ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ

ISIS Sachkahoon

ਸਾਬਕਾ ਵਿਧਾਇਕ ਦੇ ਪੁੱਤਰ ਦੀ ਪਤਨੀ ਆਈਐਸਆਈਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ

ਬੈਂਗਲੁਰੂ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੀਐਮ ਬਾਸ਼ਾ ਦੀ ਨੂੰਹ ਦੀਪਤੀ ਮਾਰਲਾ ਉਰਫ਼ ਮਰੀਅਮ ਨੂੰ ਆਈਐਸਆਈਐਸ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਬਾਸ਼ਾ ਕਰਨਾਟਕ ਦੇ ਉਲਾਲ ਤੋਂ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਮਰਹੂਮ ਬੀਐਮ ਇਦੀਨਬਾ ਦਾ ਪੁੱਤਰ ਹੈ। ਉਹ ਇਦੀਨਾਬਾ ਉਲਾਲ ਹਲਕੇ ਤੋਂ ਕਰਨਾਟਕ ਰਾਜ ਵਿਧਾਨ ਸਭਾ ਲਈ ਤਿੰਨ ਵਾਰ ਵਿਧਾਇਕ ਚੁਣਿਆ ਗਿਆ ਸੀ। ਮਰੀਅਮ ਬਾਸ਼ਾ ਦੇ ਬੇਟੇ ਅਨਸ ਅਬਦੁਲ ਰਹਿਮਾਨ ਦੀ ਪਤਨੀ ਹੈ।

ਮਰੀਅਮ ਨੂੰ ਬਾਸ਼ਾ ਦੇ ਘਰ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਐਨਆਈਏ ਇਸ ਤੋਂ ਪਹਿਲਾਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਉਸ ਸਮੇਂ ਏਜੰਸੀ ਨੇ ਮਰੀਅਮ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਉਸ ਦੀਆ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਅਨਸ ਨਾਲ ਵਿਆਹ ਕਰਨ ਤੋਂ ਬਾਅਦ ਮਾਰਲਾ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਮ ਬਦਲ ਕੇ ਮਰੀਅਮ ਰੱਖ ਲਿਆ। ਦੋਵੇਂ ਇੱਕੇ ਡੇਰਲਕੱਟਾ ਦੇ ਇੱਕ ਕਾਲਜ ਵਿੱਚ ਬੀਡੀਐਸ ਦੀ ਪੜ੍ਹਾਈ ਕਰਦੇ ਸਨ ਅਤੇ ਫਿਰ ਉਹਨਾਂ ਵਿੱਚ ਪਿਆਰ ਹੋ ਗਿਆ। ਐਨਆਈਏ ਨੂੰ ਸ਼ੱਕ ਹੈ ਕਿ ਮਰੀਅਮ ਜੰਮੂ-ਕਸ਼ਮੀਰ ਵਿੱਚ ਆਈਐਸਆਈਐਸ ਅਤੇ ਅੱਤਵਾਦੀਆਂ ਦੇ ਸੰਪਰਕ ਵਿੱਚ ਹੈ। ਉਸ ’ਤੇ ਨੌਜਵਾਨਾਂ ਨੂੰ ਆਈਏਆਈਐਸ ਦੇ ਨੈਟਵਰਕ ਵਿੱਚ ਭਰਤੀ ਕਰਨ ਲਈ ਇੱਕ ਰੈਕੇਟ ਚਲਾਉਣ ਦਾ ਸ਼ੱਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ