾ ਸਾਮਾਨ ਵੇਚ ਦਿੱਤਾ। ਸਤਿਗੁਰੂ ਦੀ ਇਹ ਅਨੋਖੀ ਖੇਡ ਕਈ ਦਿਨਾਂ ਤੱਕ ਚੱਲਦੀ ਰਹੀ।

ਪੂਰਨ ਰੂਹਾਨੀ ਫ਼ਕੀਰਾਂ ਭਾਵ ਸੱਚੇ ਸੰਤ-ਮਹਾਂਪੁਰਸ਼ਾਂ ਦੀਆਂ ਅਜਿਹੀਆਂ ਰਾਜ਼ ਭਰੀਆਂ ਹੈਰਾਨੀਜਨਕ ਖੇਡਾਂ ਨੂੰ ਕੋਈ ਨਹੀਂ ਸਮਝ ਸਕਦਾ। ਪਿੰਡ ਵਾਲਿਆਂ ਨੇ ਸੋਚਿਆ ਕਿ ਬਾਬਾ ਜੀ ਹੁਣ ਵਾਪਸ ਸਰਸਾ ਨੂੰ ਜਾਣਗੇ ਜੋ ਕੁਝ ਇਨ੍ਹਾਂ ਕੋਲ ਸੀ, ਉਹ ਸਭ ਖਰਚ ਹੋ ਗਿਆ ਹੈ। ਇਸ ਲਈ ਡੇਰੇ ਦਾ ਸਾਮਾਨ ਵੇਚ ਕੇ ਕਿਰਾਇਆ-ਭਾੜਾ ਇਕੱਠਾ ਕਰ ਰਹੇ ਹਨ। ਹੌਲੀ-ਹੌਲੀ ਪਿੰਡ ’ਚ ਘੁਸਰ-ਮੁਸਰ (ਕਾਨਾਫੂਸੀ) ਸ਼ੁਰੂ ਹੋ ਗਈ ਅੰਤਰਯਾਮੀ ਦਾਤਾ ਜੀ ਨੇ ਇੱਕ ਦਿਨ ਪਿੰਡ ਦੇ ਕੁਝ ਸ਼ਰਧਾਲੂਆਂ ਤੋਂ ਪੁੱਛਿਆ, ‘‘ਪੁੱਟਰ! ਪਿੰਡ ’ਚ ਕੀ ਗੱਲ ਚੱਲ ਰਹੀ ਹੈ?’’ ਇਸ ’ਤੇ ਪਿੰਡ ਵਾਲੇ ਸੇਵਾਦਾਰ ਭਾਈਆਂ ਨੇ ਉਪਰੋਕਤ ਗੱਲ ਦੱਸਦਿਆਂ ਅਰਜ਼ ਕੀਤੀ ਕਿ ਬਾਬਾ ਜੀ! ਲੋਕ ਕਹਿ ਰਹੇ ਹਨ ਕਿ ਬਾਬਾ ਜੀ ਕੋਲ ਪੈਸੇ ਖਤਮ ਹੋ ਗਏ ਹਨ, ਇਸ ਲਈ ਡੇਰੇ ਦਾ ਸਾਮਾਨ ਵੇਚਿਆ ਗਿਆ ਹੈ।

ਡੇਰੇ ਦੇ ਸਾਹਮਣੇ ਬਾਹਰ ਇੱਕ ਖੁੱਲ੍ਹਾ ਬਾਜ਼ਾਰ ਲਗਵਾ ਦਿੱਤਾ ( Shah Mastana Ji )

ਪਿੰਡ ਵਾਲਿਆਂ ਵੱਲੋਂ ਕਹੀਆਂ ਜਾ ਰਹੀਆਂ ਅਜਿਹੀਆਂ ਗੱਲਾਂ ਨੂੰ ਸੁਣ ਕੇ ਸ਼ਹਿਨਸ਼ਾਹ ਜੀ ਮੁਸਕਰਾਏ ਪਰ ਬੋਲੇ ਕੁਝ ਨਹੀਂ ਸੱਚੇ ਪਾਤਸ਼ਾਹ ਜੀ ਨੇ ਅਗਲੇ ਦਿਨ ਹੀ ਡੇਰੇ ਦੇ ਸਾਹਮਣੇ ਬਾਹਰ ਇੱਕ ਖੁੱਲ੍ਹਾ ਬਾਜ਼ਾਰ ਲਗਵਾ ਦਿੱਤਾ। ਸਵੇਰੇ 8 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਸ਼ਰਧਾਲੂਆਂ ਨੂੰ ਜਰਸੀਆਂ, ਕੰਬਲ, ਕੋਟ, ਸੋਨਾ-ਚਾਂਦੀ ਆਦਿ ਸਾਮਾਨ ਵੰਡਿਆ ਤੇ ਨੋਟਾਂ ਦੇ ਨਵੇਂ-ਨਵੇਂ ਹਾਰ ਵੀ ਪਹਿਨਾਏ ਇਸ ਤੋਂ ਇਲਾਵਾ ਸੱਚੇ ਦਾਤਾਰ ਜੀ ਨੇ ਉੱਥੇ ਕੁਸ਼ਤੀਆਂ ਤੇ ਕਬੱਡੀ ਦੇ ਮੈਚ ਵੀ ਕਰਵਾਏ ਸਾਰੇ ਖਿਡਾਰੀਆਂ, ਪਹਿਲਵਾਨਾਂ ਨੂੰ ਵੀ ਨੋਟਾਂ ਦੇ ਹਾਰ ਪਹਿਨਾਏ ਤੇ ਸੋਨਾ-ਚਾਂਦੀ ਵੀ ਵੰਡਿਆ ਗਿਆ ਆਸ-ਪਾਸ ਦੇ ਪਿੰਡਾਂ ਤੋਂ ਵੀ ਬਹੁਤ ਲੋਕ ਵੇਖਣ ਲਈ ਆਏ। ਪੂਜਨੀਕ ਹਜ਼ੂਰ ਪਿਤਾ ਜੀ ਲਗਭਗ ਤਿੰਨ-ਚਾਰ ਵਾਰ ਇਸ ਦਰਬਾਰ ’ਚ ਪਧਾਰ ਚੁੱਕੇ ਹਨ। ਪੂਜਨੀਕ ਸ਼ਹਿਨਸ਼ਾਹ ਜੀ ਨੇ ਇੱਥੇ ਸਤਿਸੰਗ ਵੀ ਫ਼ਰਮਾਇਆ ਤੇ ਹਜ਼ਾਰਾਂ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ ਦੀ ਅਨਮੋਲ ਦਾਤ ਬਖ਼ਸ਼ ਕੇ ਉਨ੍ਹਾਂ ਦਾ ਉੱਧਾਰ ਕੀਤਾ।