ਵਿਸ਼ਵ ਕੱਪ: ਇੰਗਲੈਂਡ ਅਤੇ ਨਿਊਜ਼ੀਲੈਂਡ ਬਣਨੇ ਚਾਹੀਦੇ ਸੀ ਸਾਂਝੇ ਜੇਤੂ

World Cup, England, New Zealand, Joint Winner

ਸਾਬਕਾ ਕ੍ਰਿਕਟਰਾਂ ਨੇ ਆਈਸੀਸੀ ਦੇ ਨਿਯਮ ਨੂੰ?ਦੱਸਿਆ ਮਜ਼ਾਕੀਆ

ਸਟੋਕਸ ਦੇ ਪਿਓ ਨੇ ਵੀ ਪ੍ਰਗਟਾਈ ਪ੍ਰਤੀਕਿਰਿਆ

ਏਜੰਸੀ, ਨਵੀਂ ਦਿੱਲੀ

ਵਿਸ਼ਵ ਕੱਪ ਫਾਈਨਲ ‘ਚ ਸੁਪਰ ਓਵਰ ਵੀ ਟਾਈ ਹੋ ਜਾਣ ਤੋਂ ਬਾਅਦ ਸਭ ਤੋਂ ਜ਼ਿਆਦਾ ਬਾਊਂਡਰੀ ਦੇ ਆਧਾਰ ‘ਤੇ ਇੰਗਲੈਂਡ ਨੂੰ ਜੇਤੂ ਐਲਾਨ ਕਰਨ ‘ਤੇ ਸਾਬਕਾ ਕ੍ਰਿਕਟਰਾਂ ਨੇ ਆਈਸੀਸੀ ਦੇ ਇਸ ਨਿਯਮ ਨੂੰ ਕਾਫੀ ਗਲਤ ਦੱਸਿਆ ਅਤੇ ਕਈ ਖਿਡਾਰੀਆਂ ਨੇ ਕਿਹਾ ਕਿ ਦੋਵਾਂ ਟੀਮਾਂ ਨੂੰ ਸਾਂਝੇ ਤੌਰ ‘ਤੇ ਜੇਤੂ ਐਲਾਨ ਕੀਤਾ ਜਾਣਾ ਚਾਹੀਦਾ ਸੀ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੇ ਇਸ ‘ਤੇ ਸਿਰਫ ਇੱਕ ਸ਼ਬਦ ‘ਚ ਆਪਣੀ ਪ੍ਰਤੀਕਿਰਿਆ ਦਿੱਤੀ ਭਾਰਤੀ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਲਈ ਇਹ ਹਾਰ ਮੰਦਭਾਗੀ ਰਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਮੁਕਾਬਲੇ ‘ਚ ਕੋਈ ਵੀ ਟੀਮ ਨਹੀਂ ਹਾਰੀ ਦੋਵਾਂ ਨੂੰ ਜੇਤੂ ਟਰਾਫੀ ਦਿੱਤੀ ਜਾਣੀ ਚਾਹੀਦੀ ਸੀ ਆਈਸੀਸੀ ਨੂੰ ਆਪਣੇ ਇਸ ਨਿਯਮ ਬਾਰੇ ਫਿਰ ਤੋਂ ਸੋਚਣਾ ਚਾਹੀਦਾ ਹੈ ਅਜਿਹਾ ਪਹਿਲੀ ਵਾਰ ਹੋਇਆ ਸੀ ਇਸ ਲਈ ਕੋਈ ਇਸ ਬਾਰੇ ਸੋਚ ਨਹੀਂ ਸਕਿਆ ਬੇਨ ਸਟੋਕਸ ਦੇ ਪਿਤਾ ਗੇਰਾਡ ਸਟੋਕਸ ਦਾ ਵੀ ਮੰਨਣਾ ਹੈ ਕਿ ਜੇਤੂ ਟਰਾਫੀ ਦੋਵਾਂ ਟੀਮਾਂ  ‘ਚ ਵੰਡਿਆ ਜਾਣਾ ਚਾਹੀਦਾ ਸੀ ਗੇਰਾਡ ਨਿਊਜ਼ੀਲੈਂਡ ਦੇ ਸਾਬਕਾ ਰਗਬੀ ਇੰਟਰਨੈਸ਼ਨਲ ਖਿਡਾਰੀ ਹਨ ਅਤੇ ਉਨ੍ਹਾਂ ਨੇ ਫਾਈਨਲ ‘ਚ ਆਪਣੇ ਬੇਟੇ ਦੇ ਪ੍ਰਦਰਸ਼ਨ ‘ਤੇ ਖੁਸ਼ੀ ਪ੍ਰਗਟਾਈ

ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਇਸ ਨਿਯਮ ‘ਤੇ ਸਵਾਲ ਚੁੱਕਦਿਆਂ ਕਿਹਾ ਮੈਨੂੰ ਸਮਝ ਨਹੀਂ ਆਉਂਦਾ ਕਿ ਇੰਨੇ ਵੱਡੇ ਟੂਰਨਾਮੈਂਟ ਦੇ ਫਾਈਨਲ ਦਾ ਫੈਸਲਾ ਇਸ ਆਧਾਰ ‘ਤੇ ਹੋ ਸਕਦਾ ਹੈ ਕਿ ਕਿਸ ਨੇ ਜ਼ਿਆਦਾ ਬਾਊਂਡਰੀ ਲਾਈਆਂ ਮਜ਼ਾਕੀਆ ਨਿਯਮ, ਇਸ ਨੂੰ ਟਾਈ ਮੰਨ ਦੋਵਾਂ ਨੂੰ ਜੇਤੂ ਐਲਾਨ ਕਰਨਾ ਚਾਹੀਦਾ ਸੀ ਕ੍ਰਿਕਟ ਲੀਜੇਂਡ ਸਚਿਨ ਤੇਂਦੁਲਕਰ ਨੇ ਕਿਹਾ, ਜਬਰਦਸਤ ਮੁਕਾਬਲਾ ਪਹਿਲੀ ਤੋਂ ਲੈ ਕੇ 612ਵੀਂ ਗੇਂਦ ਤੱਕ ਮੈਨੂੰ ਨਿਊਜ਼ੀਲੈਂਡ ਲਈ ਦੁੱਖ ਹੋ ਰਿਹਾ ਹੈ ਜਿਸ ਨੇ ਜਿੱਤਣ ਲਈ ਇੰਗਲੈਂਡ ਵਾਂਗ ਸਭ ਕੁਝ ਕੀਤਾ ਪਰ ਆਖਰ ‘ਚ ਖੁੰਝ ਗਏ ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਕਿਹਾ, ਨਿਊਜ਼ੀਲੈਂਡ ਨੇ ਜਬਰਦਸਤ ਮੁਕਾਬਲਾ ਕੀਤਾ ਪਰ ਓਵਰ ਥ੍ਰੋਅ ‘ਤੇ ਸਟੋਕਸ ਦੇ ਬੱਲੇ ਦਾ ਡਿਫਲੇਕਸ਼ਨ ਅਤੇ ਇੰਗਲੈਂਡ ਨੂੰ ਬਾਊਂਡਰੀ ਮਿਲਣਾ ਮੈਚ ਦਾ ਟਰਨਿੰਗ ਪੁਆਂਇੰਟ ਸੀ ਨਿਊਜ਼ੀਲੈਂਡ ਲਈ ਦੁਖਦ ਕਿ ਇੰਨਾ ਨੇੜੇ ਪਹੁੰਚ ਕੇ ਵੀ ਉਹ ਖਿਤਾਬ ਤੋਂ ਦੂਰ ਰਹੇ ਪਰ ਉਨ੍ਹਾਂ ਨੂੰ ਖੁਦ ‘ਤੇ ਮਾਣ ਕਰਨਾ ਚਾਹੀਦਾ ਹੈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਸਕਾਟ ਸਟਾਈਰਸ ਨੇ ਇਸ ਨਿਯਮ ਨੂੰ ਇੱਕ ਮਜ਼ਾਕ ਦੱਸਿਆ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਨੇ ਫਾਈਨਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਈ ਵੀ ਟੀਮ ਹਾਰਨਾ ਨਹੀਂ ਚਾਹੁੰਦੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।