ਅਸੀਂ ਨਫ਼ਰਤ ਨੂੰ ਕਿਉਂ ਪਸੰਦ ਕਰਦੇ ਹਾਂ!

ਅਸੀਂ ਨਫ਼ਰਤ ਨੂੰ ਕਿਉਂ ਪਸੰਦ ਕਰਦੇ ਹਾਂ!

ਲੋਕਤੰਤਰ ਹਿੱਤਾਂ ਦਾ ਟਕਰਾਅ ਹੈ ਅਤੇ ਇਸ ਹਿੱਤਾਂ ਦੇ ਟਕਰਾਅ ’ਤੇ ਸਿਧਾਂਤਾਂ ਦੇ ਟਕਰਾਅ ਦਾ ਮੁਖੌਟਾ ਪਹਿਨਾ ਦਿੱਤਾ ਜਾਂਦਾ ਹੈ ਇਹ ਗੱਲ ਸਪੱਸ਼ਟ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਸਾਡੀ¿; ਰਾਜਨੀਤਿਕ, ਧਾਰਮਿਕ ਅਸਹਿਸ਼ੀਲਤਾ ਨਿਵਾਣ ਵੱਲ ਜਾ ਰਹੀ ਹੈ ਅਤੇ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਧਰਮਨਿਰਪੱਖ ਸੰਪ੍ਰਦਾਇਕ ਸਿੱਕੇ ਦੇ ਕਿਸ ਪਹਿਲੂ ਵੱਲ ਹੈ

ਇਕ ਵਾਰ ਮੁੜ ਨਫ਼ਰਤੀ ਭਾਸ਼ਣ ਸੁਰਖੀਆਂ ’ਚ ਹਨ ਬਿਨਾਂ ਸ਼ੱਕ ਪੈਗੰਬਰ ਮੁਹੰਮਦ ਖਿਲਾਫ਼ ਅਪਸ਼ਬਦਪੂਰਨ ਭਾਸ਼ਾ, ਜੋ ਭਾਜਪਾ ਦੇ ਦੋ ਬੁਲਾਰਿਆਂ ਨੇ ਪਿਛਲੇ ਹਫ਼ਤੇ ਟੀ.ਵੀ. ਅਤੇ ਟਵਿੱਟਰ ’ਤੇ ਪ੍ਰਯੋਗ ਕੀਤੀ, ਉਹ ਨਿੰਦਣਯੋਗ ਹੈ ਜਿਸ ਦੇ ਚੱਲਦਿਆਂ ਕੁੁਵੈਤ, ਕਤਰ, ਸਾਊਦੀ ਅਰਬ ਅਤੇ ਇਰਾਨ ਵਰਗੇ ਕਈ ਖਾੜੀ ਦੇਸ਼ਾਂ ਨੇ ਨਾ ਸਿਰਫ਼ ਇਸ ਦੀ ਨਿੰਦਾ ਕੀਤੀ ਸਗੋਂ ਜਨਤਕ ਮਾਫ਼ੀ ਦੀ ਮੰਗ ਵੀ ਕੀਤੀ ਭਾਜਪਾ ਨੇ ਇਸ ’ਤੇ ਇਹ ਕਹਿੰਦੇ ਹੋਏ ਮਾਫ਼ੀ ਮੰਗੀ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਕਿਸੇ ਵੀ ਧਾਰਮਿਕ ਵਿਅਕਤੀ ਦੇ ਅਪਮਾਨ ਦੀ ਘੋਰ ਨਿੰਦਾ ਕਰਦੀ ਹੈ ਪਾਰਟੀ ਨੇ ਆਪਣੇ ਇੱਕ ਬੁਲਾਰੇ ਨੂੰ ਮੁਅੱਤਲ ਕੀਤਾ ਅਤੇ ਦੂਜੇ ਬੁਲਾਰੇ ਨੂੰ ਪਾਰਟੀ ’ਚੋਂ ਕੱਢ ਦਿੱਤਾ

ਇਸ ਮੁੱਦੇ ’ਤੇ ਮੱਧ-ਪੂਰਬ ’ਚ ਗੁੱਸਾ ਚੱਲ ਹੀ ਰਿਹਾ ਸੀ ਕਿ ਕਾਨ੍ਹਪੁਰ ’ਚ ਇਸ ਮੁੱਦੇ ਸਬੰਧੀ ਹਿੰਸਾ ਭੜਕੀ ਜਿਸ ’ਚ 17 ਲੋਕ ਜਖ਼ਮੀ ਹੋਏ ਇਸ ਸਬੰਧ ’ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਪੱਸ਼ਟ ਕਿਹਾ ਸੀ ਕਿ ਹਰੇਕ ਮਸਜਿਦ ’ਚ ਸ਼ਿਵ�ਿਗ ਲੱਭਣਾ ਜ਼ਰੂਰੀ ਨਹੀਂ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਗਿਆਨਵਿਆਪੀ ਮਸਜਿਦ, ਕਾਸ਼ੀ ਵਿਸ਼ਵਨਾਥ ਮੰਦਿਰ ਅਤੇ ਮਥੁਰਾ ਬਾਰੇ ਹਿੰਦੂਆਂ ਦੀ ਅਟੁੱਟ ਸ਼ਰਧਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮਾਮਲਿਆਂ ਦਾ ਹੱਲ ਅਦਾਲਤਾਂ ਨੇ ਕਰਨਾ ਹੈ ਅਤੇ ਦੋਵਾਂ ਭਾਈਚਾਰਿਆਂ ਨੂੰ ਇਨ੍ਹਾਂ ਮੁੱਦਿਆਂ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਕਰਨਾ ਚਾਹੀਦਾ ਹੈ ਕਾਂਗਰਸ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਹਿੰਦੂ ਘੱਟ-ਗਿਣਤੀਵਾਦ, ਫ਼ਿਰਕੂ ਰਾਜਨੀਤੀ ਕਰ ਰਹੀ ਹੈ ਅਤੇ ਇਸ ਲਈ ਉਹ ਮੁਸਲਮਾਨਾਂ ਨੂੰ ਚੁਣਾਵੀ ਦਿ੍ਰਸ਼ਟੀ ਨਾਲ ਹਾਸ਼ੀਏ ’ਤੇ ਲਿਆਉਣਾ ਚਾਹੁੰਦੀ ਹੈ

ਭਾਜਪਾ ਨੇ ਇਸ ਦਾ ਜਵਾਬ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਗਿੱਦ ਰਾਜਨੀਤੀ ਕਰਨ ਦਾ ਦੋਸ਼ ਲਾਉਂਦੇ ਹੋਏ ਦਿੱਤਾ ਕਿ ਉਹ ਲਾਸ਼ਾਂ ’ਤੇ ਰਾਜਨੀਤੀ ਕਰਦੇ ਹਨ ਅਤੇ ਸਮਾਜ ’ਚ ਸੁਹਿਰਦਤਾ ਨੂੰ ਵਿਗਾੜਨਾ ਚਾਹੰੁਦੇ ਹਨ ਭਾਜਪਾ ਨੇ ਰਾਜਸਥਾਨ ’ਚ ਕਰੋਲੀ ਹਿੰਸਾ ’ਤੇ ਗਾਂਧੀ ਪਰਿਵਾਰ ਦੀ ਚੁੱਪ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਕਾਂਗਰਸ ਦੰਗਾਕਾਰੀਆਂ ਖਿਲਾਫ਼ ਕਾਰਵਾਈ ਕਰਨ ’ਚ ਨਾਕਾਮ ਰਹੀ ਹੈ ਆਖ਼ਰ ਕਿਸ ਨੂੰ ਦੋਸ਼ ਦੇਈਏ? ਸਾਡੇ ਆਗੂਆਂ ਨੂੰ ਨਫ਼ਰਤੀ ਭਾਸ਼ਣ ਦੇਣ ’ਚ ਮੁਹਾਰਤ ਹਾਸਲ ਹੈ ਅਤੇ ਇਸ ਜ਼ਰੀਏ ਉਹ ਸਾਲਾਂ ਤੋਂ ਸਮਾਜ ’ਚ ਜ਼ਹਿਰ ਘੋਲ ਰਹੇ ਹਨ ਅੱਜ ਰਾਜਨੀਤੀ ਸੌੜੇ ਧਰੁਵੀਕਰਨ ਅਤੇ ਅਪਸ਼ਬਦਪੂਰਨ ਭੜਕਾਊ ਭਾਸ਼ਣਾਂ, ਨਫ਼ਰਤ ਫੈਲਾਉਣ ਤੱਕ ਸੀਮਿਤ ਰਹਿ ਗਈ ਹੈ

ਅੱਜ ਦੇਸ਼ ’ਚ ਘੋਰ ਫਿਰਕੂਵਾਦ ਹੈ ਹਰੇਕ ਆਗੂ ਫ਼ਿਰਕੂ ਸੁਹਿਰਦਤਾ ਦੀ ਆਪਣਾ ਰਾਗ ਅਲਾਪ ਰਿਹਾ ਹੈ ਅਤੇ ਉਨ੍ਹਾਂ ਦਾ ਇਰਾਦਾ ਇੱਕ ਹੀ ਹੁੰਦਾ ਹੈ ਕਿ ਆਪਣੇ ਭੋਲੇ-ਭਾਲੇ ਵੋਟ ਬੈਂਕ ਨੂੰ ਭਾਵਨਾਤਮਕ ਤੌਰ ’ਤੇ ਭੜਕਾਈ ਰੱਖੇ ਤਾਂ ਕਿ ਉਨ੍ਹਾਂ ਦੇ ਸਵਾਰਥਾਂ ਦੀ ਪੂਰਤੀ ਹੋ ਸਕੇ ਇਸ ਕ੍ਰਮ ’ਚ ਦੇਸ਼ ਘੋਰ ਫਿਰਕੂਵਾਦ ਵੱਲ ਵਧ ਰਿਹਾ ਹੈ ਇਸ ਦੇ ਨਾਲ ਹੀ ਧਾਰਮਿਕ ਤਿਉਹਾਰਾਂ ’ਚ ਵੀ ਹਮਲਾਵਰਤਾ ਦਿਖਾਈ ਦੇ ਰਹੀ ਹੈ ਇਹ ਸਭ ਜਾਣ-ਬੱੁਝ ਕੇ ਧਰੁਵੀਕਰਨ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮੱਤਭੇਦ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਇਸ ਨਾਲ ਇੱਕ ਵਿਚਾਰਯੋਗ ਸਵਾਲ ਉੱਠਦਾ ਹੈ ਕਿ ਨਫ਼ਰਤ ਫੈਲਾਉਣ ਵਾਲਿਆਂ ’ਤੇ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਾਕਾਮ ਕੀਤਾ ਜਾਵੇ? ਕੀ ਸਾਡੇ ਸਿਆਸੀ ਆਗੂਆਂ ਨੇ ਆਪਣੇ ਕੰਮਾਂ ਦੇ ਨਤੀਜਿਆਂ ਨੂੰ ਸਮਝਿਆ ਹੈ?

ਕੀ ਇਸ ਨਾਲ ਪੰਥ ਦੇ ਆਧਾਰ ’ਤੇ ਮੱਤਭੇਦ ਹੋਰ ਨਹੀਂ ਵਧੇਗਾ? ਇਹ ਭਾਰਤ ’ਚ ਵਧਦੇ ਧਾਰਮਿਕ ਮੱਤਭੇਦ ਨੂੰ ਘੱਟ ਕਰਨ ’ਚ ਸਹਾਇਕ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਇਹ ਸਿਆਸੀ ਆਗੂ ਇੱਕ ਰਾਖਸ਼ ਨੂੰ ਪੈਦਾ ਕਰ ਰਹੇ ਹਨ ਕੁਝ ਲੋਕ ਅਜਿਹੇ ਹਨ ਜੋ ਹਰ ਸਮੇਂ ਦੰਗੇ ਪੈਦਾ ਕਰਨੇ ਚਾਹੰੁਦੇ ਹਨ ਅਤੇ ਅਜਿਹੇ ਲੋਕ ਹਰ ਭਾਈਚਾਰੇ ’ਚ ਹਰ ਥਾਂ ਮੁਹੱਈਆ ਹਨ ਸਾਰੇ ਧਰਮਾਂ ’ਚ ਅਜਿਹੀ ਹਿੰਸਾ ਫੈਲਾਉਣ ਵਾਲੇ ਲੋਕ ਹਨ ਇਸ ਨਾਲ ਸਾਮਜ ’ਚ ਕਿਸੇ ਦਾ ਭਲਾ ਨਹੀਂ ਹੋ ਰਿਹਾ ਹੈ ਜਾਂ ਇਸ ਨਾਲ ਅਸਲ ਮੁੱਦਾ ਵਧਦੀ ਗਰੀਬੀ, ਬੇਰੁਜ਼ਗਾਰੀ, ਸਿਹਤ, ਲੋਕਾਂ ਦੇ ਕਲਿਆਣ ਆਦਿ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਹੈ

ਇੱਕ ਸੀਨੀਅਰ ਆਗੂ ਦੇ ਸ਼ਬਦਾਂ ’ਚ, ਟੀ.ਵੀ. ਅਤੇ ਸੋਸ਼ਲ ਮੀਡੀਆ ਵੱਲੋਂ ਅਜਿਹਾ ਗਰਮਾ-ਗਰਮ ਮਾਹੌਲ ਬਣਾਇਆ ਜਾਂਦਾ ਹੈ ਜੋ ਮੁੱਦਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੇ ਹਨ ਅਤੇ ਇਹ ਦੱਸਦੇ ਹਨ ਕਿ ਦੇਸ਼ ’ਚ ਧਾਰਮਿਕ ਅਸਹਿਣਸ਼ੀਲਤਾ ਵਧ ਰਹੀ ਹੈ ਪਰ ਦੇਸ਼ ’ਚ ਪਿਛਲੇ ਇੱਕ ਦਹਾਕੇ ’ਚ ਕੋਈ ਵੱਡੀ ਫਿਰਕੂ ਹਿੰਸਾ ਨਹੀਂ ਹੋਈ ਹੈ ਨਫ਼ਰਤੀ ਭਾਸ਼ਣ ਅਤੇ ਨਫ਼ਰਤੀ ਅਪਰਾਧ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਹੁੰਦੇ ਸਨ ਲੋਕਾਂ ਨੂੰ ਆਪਸ ’ਚ ਲੜਨਾ ਬੰਦ ਕਰਨਾ ਚਾਹੀਦਾ ਹੈ ਸਾਰੀਆਂ ਆਸਥਾਵਾਂ ਅਤੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਜਿਹੇ ਸ਼ਰਾਰਤੀ ਤੱਤਾਂ ਅਤੇ ਫਿਰਕੂ ਭਾਵਨਾ ਨੂੰ ਭੜਕਾਉਣ ਵਾਲੇ ਤੱਤਾਂ ’ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ

ਸਭ ਤੋਂ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਲੋਕਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਜੋ ਲੋਕਾਂ ਜਾਂ ਭਾਈਚਾਰਿਆਂ ’ਚ ਨਫ਼ਰਤ ਪੈਦਾ ਕਰਦੇ ਹਨ ਚਾਹੇ ਉਹ ਹਿੰਦੂ ਕੱਟੜਵਾਦੀ ਹੋਣ ਜਾਂ ਮੁਸਲਿਮ ਅਤਿਵਾਦੀ ਦੋਵੇਂ ਹੀ ਰਾਜ ਨੂੰ ਨਸ਼ਟ ਕਰਦੇ ਹਨ ਜਿਸ ਦੀ ਕੋਈ ਧਾਰਮਿਕ ਪਛਾਣ ਨਹੀਂ ਹੈ ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ-ਦੂਜੇ ਖਿਲਾਫ਼ ਖੜ੍ਹਾ ਕਰਕੇ ਉਹ ਸਿਰਫ਼ ਆਪਣੇ ਨਿਹਿੱਤ ਸਵਾਰਥਾਂ ਨੂੰ ਪੂਰਾ ਕਰ ਰਹੇ ਹਨ ਫਿਰਕੂਵਾਦ ਇੱਕ ਭਾਈਚਾਰੇ ਦੀ ਦੂਜੇ ਭਾਈਚਾਰੇ ਪ੍ਰਤੀ ਨਫ਼ਰਤ ਅਤੇ ਬਦਲਾ ਲੈਣ ਦੀ ਭਾਵਨਾ ਨਾਲ ਪੋਸ਼ਿਤ ਹੰੁਦਾ ਹੈ ਇਸ ਲਈ ਸਾਡਾ ਨੈਤਿਕ ਗੁੱਸਾ ਕੁਝ ਮੁੱਦਿਆਂ ’ਤੇ ਕੇਂਦਰਿਤ ਨਹੀਂ ਹੋ ਸਕਦਾ ਹੈ ਸਗੋਂ ਇਹ ਨਿਆਂਪਸੰਦ, ਸਨਮਾਨਜਨਕ ਅਤੇ ਬਰਾਬਰ ਹੋਣਾ ਚਾਹੀਦਾ ਹੈ

ਸਾਡੇ ਆਗੂਆਂ ਨੂੰ ਹਮਲਾਵਰ ਅਤੇ ਵੰਡਪਾੳੂ ਭਾਸ਼ਾ ਨੂੰ ਬਿਲਕੁਲ ਨਹੀਂ ਸਹਿਣਾ ਚਾਹੀਦਾ ਇਹ ਸੰਦੇਸ਼ ਸਪੱਸ਼ਟ ਤੌਰ ’ਤੇ ਦਿੱਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਭਾਈਚਾਰੇ, ਜਾਤੀ ਜਾਂ ਸਮੂਹ ਦਾ ਕੋਈ ਵੀ ਆਗੂ ਨਫ਼ਰਤ ਨਹੀਂ ਫੈਲਾ ਸਕਦਾ ਅਤੇ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਸੁਣਵਾਈ ਦੇ ਆਪਣੇ ਲੋਕਤੰਤਰਿਕ ਅਧਿਕਾਰ ਨੂੰ ਗੁਆ ਦੇਵੇਗਾ ਸੱਭਿਆ ਰਾਜਨੀਤਿਕ ਅਤੇ ਸ਼ਾਸਨ ਵਿਵਸਥਾ ’ਚ ਅਜਿਹੀਆਂ ਗੱਲਾਂ ਲਈ ਕੋਈ ਥਾਂ ਨਹੀਂ ਹੈ

ਜੇਕਰ ਉਹ ਲੋਕ ਭਾਰਤ ਨਾਲ ਪ੍ਰੇਮ ਕਰਦੇ ਹਨ ਤਾਂ ਉਹ ਰਾਜਨੀਤਿਕ ਟੀਚਿਆਂ ਦੀ ਤਰੱਕੀ ਲਈ ਧਰਮ ਨੂੰ ਔਜਾਰ ਦੇ ਰੂਪ ’ਚ ਨਹੀਂ ਵਰਤ ਸਕਦੇ ਹਨ ਨਿਰਦੋਸ਼ ਲੋਕਾਂ ਨੂੰ ਇਸ ਲਈ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ ਕਿ ਉਹ ਕਿਸੇ ਵਿਸ਼ੇਸ਼ ਧਰਮ ਦੇ ਹਨ ਸਾਨੂੰ ਨਫ਼ਰਤ ਦੀ ਰਾਜਨੀਤੀ ਨੂੰ ਪੂਰਨ ਤੌਰ ’ਤੇ ਅਸਵਿਕਾਰ ਕਰਨਾ ਚਾਹੀਦਾ ਹੈ ਭਾਰਤ ਇੱਕ ਵੱਡਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਸ਼ਾਂਤੀਪੂਰਨ ਮਿਲ ਕੇ ਇੱਕ ਮਜ਼ਬੂਤ ਦੇਸ਼ ਦਾ ਨਿਰਮਾਣ ਕਰ ਸਕਦੇ ਹਨ

ਸਾਨੂੰ ਇਸ ਗੱਲ ਨੂੰ ਵੀ ਧਿਆਨ ’ਚ ਰੱਖਣਾ ਹੋਵੇਗਾ ਕਿ ਰਾਸ਼ਟਰ ਦਿਲਾਂ ਅਤੇ ਮਨਾਂ ਦਾ ਮੇਲ ਹੈ ਅਤੇ ਉਸ ਤੋਂ ਬਾਅਦ ਇਹ ਇੱਕ ਭੂਗੋਲਿਕ ਇਕਾਈ ਹੈ ਸਾਨੂੰ ਜਨਤਕ ਸੰਵਾਦਾਂ ਅਤੇ ਚਰਚਾਵਾਂ ਦਾ ਪੱਧਰ ਚੁੱਕਣਾ ਹੋਵੇਗਾ ਭਾਰਤ ਉਨ੍ਹਾਂ ਆਗੂਆਂ ਤੋਂ ਬਿਨਾਂ ਵੀ ਅੱਗੇ ਵਧ ਸਕਦਾ ਹੈ ਜੋ ਰਾਜਨੀਤੀ ਦਾ ਮੁਹਾਂਦਰਾ ਵਿਗਾੜਦੇ ਹਨ ਅਤੇ ਇਸ ਕ੍ਰਮ ’ਚ ਲੋਕਤੰਤਰ ਨੂੰ ਨਸ਼ਟ ਕਰਦੇ ਹਨ ਨਾ ਤਾਂ ਭਗਵਾਨ ਰਾਮ ਅਤੇ ਨਾ ਹੀ ਅੱਲ੍ਹਾ ਉਨ੍ਹਾਂ ਦੇ ਨਾਂਅ ’ਤੇ ਖਿਲਵਾੜ ਕਰਨ ਵਾਲਿਆਂ ਨੂੰ ਮਾਫ਼ ਕਰਨਗੇ ਪਾਰਟੀਆਂ ਅਤੇ ਉਨ੍ਹਾਂ ’ਚ ਸ਼ਰਾਰਤੀ ਤੱਤਾਂ ਨੂੰ ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਵੱਲੋਂ ਕੀਤਾ ਜਾਣ ਵਾਲਾ ਨੁਕਸਾਨ ਅਸਥਾਈ ਹੈ ਜ਼ਖ਼ਮ ਯੱਗਾਂ ਤੱਕ ਨਹੀਂ ਭਰਦੇ ਹਨ ਕੀ ਉਹ ਇਸ ਗੱਲ ’ਤੇ ਧਿਆਨ ਦੇਣਗੇ?
ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ