ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ

Windies, Runs, Win

ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ

ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ ਉਨ੍ਹਾਂ ਨੇ 60 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸਾਬਕਾ ਕਪਤਾਨ ਸਟੀਵਨ ਸਮਿੱਥ ਨੇ 73 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱsਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਉਸ ਦੀਆਂ 4 ਵਿਕਟਾਂ 38 ਦੌੜਾਂ ‘ਤੇ ਹੀ ਡਿੱਗ ਚੁੱਕੀਆਂ ਸਨ ਕਪਤਾਨ ਐਰੋਨ ਫਿੰਚ 6 ਦੌੜਾਂ ਬਣਾ ਕੇ ਆਊਟ ਹੋਏ ਉਹ ਓਸਾਨੇ ਥਾਮਸ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠੇ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਹੀ ਬਣਾ ਸਕੇ ਉਨ੍ਹਾਂ ਨੇ ਸੇਲਡਨ ਕਾਟਰੇਲ ਦੀ ਗੇਂਦ ‘ਤੇ ਸਕਵਾਇਰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਾਨ ਹੇਟਮਾਇਰ ਨੇ ਉਨ੍ਹਾਂ ਦਾ ਕੈਚ ਫੜ ਲਿਆ 7ਵੇਂ ਓਵਰ ‘ਚ ਉਸਮਾਨ ਖਵਾਜਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ ਅਗਲੇ ਓਵਰ ‘ਚ ਖਤਰਨਾਕ ਬੱਲੇਬਾਜ਼ ਗਲੇਨ ਮੈਕਸਵੇਲ ਵੀ ਆਊਟ ਹੋ ਗਏ ਮੈਕਸਵੇਲ ਖਾਤਾ ਵੀ ਨਹੀਂ ਖੋਲ੍ਹ ਸਕੇ ਕਾਟਰੇਲ ਦੀ ਗੇਂਦ ‘ਤੇ ਵਿਕਟਾਂ ਪਿੱਛੇ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਮਾਰਕਸ ਸਟੋਨਿਸ (19 ਦੌੜਾਂ) ਨੂੰ ਜੇਸਨ ਹੋਲਡਰ ਨੇ ਨਿਕੋਲਸ ਪੂਰਨ ਹੱਥੋਂ ਕੈਚ ਕਰਵਾਇਆ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 5 ਦੌੜਾਂ ਤੋਂ ਆਪਣਾ ਦੂਜਾ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰਸੇਲ ਦੀ ਗੇਂਦ ‘ਤੇ ਸ਼ਾਈ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕੂਲਟਰ ਨਾਈਲ ਨੇ ਸਟੀਵਨ ਸਮਿੱਥ ਨਾਲ ਮਿਲ ਕੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਸਟੀਵਨ ਸਮਿੱਥ 73 ਦੌੜਾਂ ਬਣਾ ਕੇ ਆਊਟ ਹੋਏ ਸਮਿੱਥ ਨੇ ਆਪਣੀ ਪਾਰੀ ‘ਚ 7 ਚੌਕੇ ਲਾਏ ਅਤੇ 103 ਗੇਂਦਾਂ ਦਾ ਸਾਹਮਣਾ ਕੀਤਾ ਨਾਥਨ ਕੂਲਟਰ ਨਾਈਲ ਨੇ 92 ਦੌੜਾਂ ਬਣਾ ਕੇ ਕੈਰਲੋਸ ਬ੍ਰੈਥਵੇਟ ਦਾ ਸ਼ਿਕਾਰ ਬਣੇ ਬ੍ਰੈਥਵੇਟ ਨੇ ਮਿਚੇਲ ਸਟਾਰਕ ਨੂੰ ਆਊਟ ਕਰਕੇ ਅਸਟਰੇਲੀਆ ਪਾਰੀ ਨੂੰ 49ਵੇਂ ‘ਚ ਸਮੇਟ ਦਿੱਤਾ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੈਥਵੇਟ ਨੇ ਸਭ ਤੋਂ ਵੱਧ 67 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਓਸਾਨੇ ਥਾਮਸ, ਸੇਲਡਨ ਕ੍ਰੋਟਰੇਲ ਅਤੇ ਆਂਧਰੇ ਰਸੇਲ ਨੇ 2-2 ਵਿਕਟਾਂ ਹਾਸਲ ਕੀਤੀਆਂ ਕਪਤਾਨ ਜੇਸਨ ਹੋਲਡਰ ਨੇ ਵੀ 1 ਵਿਕਟ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ