World Cup ਸਟਾਰ ਮੁਹੰਮਦ ਸ਼ਮੀ ਨੂੰ ਮਿਲੇਗਾ Arjun Award, ਸੂਚੀ ’ਚ ਨਾਂਅ ਹੈ ਸ਼ਾਮਲ

Mohammed Shami

ਚਿਰਾਗ-ਸਾਤਵਿਕ ਖੇਡ ਰਤਨ ਲਈ ਸਿਫਾਰਿਸ਼ | Mohammed Shami

  • ਭਾਰਤ ਦੇ ਸ਼ਮੀ ਨੇ ਵਿਸ਼ਵ ਕੱਪ 2023 ’ਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Mohammed Shami

ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਖੇਡ ਪੁਰਸਕਾਰ ਲਈ ਨਾਮਜਦਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੀਸੀਸੀਆਈ ਨੇ ਭਾਰਤ ਦੇ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜਦ ਕੀਤਾ ਹੈ। 33 ਸਾਲਾਂ ਦੇ ਮੁਹੰਮਦ ਸ਼ਮੀ ਦਾ ਨਾਂਅ ਨਾਮਜਦਗੀਆਂ ਦੀ ਸ਼ੁਰੂਆਤੀ ਸੂਚੀ ’ਚ ਨਹੀਂ ਸੀ, ਇਸ ਲਈ ਬੀਸੀਸੀਆਈ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਪੁਰਸਕਾਰ ਦੀ ਸੂਚੀ ’ਚ ਸ਼ਾਮਲ ਕੀਤਾ ਜਾਵੇ। ਇਸ ਤੋਂ ਬਾਅਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜਦ ਕੀਤਾ ਗਿਆ। ਸ਼ਮੀ ਤੋਂ ਇਲਾਵਾ 17 ਹੋਰ ਖਿਡਾਰੀਆਂ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਹੈ। ਸਾਤਵਿਕ ਸਾਈਰਾਜ ਰੈਂਕੀ ਰੈੱਡੀ ਅਤੇ ਚਿਰਾਗ ਸੈੱਟੀ ਦੀ ਭਾਰਤੀ ਬੈਡਮਿੰਟਨ ਜੋੜੀ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਹੈ। (Mohammed Shami)

ਸ਼ਮੀ ਨੇ ICC ਵਿਸ਼ਵ ਕੱਪ 2023 ’ਚ ਲਈਆਂ ਸਨ ਸਭ ਤੋਂ ਜ਼ਿਆਦਾ ਵਿਕਟਾਂ

ਆਈਸੀਸੀ ਵਿਸ਼ਵ ਕੱਪ 2023 ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਭਾਰਤ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਦੇ ਨਾਂਅ ਦੀ ਸਿਫਾਰਿਸ਼ ਕੀਤੀ ਗਈ ਹੈ। ਦੱਸ ਦੇਈਏ ਕਿ ਸ਼ਮੀ ਭਾਰਤ ਲਈ ਵਿਸ਼ਵ ਕੱਪ ਦੇ ਸ਼ੁਰੂਆਤੀ 4 ਮੈਚ ਖੇਡੇ ਨਹੀਂ ਸਨ। ਪਰ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕਹਿਰ ਵਰਪਾ ਦਿੱਤਾ। ਉਸ ਨੇ 7 ਮੈਚਾਂ ’ਚ ਸਭ ਤੋਂ ਵੱਧ 24 ਵਿਕਟਾਂ ਲਈਆਂ। ਵਿਸ਼ਵ ਕੱਪ ਫਾਈਨਲ ’ਚ ਹਾਰ ਤੋਂ ਬਾਅਦ ਪੀਐੱਮ ਮੋਦੀ ਜਦੋਂ ਟੀਮ ਇੰਡੀਆ ਦੇ ਡਰੈਸਿੰਗ ਰੂਮ ’ਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਮੀ ਨੂੰ ਗਲੇ ਲਾਇਆ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ ਵੀ ਕੀਤੀ। (Mohammed Shami)

ਚਿਰਾਗ-ਸਾਤਵਿਕ ਦੀ ਜੋੜੀ ਨੇ ਇਸ ਸਾਲ 3 ਖਿਤਾਬ ਜਿੱਤੇ

ਸਾਤਵਿਕ-ਚਿਰਾਗ ਦੀ ਜੋੜੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਜੋੜੀ ਨੇ 3 ਵਰਲਡ ਟੂਰ ਖਿਤਾਬ ਜਿੱਤੇ ਹਨ। ਇਸ ਜੋੜੀ ਨੇ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਅਤੇ ਸਵਿਸ ਸੁਪਰ 300 ਦੇ ਖਿਤਾਬ ਜਿੱਤੇ ਹਨ। ਇਸ ਜੋੜੀ ਨੂੰ ਨਵੰਬਰ ਦੇ ਅਖੀਰ ’ਚ ਚਾਈਨਾ ਮਾਸਟਰਜ 750 ਦੇ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Mohammed Shami)

ਇਹ ਵੀ ਪੜ੍ਹੋ : ਵਿਜੀਲੈਂਸ ਨੂੰ ਸਾਬਕਾ ਰਜਿਸਟਰਾਰ ਤੇ ਸੁਪਰਡੈਂਟ ਦਾ ਮਿਲਿਆ 3 ਦਿਨਾਂ ਦਾ ਪੁਲਿਸ ਰਿਮਾਂਡ