ਬਿਜਲੀ ਦਾ ਬਿੱਲ ਭਰਨ ਲਈ ਉਜਵਲਾ ਯੋਜਨਾ ਸਿਲੰਡਰ ਵੇਚਣ ਲਈ ਮਜ਼ਬੂਰ ਹੋਈ ਮਹਿਲਾ

Electricity Bill Sachkahoon

ਬਿਜਲੀ ਦਾ ਬਿੱਲ ਭਰਨ ਲਈ ਉਜਵਲਾ ਯੋਜਨਾ ਸਿਲੰਡਰ ਵੇਚਣ ਲਈ ਮਜ਼ਬੂਰ ਹੋਈ ਮਹਿਲਾ

(ਸਤੀਸ ਜੈਨ) ਰਾਮਾਂ ਮੰਡੀ। ਸਰਕਾਰਾਂ ਵੱਲੋਂ ਗਰੀਬਾਂ ਨੂੰ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦਾ ਅਸਲ ਗਰੀਬਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਨਵੀਂ ਬਸਤੀ ਰਾਮਾਂ ਦੀ ਇੱਕ ਗਰੀਬ ਮਹਿਲਾ ਬਿਜਲੀ ਦਾ ਬਿੱਲ ਭਰਣ ਲਈ ਉਜਵਲਾ ਯੋਜਨਾ ਵਾਲਾ ਗੈਸ ਸਿਲੰਡਰ ਵੇਚਣ ਲਈ ਦਰ ਦਰ ਭਟਕਦੀ ਵੇਖੀ ਗਈ।

ਪਾਵਰਕੌਮ ਵੱਲੋਂ ਦੋ ਮਹੀਨਿਆਂ ਦੀ ਬਜਾਏ ਤਿੰਨ ਮਹੀਨਿਆਂ ਦਾ ਭੇਜਿਆ ਗਿਆ 2500 ਰੁਪਏ ਦਾ ਬਿਜਲੀ ਬਿਲ ਵਿਖਾਉਂਦੇ ਹੋਏ ਮੰਜੂ ਰਾਣੀ ਪਤਨੀ ਜਗਨ ਨਾਥ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਜਵਲਾ ਯੋਜਨਾ ਦੇ ਤਹਿਤ ਦਿੱਤਾ ਗਿਆ ਸਿਲੰਡਰ ਅਤੇ ਚੁੱਲ੍ਹਾ ਦੋਵੇਂ ਗੈਸ ਦੀਆਂ ਨਜਾਇਜ ਕੀਮਤਾਂ ਵਧਾ ਦਿੱਤੇ ਜਾਣ ਕਾਰਨ ਕਬਾੜ ਬਣ ਚੁੱਕੇ ਹਨ ਅਜਿਹੀ ਉਜਵਲਾ ਯੋਜਨਾ ਸਰਕਾਰੀ ਖਜਾਨੇ ਤੇ ਬੇਲੋੜਾ ਬੋਝ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫਤ ਦੇਣ ਦੇ ਐਲਾਨ ਕਰ ਰਹੀ ਹੈ ਜਿਸ ਦਾ ਲਾਭ ਵੀ ਉਸਨੂੰ ਨਹੀਂ ਮਿਲ ਰਿਹਾ। ਉਸ ਨੇ ਕਿਹਾ ਕਿ ਉਹ ਘਰਾਂ ਵਿੱਚ ਭਾਂਡੇ ਮਾਂਜ ਕੇ ਗੁਜਾਰਾ ਕਰਦੀ ਹੈ ਅਤੇ ਉਸ ਦਾ ਪਤੀ ਦਿਹਾੜੀ ਨਾ ਮਿਲਣ ਕਰਕੇ ਘਰ ਵਿੱਚ ਵਿਹਲਾ ਬੈਠਾ ਹੈ।

ਅਜਿਹੀ ਮੁਸ਼ਕਲ ਵਿੱਚ ਬਿਜਲੀ ਭਰਣ ’ਚ ਅਸਮਰਥ ਹੋਣ ਕਾਰਨ ਉਹ ਮੋਦੀ ਵਾਲਾ ਸਿਲੰਡਰ ਵੇਚਨ ਲਈ ਮਜਬੂਰ ਹੈ। ਮੰਜੂ ਰਾਣੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਸ ਦੀ ਕਮਜ਼ੋਰ ਹਾਲਤ ਵੇਖਦੇ ਹੋਏ ਉਸਦਾ ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ ਤਾਂ ਕਿ ਉਸ ਨੂੰ ਬਿਲ ਭਰਣ ਲਈ ਘਰ ਦਾ ਸਮਾਨ ਨਾ ਵੇਚਣਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ