ਵਿਸ਼ਵ ਕੱਪ: ਦੱ.ਅਫਰੀਕਾ ਸਾਹਮਣੇ 312 ਦੌੜਾਂ ਦਾ ਟੀਚਾ

World Cup, Target, Runs,, Africa

ਇੰਗਲੈਂਡ ਨੇ 8 ਵਿਕਟਾਂ ਗਵਾ ਕੇ ਬਣਾਈਆਂ 311 ਦੌੜਾਂ, ਚਾਰ ਬੱਲੇਬਾਜ਼ਾਂ ਨੇ ਬਣਾਏ ਅਰਧ?ਸੈਂਕੜੇ

ਲੰਦਨ | ਬੇਨ ਸਟੋਕਸ (89), ਕਪਤਾਨ ਇਆਨ ਮੋਰਗਨ (57), ਓਪਨ ਜੇਸਨ ਰਾਏ (54) ਅਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਖਿਲਾਫ਼ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਅੱਜ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 311 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਪੰਜਵੀਂ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਅਤੇ ਆਪਣੇ ਪਹਿਲੇ ਖਿਤਾਬ ਦੀ ਭਾਲ ‘ਚ ਜੁਟੇ ਇੰਗਲੈਂਡ ਲਈ ਉਸ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਓਪਨਰ ਜਾਨੀ ਬੇਅਰਸਟੋ ਖਾਤਾ ਖੋਲ੍ਹੇ ਬਿਨਾ ਪਹਿਲੇ ਹੀ ਓਵਰ ਦੀ ਦੂਜੀ ਗੇਂਦ ‘ਤੇ ਆਊਟ ਹੋ ਗਏ ਪਰ ਉਸ ਤੋਂ ਬਾਅਦ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਠੋਕ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾ ਦਿੱਤਾ ਸਟੋਕਸ ਨੇ 79 ਗੇਂਦਾਂ ‘ਚ 9 ਚੌਕਿਆਂ ਦੀ ਮੱਦਦ ਨਾਲ 89 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਆਪਣੀ ਟੀ ਮਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ‘ਚ ਅਹਿਮ ਯੋਗਦਾਨ ਦਿੱਤਾ ਕਪਤਾਨ ਮੋਰਗਨ ਨੇ 60 ਗੇਂਦਾਂ ‘ਚ 57 ਦੌੜਾਂ ‘ਚ ਚਾਰ ਚੌਕੇ ਅਤੇ ਤਿੰਨ ਛੱਕੇ ਲਾਏ ਰੂਟ ਨੇ 59 ਗੇਂਦਾਂ ‘ਚ 51 ਦੌੜਾਂ ‘ਚ ਪੰਜ ਚੌਕੇ ਲਾਏ ਜਦੋਂਕਿ ਰਾਏ ਨੇ 53 ਗੇਂਦਾਂ ‘ਚ 54 ਦੌੜਾਂ ‘ਚ ਅੱਠ ਚੌਕੇ ਲਾਏ  ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਸਭ ਨੂੰ ਹੈਰਾਨ ਕਰਦਿਆਂ ਪਹਿਲਾ ਓਵਰ ਲੈੱਗ ਸਪਿੱਨਰ ਇਮਰਾਨ ਤਾਹਿਰ ਨੂੰ ਫੜਾ ਦਿੱਤਾ ਜਿਨ੍ਹਾਂ ਨੇ ਦੂਜੀ ਹੀ ਗੇਂਦ ‘ਤੇ ਬੇਅਰਸਟੋ ਨੂੰ ਕਵਿੰਟਨ ਡੀ ਕਾਕ ਹੱਥੋਂ ਕੈਚ ਕਰਵਾ ਦਿੱਤਾ ਰਾਏ ਅਤੇ ਰੂਟ ਨੇ ਦੂਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ ਇੰਗਲੈਂਡ ਨੇ ਇਸ ਸਾਂਝੇਦਾਰੀ ਤੋਂ ਬਾਅਦ ਚਾਰ ਦੌੜਾਂ ਦੇ ਫਰਕ ‘ਚ ਰਾਏ ਅਤੇ ਰੂਟ ਦੀਆਂ ਵਿਕਟਾਂ ਗਵਾ ਦਿੱਤੀਆਂ ਰਾਏ ਨੂੰ ਆਂਦਿਲੇ ਫੇਹਲੁਕਵਾਓ ਅਤੇ ਰੂਟ ਨੂੰ ਕੈਗਿਸੋ ਰਬਾਡਾ ਨੇ ਆਊਟ ਕੀਤਾ ਮੋਰਗਨ ਨੇ ਫਿਰ ਸਟੋਕਸ ਨਾਲ ਚੌਥੀ ਵਿਕਟ ਲਈ 106 ਦੌੜਾਂ ਜੋੜੀਆਂ ਮੋਰਗਨ ਦੀ ਵਿਕਟ 37ਵੇਂ ਓਵਰ ‘ਚ ਡਿੱਗੀ ਅਤੇ ਉੁਨ੍ਹਾਂ ਨੂੰ ਤਾਹਿਰ ਨੇ ਹੀ ਆਂਊਟ ਕੀਤਾ ਗੇਂਦਬਾਜ਼ ਗੇਂਦਬਾਜ਼ ਲੁੰਗੀ ਐਨਗਿਦੀ ਨੇ ਜੋਸ ਬਟਲਰ (18) ਅਤੇ ਮੋਇਨ ਅਲੀ (3) ਦੀਆਂ ਵਿਕਟਾਂ ਲਈਆਂ ਰਬਾਡਾ ਨੇ ਕ੍ਰਿਸ ਵੋਕਸ (13) ਆਊਟ ਕੀਤਾ ਇਨ੍ਹਾਂ ਵਿਕਟਾਂ ਦੇ ਡਿੱਗਣ ਦਰਮਿਆਨ ਸਟੋਕਸ ਆਪਣੇ ਸਟੋਕ ਖੇਡਦੇ ਰਹੇ ਅਤੇ 49ਵੇਂ ਓਵਰ ‘ਚ ਉਨ੍ਹਾਂ ਨੇ ਟੀਮ ਦਾ ਸਕੋਰ 300 ਪਹੁੰਚਾ ਦਿੱਤਾ, ਪਰ ਇਸ ਓਵਰ ਦੀ ਆਖਰੀ ਗੇਂਦ ‘ਤੇ ਐਨਗਿਦੀ ਨੇ ਸਟੋਕਸ ਨੂੰ ਹਾਸ਼ਿਮ ਅਮਲਾ ਹੱਥੋਂ ਕੈਚ ਕਰਵਾ ਦਿੱਤਾ ਲਿਆਮ ਪੰਲੇਕਟ ਨੇ ਨਾਬਾਦ 9 ਅਤੇ ਜੋਫਰਾ ਆਰਚਰ ਨੇ ਨਾਬਾਦ 7 ਦੌੜਾਂ ਬਣਾ ਕੇ ਇੰਗਲੈਂਡ ਨੂੰ 311 ਤੱਕ ਪਹੁੰਚਾਇਆ ਦੱਖਣੀ ਅਫਰੀਕਾ ਵੱਲੋਂ ਐਨਗਿਦੀ ਨੇ 66 ਦੌੜਾਂ ‘ਤੇ ਤਿੰਨ ਵਿਕਟਾਂ, ਤਾਹਿਰ ਨੇ 61 ਦੌੜਾਂ ‘ਤੇ ਦੋ ਵਿਕਟਾਂ, ਰਬਾਡਾ ਨੇ 66 ਦੌੜਾਂ ‘ਤੇ ਦੋ ਵਿਕਟਾਂ ਅਤੇ ਫੇਹਲੁਕਵਾਓ ਨੇ 44 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।