ਵਿੰਡੀਜ਼ ਨੇ ਬੰਗਲਾਦੇਸ਼ ਤੋਂ ਜਿੱਤਿਆ ਪਹਿਲਾ ਟੀ20

ਕੋਟਰੇਲ ਰਹੇ ਮੈਨ ਆਫ਼ ਦ ਮੈਚ

ਸਿਲਹਟ, 17 ਦਸੰਬਰ
ਸ਼ੇਲਡਨ ਕੋਟਰੇਲ (28 ਦੌੜਾਂ ‘ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਾਈ ਹੋਪ (55ਦੌੜਾਂ, 23 ਗੇਂਦਾਂ, 3 ਚੌਕੇ, 6 ਛੱਕੇ) ਦੀ ਤੂਫ਼ਾਨੀ ਪਾਰੀ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਟੀ20 ਮੁਕਾਬਲੇ ‘ਚ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਬੰਗਲਾਦੇਸ਼ ਨੇ ਕਪਤਾਨ ਸ਼ਾਕਿਬ ਅਲ ਹਸਨ ਦੀਆਂ 43 ਗੇਂਦਾਂ ‘ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ ਬਣੀਆਂ 61 ਦੌੜਾਂ ਦੀ ਪਾਰੀ ਨਾਲ 19 ਓਵਰਾਂ ‘ਚ 129 ਦੌੜਾਂ ਬਣਾਈਆਂ ਕੋਟਰੇਲ ਨੇ 4 ਓਵਰਾਂ ‘ਚ 28 ਦੌੜਾਂ ‘ਤੇ ਚਾਰ ਵਿਕਟਾਂ ਅਤੇ ਕੀਮੋ ਪਾਲ ਨੇ ਚਾਰ ਓਵਰਾਂ ‘ਚ 23 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਮੇਜ਼ਬਾਨ ਟੀਮ ਨੂੰ ਢੇਰ ਕਰ ਦਿੱਤਾ

 

 

ਟੈਸਟ ਅਤੇ ਇੱਕ ਰੋਜ਼ਾ ਲੜੀ ‘ਚ ਹਾਰ ਝੱਲਣ ਵਾਲੀ ਵਿੰਡੀਜ਼ ਨੂੰ ਇਹ ਛੋਟਾ ਟੀਚਾ ਹਾਸਲ ਕਰਨ ‘ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਅਤੇ ਉਸਨੇ 10.5 ਓਵਰਾਂ ‘ਚ 2 ਵਿਕਟਾਂ ‘ਤੇ 130 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਵਿੰਡੀਜ਼ ਨੇ ਕੁੱਲ 8 ਚੌਕੇ ਅਤੇ 10 ਛੱਕੇ ਲਾ ਕੇ ਬੰਗਲਾਦੇਸ਼ ਦੀ ਗੇਂਦਬਾਜ਼ੀ ਨੂੰ ਢੇਰ ਕਰ ਦਿੱਤਾ ਕੋਟਰੇਲ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।