ਹੰਗਾਮੇਦਾਰ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ

Winter, Session, Parliament, Disruptive

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਹੰਗਾਮੇਦਾਰ ਹੋਣ ਦੇ ਅਸਾਰ ਹਨ ਐਗਜ਼ਿਟ ਪੋਲ ਤੋਂ ਨਤੀਜਿਆਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨਾਲ ਤਾਂ ਇਹ ਤੈਅ ਹੋ ਗਿਆ ਹੈ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ, ਸ਼ੋਰ-ਸ਼ਰਾਬਾ ਤੇ ਧੂਮ-ਧੜੱਕਾ ਹੋਣਾ ਤੈਅ ਹੈ ਜੇਕਰ ਭਾਜਪਾ ਜਿੱਤੀ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਚੋਣਾਂ ਦੌਰਾਨ ਚੁੱਕੇ ਗਏ ਮੁੱਦਿਆਂ ‘ਤੇ ਭਾਜਪਾ ਨੂੰ ਘੇਰਨਾ ਮੁਸ਼ਕਲ ਹੋ ਜਾਵੇਗਾ ਪਰ, ਜੇਕਰ ਕਾਂਗਰਸ ਕਾਮਯਾਬ ਰਹੀ ਤਾਂ ਵਿਰੋਧੀ ਪਾਰਟੀ ਅਜਿਹੇ ਮੁੱਦੇ ਚੁੱਕ ਸਕਦੀ ਹੈ, ਜੋ ਸਿਆਸੀ ਤਾਪਮਾਨ ਵਧਾ ਸਕਦੇ ਹਨ ਸੈਸ਼ਨ ਦੇ ਪਹਿਲੇ  ਹੀ ਦਿਨ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਜਾਣਗੇ ਤੇ ਇਸ ਦਾ ਅਸਰ ਸੰਸਦ ਦੀ ਕਾਰਵਾਈ ਤੇ ਸਰਕਾਰ-ਵਿਰੋਧੀ ਧਿਰ ਦੀ ਰਣਨੀਤੀ ‘ਤੇ ਪਵੇਗਾ
ਮੋਦੀ ਸਰਕਾਰ ਦੇ ਆਖਰੀ ਸੰਸਦ ਸੈਸ਼ਨ ‘ਚ ਵਿਰੋਧੀ ਧਿਰ ਰਾਫੇਲ ਸੌਦਾ, ਸੀਬੀਆਈ ਬਨਾਮ ਸੀਬੀਆਈ, ਆਰਬੀਆਈ ਤੇ ਸਰਕਾਰ  ‘ਚ ਟਕਰਾਅ, ਕਿਸਾਨ ਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨਾ ਚਾਹੁੰਦੀ ਹੈ ਇਨ੍ਹਾਂ ਸਾਰਿਆਂ ਦਰਮਿਆਨ ਭਾਜਪਾ ਦੀਆਂ ਧੁਰ ਵਿਰੋਧੀ ਪਾਰਟੀ ਮਹਾਂ ਗਠਜੋੜ ਬਣਾਉਣ ਦੀ ਕੋਸ਼ਿਸ਼ ‘ਚ ਜੁਟੀਆਂ ਹੋਈਆਂ ਹਨ
ਸੰਸਦ ਦੇ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ ਦੀ ਇੱਕਜੁਟਤਾ ਸਬੰਧੀ ਕੋਸ਼ਿਸ਼ਾਂ ਤੇਜ ਹੋ ਗਈਆਂ ਹਨ ਕੱਲ੍ਹ 10 ਦਸੰਬਰ ਨੂੰ ਰੱਖੀ ਗਈ ਮੀਟਿੰਗ ‘ਚ ਵਿਰੋਧੀ ਧਿਰ ਦੇ ਸਾਰੇ ਵੱਡੇ ਨੇਤਾਵਾਂ ਦੀ ਮੌਜ਼ੂਦਗੀ ਯਕੀਨੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੀਟਿੰਗ ਲਈ ਕਾਂਗਰਸ, ਸਪਾ, ਬਸਪਾ, ਟੀਡੀਪੀ, ਐੱਨਸੀਪੀ, ਟੀਐੱਮਸੀ, ਪੀਡੀਪੀ, ਐੱਨਸੀ, ਰਾਜਦ, ਜਦਐੱਸ, ਡੀਐੱਮਕੇ, ਭਾਕਪਾ, ਮਾਕਪਾ, ਆਮ ਆਦਮੀ ਪਾਰਟੀ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਨੇ ਆਪਣੀ ਹਾਂ ਭਰ ਦਿੱਤੀ ਹੈ ਦਰਅਸਲ, ਇਸ ਸੈਸ਼ਨ ‘ਚ ਸਰਕਾਰ ਤੇ ਭਾਜਪਾ ਦੀ ਰਣਨੀਤੀ ਰਾਮ ਮੰਦਰ ਨਿਰਮਾਣ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਨ ਦੀ ਹੈ ਇਸ ਤਹਿਤ ਪਾਰਟੀ ਸਾਂਸਦ ਰਾਕੇਸ਼ ਸਿਨ੍ਹਾ ਸਮੇਤ ਕੁਝ ਹੋਰ ਭਾਜਪਾ ਸਾਂਸਦ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਬਣਾਉਣ ਸਬੰਧੀ ਨਿੱਜੀ ਬਿੱਲ ਰਾਜਸਭਾ ‘ਚ ਪੇਸ਼ ਕਰਨਗੇ ਦੂਜੇ ਪਾਸੇ ਕਾਂਗਰਸ ਸਰਕਾਰ ‘ਤੇ ਪਲਟਵਾਰ ਲਈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਬਦਹਾਲੀ ਨੂੰ ਮੁੱਦਾ ਬਣਾਉਣਾ ਚਾਹੁੰਦੀ ਹੈ ਵੱਖਵਾਦੀ ਵੀ ਇਸ ਨਾਲ ਸਹਿਮਤ ਹਨ ਜਦੋਂਕਿ ਟੀਡੀਪੀ, ਰਾਜਦ ਤੇ ਟੀਐੱਮਸੀ ਕਥਿਤ ਤੌਰ ‘ਤੇ ਕੇਂਦਰ ਵੱਲੋਂ ਸੀਬੀਆਈ ਦੀ ਦੁਰਵਰਤੋਂ ਦੇ ਮੁੱਦੇ ‘ਤੇ ਹਮਲਾਵਰ ਹੋਣਾ ਚਾਹੁੰਦੇ ਹਨ ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੋਣ ਜਾ ਰਹੀ ਇਹ ਮੀਟਿੰਗ ਲੋਕ ਸਭਾ ਚੋਣਾਂ ਲਈ ਮਹਾਂ ਗਠਜੋੜ ਦੀ ਨੀਂਹ ਰੱਖਣ ਦੀ ਕਵਾਇਦ ਵੀ ਹੈ ਹਾਲਾਂਕਿ ਬਸਪਾ ਮੁਖੀ ਮਾਇਆਵਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਮੀਟਿੰਗ ‘ਚ ਸ਼ਾਮਲ ਹੋਣ ਸਬੰਧੀ ਅਜੇ ਸ਼ਸ਼ੋਪੰਜ ਬਣਿਆ ਹੋਇਆ ਹੈ ਪਿਛਲੇ ਦਿਨਾਂ ‘ਚ ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਇੱਕ ਮੰਚ ‘ਤੇ ਆ ਕੇ ਆਪਣੀ ਇੱਕਜੁਟਤਾ ਦਾ ਪ੍ਰਦਰਸ਼ਨ ਕੀਤਾ ਸੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਪਹਿਲ ‘ਤੇ ਹੋ ਰਹੀ ਇਸ ਮੀਟਿੰਗ ‘ਚ ਵਿਰੋਧੀ ਧਿਰ ਦੇ ਮਹਾਂ ਗਠਜੋੜ ਬਣਾਉਣ ਦੀ ਪਹਿਲ ਤੇਜ਼ ਕੀਤੀ ਜਾਵੇਗੀ ਹਾਲਾਂਕਿ ਇਸ ਮਹਾਂ ਗਠਜੋੜ ਦਾ ਖਰੜਾ ਬਹੁਤ ਕੁਝ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਨਾਲ ਵੀ ਤੈਅ ਹੋਵੇਗਾ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ ਅਜੇ ਐੱਨਡੀਏ ਤੇ ਯੂਪੀਏ ਦੇ ਖੇਮੇ ‘ਚ ਖੜ੍ਹੀਆਂ ਪਾਰਟੀਆਂ ਪਾਲਾ ਵੀ ਬਦਲ ਸਕਦੀਆਂ ਹਨ ਜੇਕਰ ਕਾਗਰਸ ਦੇ ਪੱਖ ‘ਚ ਨਤੀਜੇ ਆਉਂਦੇ ਹਨ ਤਾਂ ਤੈਅ ਹੈ ਕਿ ਰਾਹੁਲ ਗਾਂਧੀ ਇਸ ਮਹਾਂ ਗਠਜੋੜ ਦੇ ਸਹਿਮਤੀ ਨਾਲ ਨੇਤਾ ਹੋ ਜਾਣਗੇ ਪਰ ਉਲਟ ਆਉਣ ‘ਤੇ ਕਾਂਗਰਸ ਨੂੰ ਵਿਰੋਧੀ ਪਾਰਟੀਆਂ ਸਾਹਮਣੇ ਝੁਕਣਾ ਪੈ ਸਕਦਾ ਹੈ ਇਸੇ ਤਰ੍ਹਾਂ ਭਾਜਪਾ ਦੇ ਪੱਖ ‘ਚ ਆਉਣ ‘ਤੇ ਮੋਦੀ ਦਾ ਕੱਦ ਵਧਣ ਦੀ ਸੰਭਾਵਨਾ ਹੈ, ਪਰ ਉਲਟ ਆਉਣ ‘ਤੇ ਭਾਜਪਾ ‘ਚ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਨਰਾਜ਼ ਆਗੂ ਆਪਣੀ ਅਵਾਜ਼ ਬੁਲੰਦ ਕਰਨ ਲੱਗਣਗੇ ਇਸ ਲਈ ਸਾਰਿਆਂ ਨੂੰ 11 ਦਸੰਬਰ ਨੂੰ ਨਤੀਜੇ ਆਉਣ ਦਾ ਇੰਤਜ਼ਾਰ ਹੈ ਐੱਨਡੀਏ ਨਾਲ ਰਹਿ ਚੁੱਕੇ ਚੰਦਰਬਾਬੂ ਨਾਇਡੂ ਇਸ ਮੁਹਿੰਮ ‘ਚ ਲੱਗੇ ਹੋਏ ਹਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੀ ਨਾਇਡੂ ਦਾ ਸਾਥ ਦੇ ਰਹੀ ਹੈ ਨਾਇਡੂ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਦੇ ਮੁੱਖ ਨੇਤਾ ਇਸ ਮੀਟਿੰਗ ‘ਚ ਮੌਜ਼ੂਦ ਰਹਿਣ
ਮੋਦੀ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ‘ਚ ਇੱਕ ਵਾਰ ਤਾਂ ਕਾਂਗਰਸ ਭਾਜਪਾ ਨੂੰ ਘੇਰਨ ‘ਚ ਅਸਫ਼ਲ ਹੀ ਦਿਸ ਰਹੀ ਸੀ ਲੈ-ਦੇ ਕੇ ਕਾਂਗਰਸ ਰਾਫੇਲ ਜਹਾਜ਼ ਡੀਲ ‘ਤੇ ਮੋਦੀ ਸਰਕਾਰ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਘੇਰਦੀ ਹੋਈ ਨਜ਼ਰ ਆਈ ਰਾਹੁਲ ਗਾਂਧੀ ਤੋਂ ਲੈ ਕੇ ਕਾਂਗਰਸ ਦੇ ਤਮਾਮ ਨੇਤਾ ਰਾਫੇਲ ਜਹਾਜ ਡੀਲ ‘ਚ ਘੁਟਾਲੇ ਦੀ ਗੱਲ ਕਹਿ ਕੇ ਮੋਦੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈ ਰਹੇ ਹਨ ਰਾਹੁਲ ਗਾਂਧੀ ਤਾਂ ਸਿੱਧੇ  ਪ੍ਰਧਾਨ ਮੰਤਰੀ ਮੋਦੀ ਨੂੰ ਕਟਹਿਰੇ ‘ਚ ਖੜ੍ਹਾ ਕਰ ਰਹੇ ਹਨ ਪੰਜ ਸੂਬਿਆਂ ਦੇ ਚੋਣ ਪ੍ਰਚਾਰ ਦੌਰਾਨ ਵੀ ਕਾਂਗਰਸ ਦੇ ਲਗਭਗ ਹਰ ਮੰਚ ਤੇ ਸਭਾ ‘ਚ ਰਾਫੇਲ ਦੀ ਗੂੰਜ ਸੁਣਾਈ ਦਿੱਤੀ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਸੰਸਦ ਦੇ ਸਰਦਰੁੱਤ ਸੈਸ਼ਨ ‘ਚ ਰਾਫੇਲ ਦਾ ਮੁੱਦਾ ਪੂਰੇ ਜੋਸ਼-ਖਰੋਸ਼ ਨਾਲ ਉਠਾਏਗੀ ਪਰ ਇਨ੍ਹਾਂ ਸਾਰੇ ਵਿਚਕਾਰ ਰਾਫੇਲ ਜਹਾਜ ਖਰੀਦ ‘ਚ ਭ੍ਰਿਸ਼ਟਾਚਾਰ ਦੇ ਕਾਂਗਰਸੀ ਦੋਸ਼ਾਂ ਨੂੰ ਨਕਾਰਨ ਲਈ ਮੋਦੀ ਸਰਕਾਰ ਨੇ ਯੂਪੀਏ ਸਰਕਾਰ ਦੇ ਸ਼ਾਸਨ ‘ਚ ਅਗਸਤਾ-ਵੇਸਟਲੈਂਡ ਹੈਲੀਕਾਪਟਰ ਸੌਦੇ ‘ਚ ਕਥਿਤ ਵਿਚੋਲਗੀ ਦਾ ਧੰਦਾ ਕਰਨ ਵਾਲੇ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਨੂੰ ਦਬੋਚ ਕੇ ਕਾਂਗਰਸ ਦਾ ਮੂੰਹ ਬੰਦ ਕਰਾਉਣ ਦੀ ਤਿਆਰ ਕਰ ਲਈ ਹੈ
ਮਿਸ਼ੇਲ ਦੇ ਜਾਂਚ ਏਜੰਸੀਆਂ ਦੇ ਹੱਥ ਚੜ੍ਹਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਇਹ ਜ਼ਬਰਦਸਤ ਹਥਿਆਰ ਆ ਗਿਆ ਹੈ ਸੋਨੀਆ ਗਾਂਧੀ ਪਰਿਵਾਰ ਦੇ ਵਿਰੁੱਧ ਪਹਿਲਾਂ ਹੀ ਨੇਸ਼ਨਲ ਹੈਰਾਲਡ ਦੇ ਮਾਮਲੇ ‘ਚ ਆਮਦਨ ਕਰ ਵਿਭਾਗ ਜਾਂਚ ਕਰ ਰਿਹਾ ਹੈ ਹੁਣ ਮੋਦੀ ਨੇ ਸੋਨੀਆ ਪਰਿਵਾਰ ਵੱਲ ਆਪਣੀ ਚੁਣਾਵੀ ਸਭਾ ‘ਚ ਨਾਂਅ ਲੈ ਕੇ ਵੀ ਇਸ਼ਾਰਾ ਕੀਤਾ ਹੈ ਹੋ ਸਕਦਾ ਹੈ ਕਿ ਮਿਸ਼ੇਲ ਜੋ ਵੀ ਸੱਚ ਉਗਲੇ, ਉਹ ਕਾਂਗਰਸ ਦੇ ਗਲ ਦੀ ਹੱਡੀ ਬਣ ਜਾਵੇ ਜੇਕਰ ਉਹ ਬੋਫੋਰਸ ਵਾਂਗ ਸੋਨੀਆ ਪਰਿਵਾਰ ਨੂੰ ਅਦਾਲਤ ‘ਚ ਅਪਰਾਧੀ ਸਿੱਧ ਨਾ ਕਰ ਸਕੇ ਤਾਂ ਵੀ ਚੋਣਾਂ ਦੇ ਅਗਲੇ 6-7 ਮਹੀਨਿਆਂ ‘ਚ ਭਾਜਪਾ ਲਈ  ਉਹ ਰਾਮਬਾਣ ਸਿੱਧ ਹੋ ਸਕਦਾ ਹੈ ਜਾਣਕਾਰਾਂ ਦੀ ਮੰਨੀਏ ਤਾਂ ਇਹ ਪੰਜ ਸੂਬਿਆਂ ਦੇ ਚੋਣ ਨਤੀਜੇ ਭਾਜਪਾ ਦੇ ਪੱਖ ‘ਚ ਨਾ ਆਏ ਤਾਂ ਮੋਦੀ ਸਰਕਾਰ ‘ਤੇ ਰਾਮ ਮੰਦਰ ਲਈ ਕਾਨੂੰਨ ਬਣਾਉਣ ਦਾ ਦਬਾਅ ਪਾਰਟੀ ਅੰਦਰ ਤੇ ਬਾਹਰ ਦੋਵਾਂ ਪਾਸਿਓਂ ਪਵੇਗਾ ਸੁਪਰੀਮ ਕੋਰਟ ਦੇ ਰਵੱਈਏ ਤੋਂ ਬਾਅਦ ਰਾਮ ਮੰਦਰ ‘ਤੇ ਕਾਨੂੰਨ ਲਿਆਉਣ ਦੀ ਮੰਗ ਨੇ ਤੇਜੀ ਫੜੀ ਹੈ ਬੀਤੀ 25 ਨਵੰਬਰ ਨੂੰ ਅਯੁੱਧਿਆ ‘ਚ ਧਰਮ ਸਭਾ ਤੋਂ ਬਾਅਦ ਤੋਂ ਅਯੁੱਧਿਆ ਮੁੱਦਾ ਲਗਾਤਾਰ ਸੁਰਖੀਆਂ ‘ਚ ਹੈ ਸੂਤਰਾਂ ਦੀ ਮੰਨੀਏ ਤਾਂ ਅੰਦਰ ਹੀ ਅੰਦਰ ਭਾਜਪਾ ਰਾਮ ਮੰਦਰ ਲਈ ਬਿੱਲ ਲਿਆਉਣ ਦੀਆਂ ਤਿਆਰੀਆਂ ‘ਤੇ ਵੀ ਕੰਮ ਕਰ ਰਹੀ ਹੈ ਭਾਜਪਾ ਦੇ ਕਈ ਸਾਂਸਦ ਤੇ ਆਗੂ ਦੱਬੀ ਅਵਾਜ਼ ‘ਚ ਇਹ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਤੈਅ ਕਰ ਲਿਆ ਹੈ ਕਿ ਸਰਦ ਰੁੱਤ ਸੈਸ਼ਨ ‘ਚ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਪਾਸ ਕਰਵਾ ਲਿਆ ਜਾਵੇ ਮੋਦੀ ਸਰਕਾਰ ਨੇ 16 ਨਵੰਬਰ ਨੂੰ ਹੀ ਆਪਣੇ ਸਾਰੇ ਸਾਂਸਦਾਂ ਨੂੰ ‘ਵ੍ਹਿਪ’ ਜਾਰੀ ਕਰਦਿਆਂ ਸੰਸਦ ਸੈਸ਼ਨ ਦੌਰਾਨ ਦਿੱਲੀ ਤੋਂ ਬਾਹਰ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ ਅਸਲ ‘ਚ ਰਾਮ ਮੰਦਰ ‘ਤੇ ਕਾਨੂੰਨ ਲਿਆ ਕੇ ਮੋਦੀ ਸਰਕਾਰ ਜਿੱਥੇ ਆਪਣੇ ਵੋਟ ਬੈਂਕ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕਰੇਗੀ
ਲੋਕ ਸਭਾ ਚੋਣਾ ਤੋਂ ਪਹਿਲਾਂ ਉਮੀਦ ਮੁਤਾਬਕ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਸਰਕਾਰ ਦਾ ਆਖਰੀ ਸੈਸ਼ਨ ਹੋਵੇਗਾ ਲਿਹਾਜ਼ਾ, ਇਸ ਸੈਸ਼ਨ ‘ਚ ਸੱਤਾ ਧਿਰ ਭਾਜਪਾ ਤੇ ਵਿਰੋਧੀ ਪਾਰਟੀ ਕਾਂਗਰਸ ਦਾ ਬਹੁਤ ਕੁਝ ਦਾਅ ‘ਤੇ ਲੱਗਿਆ ਹੋਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।