Saint Dr. MSG ਦੀ Parole ਸਬੰਧੀ ਹੋਇਆ ਵੱਡਾ ਖੁਲਾਸਾ | Dera Sacha Sauda | Video

Ram Rahim

ਪੂਜਨੀਕ ਗੁਰੂ ਜੀ ਨੂੰ ਕਾਨੂੰਨ ਤਹਿਤ ਹੀ ਮਿਲੀ ਹੈ ਪੈਰੋਲ, 2801 ਹੋਰ ਲੋਕਾਂ ਨੂੰ ਵੀ ਇੰਜ ਹੀ ਮਿਲੀ ਹੈ ਪੈਰੋਲ | Ram Rahim

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਫਰਲੋ ਜਾਂ ਪੈਰੋਲ ’ਤੇ ਆਉਣਾ ਮੀਡੀਆ ਤੇ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕੁਝ ਲੋਕ ਕਹਿੰਦੇ ਹਨ ਕਿ ਗੁਰੂ ਜੀ ਨੂੰ ਸਿਆਸੀ ਲਾਭ ਪ੍ਰਾਪਤ ਹੈ, ਜਿਸ ਵਜ੍ਹਾ ਨਾਲ?ਉਨ੍ਹਾਂ ਨੂੰ ਪਾਰਟੀ ਵਿਸ਼ੇਸ਼ ਵੱਲੋਂ ਜੇਲ੍ਹ ਮੈਨਿਊਅਲ (ਨਿਯਮਾਂ) ਢਿੱਲ ਦਿੰਦੇ ਹੋਏ ਵਾਰ-ਵਾਰ ਫਰਲੋ ਜਾਂ ਪੈਰੋਲ ਦਿੱਤੀ ਜਾਂਦੀ ਹੈ ਆਓ ਜਾਣੀਏ ਕੀ ਅਸਲੀਅਤ ਹੈ, ਤੱਥਾਂ ਸਮੇਤ… (Ram Rahim)

ਤੱਥ ਤੇ ਅੰਕੜੇ | Ram Rahim

ਇਸ ਮਾਮਲੇ ’ਚ ਜਦੋਂ ਤੱਥਾਂ ਨੂੰ ਖੰਗਾਲਿਆ ਤਾਂ ਹਾਲ ’ਚ ਇੱਕ ਅੰਗਰੇਜ਼ੀ ਵੈਬਸਾਈਟ ’ਤੇ ਛਪੀ ਰਿਪੋਰਟ ’ਚ ਮਿਲਿਆ ਕਿ ਪੂਜਨੀਕ ਗੁਰੂ ਜੀ ਇਕੱਲੇ ਨਹੀਂ ਹਨ, ਜਿਨ੍ਹਾਂ ਨੂੰ ਫਰਲੋ ਜਾਂ ਪੈਰੋਲ ਮਿਲੀ, ਸਗੋਂ ਜੇਕਰ ਇਕੱਲੇ ਸਾਲ 2023 ਦੀ ਗੱਲ ਕਰੀਏ ਤਾਂ ਇਸ ਸਾਲ ਦੌਰਾਨ, ਹਰਿਆਣਾ ’ਚ ਹਰ ਦੂਜਾ ਕੈਦੀ/ਬੰਦੀ ਪੈਰੋਲ ਜਾਂ ਫਰਲੋ (ਅਸਥਾਈ ਰਿਹਾਈ) ’ਤੇ ਬਾਹਰ ਆਇਆ ਹੈ ਰਿਪੋਰਟ ਅਨੁਸਾਰ ਇਕੱਲੇ ਸਾਲ 2023 ਦੌਰਾਨ ਹਰਿਆਣਾ ’ਚ ਕੁੱਲ 5832 ਬੰਦੀਆਂ ’ਚੋਂ 48 ਫੀਸਦੀ ਭਾਵ ਲਗਭਗ 2801 ਬੰਦੀਆਂ ਨੂੰ ਪੈਰੋਲ ਜਾਂ ਫਰਲੋ ਮਿਲੀ।

ਜੋ ਕਿ ਇੱਕ ਬਹੁਤ ਵੱਡੀ ਗਿਣਤੀ ਹੈ ਇਨ੍ਹਾਂ 48 ਫੀਸਦੀ (2801) ਬੰਦੀਆਂ ’ਚ ਕਾਫੀ ਅਜਿਹੇ ਵੀ ਬੰਦੀ ਸ਼ਾਮਲ ਸਨ, ਜਿਨ੍ਹਾਂ ਨੇ 2023 ਦੀ ਇੱਕ ਸਾਲ (1 ਜਨਵਰੀ, 2023 ਤੋਂ 31 ਦਸੰਬਰ, 2023) ਦੇ ਸਮੇਂ ਦੌਰਾਨ ਇਨ੍ਹਾਂ ਦੋਵਾਂ ਸਹੂਲਤਾਂ (ਪੈਰੋਲ ਜਾਂ ਫਰਲੋ) ਦਾ ਲਾਭ ਕਈ ਵਾਰ ਉਠਾਇਆ ਹਾਲਾਂਕਿ ਉਕਤ ਅੰਕੜਿਆਂ ’ਚ 183 ਬੰਦੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਨ੍ਹਾਂ ਨੇ ਇਸੇ ਸਮੇਂ ਦੌਰਾਨ ‘ਐਮਰਜੈਂਸੀ ਪੈਰੋਲ’ ਤੇ ‘ਹਿਰਾਸਤ ਪੈਰੋਲ’ ਸਮੇਤ ਅਸਥਾਈ ਰਿਹਾਈ ਦਾ ਲਾਭ ਉਠਾਇਆ ਸੀ ਬਾਕੀ 52 ਫੀਸਦੀ ਬਾਰੇ ਰਿਪੋਰਟ ਦੇ ਅੰਕੜੇ ਇਹ ਦੱਸਦੇ ਹਨ ਕਿ ਬਾਕੀ 52 ਫੀਸਦੀ ਭਾਵ 3032 ਬੰਦੀ ਜਾਂ ਤਾਂ ਅਸਥਾਈ ਰਿਹਾਈ ਲਈ ਪਾਤਰ ਨਹੀਂ ਸਨ। (Ram Rahim)

ਯੁਵਰਾਜ ਸਿੰਘ ਨੇੇ ਚੋਣ ਲਡ਼ਨ ਤੋਂ ਕੀਤੀ ਕੋਰੀ ਨਾਂਹ, ਜਾਣੋ ਕਾਰਨ..

ਜਾਂ ਬਾਹਰ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਪੈਰੋਲ ਦਾ ਸਮਾਂ ਕੈਦ ਦੇ ਸਮੇਂ ’ਚੋਂ ਨਹੀਂ ਘਟਾਇਆ ਜਾਂਦਾ ਹੈ ਭਾਵ ਇਸ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜੇਲ੍ਹ ਮੈਨਿਊਅਲ ਅਨੁਸਾਰ ਯੋਗ ਹੋਣ ’ਤੇ ਫਰਲੋ ’ਤੇ ਬਾਹਰ ਆਉਣਾ ਜਾਂ ਨਾ ਆਉਣਾ ਬੰਦੀ ਦੀ ਇੱਛਾ ’ਤੇ ਨਿਰਭਰ ਕਰਦਾ ਹੈ ਨਾ ਕਿ ਸਿਆਸੀ ਵਿਸ਼ੇਸ਼ ਛੋਟ ’ਤੇ ਉਕਤ ਤੱਥਾਂ ਦੇ ਅਧਾਰ ’ਤੇ ਪਹਿਲੀ ਨਜ਼ਰੇ ਅਸੀਂ ਕਹਿ ਸਕਦੇ ਹਾਂ ਕਿ ਪੂਜਨੀਕ ਗੁਰੂ ਜੀ ਨੂੰ ਵਿਸ਼ੇਸ਼ ਛੋਟ ਨਹੀਂ ਹੈ ਤੇ ਗੁਰੂ ਜੀ ਨੂੰ ਵੀ ਹੋਰ ਲੋਕਾਂ ਵਾਂਗ ਹੀ ਫਰਲੋ ਦੀ ਸਹੂਲਤ ਦਿੱਤੀ ਗਈ। (Ram Rahim)

ਹਰਿਆਣਾ ਬੰਦੀ ਐਕਟ, 2022 : | Ram Rahim

ਹਰਿਆਣਾ ਚੰਗੇ ਆਚਰਨ ਕੈਦੀ (ਅਸਥਾਈ ਰਿਹਾਈ) ਐਕਟ, 2022 (Hr Good Conduct Prisoners Act, 2022) ਅਨੁਸਾਰ, ਇੱਕ ਬੰਦੀ ਇੱਕ ਸਾਲ ਦੇ ਸਮੇਂ ਦੌਰਾਨ 70 ਦਿਨਾਂ ਦੀ ਪੈਰੋਲ ਤੇ 21 ਦਿਨਾਂ ਦੀ ਛੁੱਟੀ (ਫਰਲੋ) ਲੈ ਸਕਦਾ ਹੈ। (Ram Rahim)

ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹ) ਦੀ ਟਿੱਪਣੀ : | Ram Rahim

ਇਸ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਹਰਿਆਣਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹ) ਮੁਹੰਮਦ ਅਕਿਲ ਨੇ ਦੱਸਿਆ ਕਿ ਕਿਸੇ ਵੀ ਬੰਦੀ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ ਜਾ ਰਹੀ ਹੈ ‘‘ਸਭ ਕੁਝ ਨਿਯਮਾਂ ਅਨੁਸਾਰ ਤੇ ਐਕਟ ਦੀਆਂ ਤਜਵੀਜ਼ਾਂ ਤਹਿਤ ਕੀਤਾ ਜਾ ਰਿਹਾ ਹੈ ਡਿਵੀਜਨ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਹਰੇਕ ਮਾਮਲੇ ਦੀ ਯੋਗਤਾ (ਸਥਿਤੀ) ਤੇ ਮਾਮਲਿਆਂ ਦੇ ਹਾਲਾਤਾਂ ਦੇ ਅਧਾਰ ’ਤੇ ਫੈਸਲਾ ਲੈਂਦੇ ਹਨ ਆਮ ਤੌਰ ’ਤੇ, ਸਾਰੇ ਬੰਦੀ ਸੂਬਾ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ਪੈਰੋਲ ਤੇ ਫਰਲੋ ਲੈ ਸਕਦੇ ਹਨ।

ਇਸ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗੁਰੂ ਜੀ ਨੂੰ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾ ਰਹੀ, ਸਗੋਂ ਅਸਲ ’ਚ, 99 ਫੀਸਦੀ ਬੰਦੀ ਅਜਿਹੇ ਹਨ ਜੋ ਅਸਥਾਈ ਰਿਹਾਈ (ਪੈਰੋਲ ਜਾਂ ਫਰਲੋ) ਦਾ ਲਾਭ ਲੈਂਦੇ ਹਨ’’ ਉਕਤ ਸਾਰੇ ਤੱਥਾਂ ਤੇ ਪੱਖਾਂ ਨੂੰ ਧਿਆਨ ’ਚ ਰੱਖ ਕੇ ਇਹ ਕਹਿ ਸਕਦੇ ਹਾਂ ਕਿ ਪੂਜਨੀਕ ਗਰੂ ਜੀ ਨੂੰ ਸਮੇਂ-ਸਮੇਂ ’ਤੇ ਮਿਲਣ ਵਾਲੀ ਪੈਰੋਲ ਜਾਂ ਫਰਲੋ ਦੀ ਸਹੂਲਤ ਸਾਰੇ ਕਾਨੂੰਨਾਂ ਤੇ ਨਿਯਮਾਂ ਦਾ ਪਾਲਣ ਕਰਦਿਆਂ ਹੋਰ ਲੋਕਾਂ ਵਾਂਗ ਹੀ ਦਿੱਤੀ ਗਈ ਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਵਿਸ਼ੇਸ਼ ਛੋਟ ਜਾਂ ਸਿਆਸੀ ਲਾਭ ਨਹੀਂ ਮਿਲਿਆ। (Ram Rahim)