ਵਿਸ਼ਵ ਕੱਪ : ਯੂਰਪ ਅਤੇ ਦੱਖਣੀ ਅਮਰੀਕਾ ‘ਚ ਸਿਮਟਿਆ ਮੁਕਾਬਲਾ

ਵਿਸ਼ਵ ਕੱਪ ਅਜੇ ਤੱਕ ਇਹਨਾਂ ਮਹਾਂਦੀਪਾਂ ‘ਚ ਹੀ ਗਿਆ ਹੈ | World Cup

ਮਾਸਕੋ, (ਏਜੰਸੀ)। ਫੀਫਾ ਵਿਸ਼ਵ ਕੱਪ ਦਾ ਗੇੜ 16 ਪੂਰਾ ਹੋਣ ਤੋਂ ਬਾਅਦ ਖ਼ਿਤਾਬ ਲਈ ਮੁਕਾਬਲਾ ਯੂਰਪ ਅਤੇ ਦੱਖਣੀ ਅਮਰੀਕਾ ਦਰਮਿਆਨ ਸਿਮਟ ਗਿਆ ਹੈਕਈ ਧੁਰੰਦਰ ਟੀਮਾਂ ਦੇ ਪਹਿਲੇ ਗੇੜ ਅਤੇ ਗੇੜ 16 ‘ਚ ਬਾਹਰ ਹੋਣ ਜਾਣ ਬਾਅਦ ਕੁਆਰਟਰਫਾਈਨਲ ਹੁਣ ਯੂਰਪ ਅਤੇ ਦੱਖਣੀ ਅਮਰੀਕਾ ਦੀਆਂ ਟੀਮਾਂ ‘ਚ ਸਿਮਟ ਗਿਆ ਹੈ। ਹੈਰਾਨ ਕਰਨ ਵਾਲੇ ਨਤੀਜ਼ਿਆਂ ਤੋਂ ਲੰਘ ਰਹੇ ਵਿਸ਼ਵ ਕੱਪ ‘ਚ ਅਫ਼ਰੀਕਾ, ਏਸ਼ੀਆ ਅਤੇ ਉੱਤਰੀ ਅਮਰੀਕਾ ਦਾ ਸਫ਼ਾਇਆ ਹੋ ਗਿਆ ਹੈ ਅਤੇ ਘੱਟ ਤੋਂ ਘੱਟ ਇੱਕ ਫਾਈਨਲਿਸਟ ਅਜਿਹਾ ਹੋਵੇਗਾ ਜੋ ਪਿਛਲੇ ਪੰਜ ਦਹਾਕਿਆਂ ‘ਚ ਫ਼ਾਈਨਲ ‘ਚ ਨਹੀਂ ਪਹੁੰਚਿਆ ਹੋਵੇਗਾ। ਖ਼ਿਤਾਬ ਦੇ ਦਾਅਵੇਦਾਰ ਸਮਝੇ ਜਾ ਰਹੇ ਜਰਮਨੀ, ਸਪੇਨ, ਅਰਜਨਟੀਨਾ ਅਤੇ ਪੁਰਤਗਾਲ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੇ ਹਨ ਹੁਣ 32 ਟੀਮਾਂ ‘ਚੋਂ ਇੰਗਲੈਂਡ, ਬੈਲਜ਼ੀਅਮ, ਕ੍ਰੋਏਸ਼ੀਆ, ਬ੍ਰਾਜ਼ੀਲ, ਰੂਸ, ਸਵੀਡਨ, ਫਰਾਂਸ ਅਤੇ ਉਰੂਗੁਵੇ ਦੀਆਂ ਟੀਮਾਂ 6 ਜੁਲਾਈ ਤੋਂ ਕੁਆਰਟਰਫਾਈਨਲ ‘ਚ ਭਿੜਨਗੀਆਂ। (World Cup)

ਉਰੂਗੁਵੇ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਸਾਲਾਂ ‘ਚ ਖ਼ਿਤਾਬ ਜਿੱਤੇ ਸਨ | World Cup

ਇੰਗਲੈਂਡ ਨੇ ਇੱਕ ਫਾਈਨਲ ਖੇਡਿਆ ਅਤੇ 1966 ‘ਚ ਖ਼ਿਤਾਬ ਜਿੱਤਿਆ ਹੈ ਜਦੋਂਕਿ ਸਵੀਡਨ ਆਪਣੀ ਜ਼ਮੀਨ ‘ਤੇ 1958 ਦੇ ਫ਼ਾਈਨਲ ‘ਚ ਬ੍ਰਾਜ਼ੀਲ ਤੋਂ ਹਾਰ ਗਿਆ ਸੀ ਮੇਜ਼ਬਾਨ ਰੂਸ ਦਾ ਪਿਛਲਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੋਵੀਅਤ ਸੰਘ ਦੇ ਰੂਪ ‘ਚ 1966 ‘ਚ ਇੱਕੋ ਇੱਕ ਸੈਮੀਫਾਈਨਲ ‘ਚ ਪਹੁੰਚਣਾ ਰਿਹਾ ਸੀ ਜਦੋਂਕਿ ਕ੍ਰੋਏਸ਼ੀਆ 1998 ‘ਚ ਆਖ਼ਰੀ ਚਾਰ ‘ਚ ਪਹੁੰਚਿਆ ਸੀ ਉਰੂਗੁਵੇ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਸਾਲਾਂ ‘ਚ ਖ਼ਿਤਾਬ ਜਿੱਤੇ ਸਨ ਇਸ ਤਰ੍ਹਾਂ ਫੁੱਟਬਾਲ ਵਿਸ਼ਵ ਕੱਪ ‘ਚ ਦਬਦਬਾ ਰੱਖਣ ਵਾਲੇ ਦੋ ਮਹਾਂਦੀਪਾਂ ‘ਚ ਚੱਲ ਰਹੀ ਮੁਕਾਬਲੇਬਾਜ਼ੀ ਇੱਕ ਵਾਰ ਫਿਰ ਸਾਹਮਣੇ ਹੋਵੇਗੀ ਜਿੰਨ੍ਹਾਂ ਨੇ ਪਿਛਲੇ ਸਾਰੇ ਵਿਸ਼ਵ ਕੱਪਾਂ ‘ਚ ਖ਼ਿਤਾਬ ਜਿੱਤੇ ਹਨ। ਪਿਛਲੇ ਸੱਤ ਟੂਰਨਾਮੈਂਟਾਂ ‘ਚ ਇਹ ਚੌਥੀ ਵਾਰ ਹੈ ਜਦੋਂ ਯੂਰਪ ਜਾਂ ਦੱਖਣੀ ਅਮਰੀਕਾ ਤੋਂ ਬਾਹਰ ਦੀ ਕੋਈ ਟੀਮ ਆਖ਼ਰੀ ਅੱਠਾਂ ‘ਚ ਨਹੀਂ ਹੈ ਇਸ ਸਾਲ ਯੂਰਪ ਦੀਆਂ ਛੇ ਅਤੇ ਦੱਖਣੀ ਅਮਰੀਕਾ ਦੀਆਂ ਦੋ ਟੀਮਾਂ ਦਰਮਿਆਨ ਮੁਕਾਬਲਾ ਹੈ ਕਿ ਕਿਹੜਾ ਮਹਾਂਦੀਪ ਖ਼ਿਤਾਬ ਜਿੱਤੇਗਾ। (World Cup)