China Door : ਚਿੱਟਾ ਬਨਾਮ ਚਾਇਨਾ ਡੋਰ

China Door

ਸਿਆਣੇ ਕਹਿੰਦੇ ਨੇ ਉਸ ਮੁਸੀਬਤ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਹੜੀ ਅਚਨਚੇਤ ਵਾਪਰ ਜਾਵੇ ਪਰ ਜਿਸ ਮੁਸੀਬਤ ਦਾ ਪਤਾ ਹੋਵੇ ਕਿ ਇਹ ਕੁਝ ਹੋ ਸਕਦਾ ਹੈ ਫਿਰ ਉਸ ਨੂੰ ਅਣਗੌਲਿਆਂ ਕੀਤਾ ਜਾਵੇ ਤਾਂ ਸਮਝੋ ਕਿ ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਪੂਰੇ ਪੰਜਾਬ ਦੀ ਮੁਸੀਬਤ ਬਣ ਚੁੱਕਾ ਚਿੱਟੇ ਦਾ ਨਸ਼ਾ ਹੈ ਮੇਰੇ ਹਿਸਾਬ ਨਾਲ ਪੰਜਾਬ ਦਾ ਕੋਈ ਹੀ ਇਹੋ ਜਿਹਾ ਪਰਿਵਾਰ ਹੋਵੇਗਾ ਜਿਹੜਾ ਸਿੱਧੇ ਤੌਰ ’ਤੇ ਜਾਂ ਅਸਿੱਧੇ ਤੌਰ ’ਤੇ ਇਸ ਦੀ ਮਾਰ ਤੋਂ ਬਚਿਆ ਹੋਵੇਗਾ ਨਹੀਂ ਤਾਂ ਕਿਸੇ ਦਾ ਭਰਾ ਕਿਸੇ ਦੀ ਭੈਣ ਕਿਸੇ ਦਾ ਨਜ਼ਦੀਕੀ ਰਿਸ਼ਤੇਦਾਰ ,ਚਾਚਾ , ਮਾਮਾ ਫੁੱਫੜ , ਸਾਲਾ ਜਾਂ ਭਣਵਈਆ ਜ਼ਰੂਰ ਇਸ ਚਿੱਟੇ ਦੀ ਲਪੇਟ ਵਿੱਚ ਆਏ ਹੋਣਗੇ ਭਾਵੇਂ ਕੋਈ ਬੋਲੇ ਜਾਂ ਨਾ ਬੋਲੇ ਇੱਕ ਅੱਧਾ ਜੀਅ ਫ਼ਸਿਆ ਜ਼ਰੂਰ ਹੋਵੇਗਾ ਚਿੱਟੇ ’ਤੇ ਰੋਕ ਲਾਉਣ ਵਿੱਚ ਭਗਵੰਤ ਮਾਨ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। (China Door)

ਹਰ ਰੋਜ਼ ਕਿਸੇ ਨਾ ਕਿਸੇ ਸਮਸ਼ਾਨ ਘਾਟ ਨੂੰ ਬਜ਼ੁਰਗ ਮਾਪੇ ਆਪਣੇ ਲਾਡਲਿਆਂ ਦੀਆਂ ਅਰਥੀਆਂ ਚੁੱਕੇ ਜਾਂਦੇ ਨਜ਼ਰ ਆ ਰਹੇ ਹਨ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੋ ਜਿਹੀ ਭਿਆਨਕ ਤ੍ਰਾਸਦੀ ਸਾਡੇ ਸਮੁੱਚੇ ਪੰਜਾਬ ’ਤੇ ਵੀ ਆ ਸਕਦੀ ਹੈ ਖੈਰ ਛੱਡੋ ਚਿੱਟੇ ਨੂੰ ਹੁਣ ਜਿਹੜੀ ਅਗਲੇ ਇੱਕ ਦੋ ਦਿਨਾਂ ਤੱਕ ਮੁਸੀਬਤ ਆ ਰਹੀ ਹੈ ਉਹ ਹੈ ਬਸੰਤ ਦਾ ਤਿਉਹਾਰ, ਜਿਸ ਵਿੱਚ ਪਤੰਗ ਬਾਜ਼ ਆਪਣੀਆਂ ਪਤੰਗਾਂ ਨੂੰ ਅਸਮਾਨ ਵਿੱਚ ਉਡਾਉਣ ਦੀਆਂ ਤਿਆਰੀਆਂ ਬੜੇ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ ਉਹ ਵੀ ਕੋਈ ਆਮ ਡੋਰ ਨਹੀਂ ,ਬਲਕਿ ਚਾਇਨਾ ਡੋਰ ਨਾਲ ਜੋ ਕਿ ਸਰਕਾਰ ਵਜੋਂ ਪਾਬੰਦੀ ਸੁਧਾ ਹੈ। (China Door)

America : ਅਮਰੀਕਾ ’ਚ ਬੇਲਗਾਮ ਹਿੰਸਾ

ਫਿਰ ਵੀ ਮੁਨਾਫ਼ੇਖੋਰ ਲੋਕ ਚਾਇਨਾ ਡੋਰ ਨੂੰ ਵੇਚਣ ਵਿੱਚ ਕੋਈ ਢਿੱਲ ਨਹੀਂ ਕਰਨਗੇ ਇਹ ਡੋਰ ਕਈਆਂ ਦੇ ਗਲਾਂ ਵਿੱਚ ਫ਼ਸੇਗੀ ੍ਟਕਈਆਂ ਨੂੰ ਇਸ ਦੁਨੀਆਂ ਤੋਂ ਅਲਵਿਦਾ ਕਰ ਦੇਵੇਗੀ ਕਿਉਂਕਿ ਸਰਕਾਰ ਇਸ ਪ੍ਰਤੀ ਸਖਤੀ ਨਹੀਂ ਵਰਤਦੀ ਲੋਕ ਕਾਨੂੰਨ ਨੂੰ ਛਿੱਕੇ ਉਤੇ ਟੰਗ ਕੇ ਚਾਇਨਾ ਡੋਰ ਨਾਲ ਪਤੰਗਬਾਜ਼ੀ ਕਰਨਗੇ ਜੇਕਰ ਸਰਕਾਰ ਸਖਤੀ ਵਰਤੇ ਚਾਇਨਾ ਡੋਰ ਵਰਤਣ ਵਾਲੇ ਲੋਕਾਂ ਦਾ ਇਰਾਦਾ ਕਤਲ ਕਨੂੰਨ ਤਹਿਤ ਪਰਚੇ ਦਰਜ ਕਰਨੇ ਆਰੰਭ ਕਰ ਦੇਵੇ ਤਾਂ ਫਿਰ ਵੇਖਦੇ ਹਾਂ ਕੌਣ ਹਿੰਮਤ ਕਰਦਾ ਹੈ ਚਾਇਨਾ ਡੋਰ ਨਾਲ ਪਤੰਗਬਾਜ਼ੀ ਕਰਨ ਦੀ ਸਰਕਾਰ ਨੂੰ ਇਸ ਪ੍ਰਤੀ ਅਵੇਸਲਾ ਨਹੀਂ ਹੋਣਾ ਚਾਹੀਦਾ , ਲੋਕਾਂ ਦੀ ਜਾਨ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਹੈ ਸਰਕਾਰ ਪਹਿਲ ਦੇ ਅਧਾਰ ਉਤੇ ਚਾਇਨਾ ਡੋਰ ਉਤੇ ਸਖਤੀ ਵਰਤੇ। (China Door)