ਹਾਲੈਂਡ ਨੇ ਪਾਕਿਸਤਾਨ ਹਰਾਇਆ, ਭਾਰਤ ਨਾਲ ਹੋ ਸਕਦੈ ਕੁਆਰਟਰ ਫਾਈਨਲ

ਕ੍ਰਾਸ ਓਵਰ ਮੈਚ ਦੀ ਜੇਤੂ ਟੀਮ 13 ਦਸੰਬਰ ਨੂੰ ਭਿੜੇਗੀ ਭਾਰਤ ਨਾਲ

ਭੁਵਨੇਸ਼ਵਰ, 9 ਦਸੰਬਰ

ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਡੀ ਮੁਕਾਬਲੇ ‘ਚ ਕਲਿੰਗਾ ਸਟੇਡੀਅਮ ‘ਚ 5-1 ਨਾਲ ਧੋ ਦਿੱਤਾ ਹਾਲੈਂਡ ਦੀ ਤਿੰਨ ਮੈਚਾਂ ‘ਚ ਇਹ ਦੂਸਰੀ ਜਿੱਤ ਰਹੀ ਅਤੇ ਉਹ ਛੇ ਅੰਕਾਂ ਨਾਲ ਪੂਲ ‘ਚ ਜਰਮਨੀ ਤੋਂ ਬਾਅਦ ਦੂਸਰੇ ਸਥਾਨ ‘ਦੇ ਰਿਹਾ ਪਾਕਿਸਤਾਨ ਇਸ ਹਾਰ ਦੇ ਬਾਵਜ਼ੂਦ ਤੀਸਰੇ ਸਥਾਨ ‘ਤੇ ਰਿਹਾ ਹਾਲੈਂਡ ਅਤੇ ਪਾਕਿਸਤਾਨ ਹੁਣ ਕ੍ਰਾਸ ਓਵਰ ਖੇਡਣਗੇ ਜਿਸ ਵਿੱਚ ਜਿੱਤਣ ‘ਤੇ ਉਹਨਾਂ ਨੂੰ ਕੁਆਰਟ ਫਾਈਨਲ ‘ਚ ਖੇਡਣ ਦਾ ਮੌਕਾ ਮਿਲੇਗਾ ਮਲੇਸ਼ੀਆ ਦੀ ਟੀਮ ਪੂਲ ‘ਚ ਚੌਥੇ ਸਥਾਨ ‘ਤੇ ਰਹਿ ਕੇ ਮੁਕਾਬਲੇ ਤੋਂ ਬਾਹਰ ਹੋ ਗਈ
ਤਿੰਨ ਵਾਰ ਚੈਂਪੀਅਨ ਰਹਿ ਚੁੱਕਾ ਹਾਲੈਂਡ ਹੁਣ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਕਨਾਡਾ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ ਦਾ ਮੁਕਾਬਲਾ 13 ਦਸੰਬਰ ਨੂੰ ਮੇਜ਼ਬਾਨ ਭਾਰਤ ਨਾਲ ਕੁਆਰਟਰ ਫਾਈਨਲ ‘ਚ ਹੋਵੇਗਾ ਪਾਕਿਸਤਾਨ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ 13 ਦਸੰਬਰ ਨੂੰ ਜਰਮਨੀ ਨਾਲ ਕੁਆਰਟਰ ਫਾਈਨਲ ‘ਚ ਭਿੜੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।