America : ਅਮਰੀਕਾ ’ਚ ਬੇਲਗਾਮ ਹਿੰਸਾ

America

ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ’ਚ ਇੱਕ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲਣਾ ਬੜੀ ਚਿੰਤਾਜਨਕ ਘਟਨਾ ਹੈ ਇਹ ਵਿਦਿਆਰਥੀ ਪੀਐੱਚਡੀ ਕਰ ਰਿਹਾ ਸੀ, ਪਿਛਲੇ ਇੱਕ ਮਹੀਨੇ ’ਚ ਭਾਰਤੀ ਵਿਦਿਆਰਥੀਆਂ ’ਤੇ ਹਿੰਸਾ ਦੀ ਛੇਵੀਂ ਘਟਨਾ ਹੈ ਇਸੇ ਤਰ੍ਹਾਂ ਸ਼ਿਕਾਗੋ ਵਿੱਚ ਵੀ ਇੱਕ ਭਾਰਤੀ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਮਾਮਲਾ ਇਸ ਕਰਕੇ ਚਿੰਤਾਜਨਕ ਹੈ ਕਿ ਅਮਰੀਕਾ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ’ਤੇ ਬਹੁਤਾ ਚਿੰਤਤ ਨਜ਼ਰ ਨਹੀਂ ਆ ਰਿਹਾ ਦਰਅਸਲ ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ’ਚ ਨਸਲੀ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਕੋਈ ਘਟਨਾ ਜੇਕਰ ਪੂਰੀ ਤਰ੍ਹਾਂ ਨਸਲੀ ਨਫ਼ਰਤ ’ਤੇ ਆਧਾਰਿਤ ਨਹੀਂ ਤਾਂ ਵੀ ਉਸ ਨਾਲ ਨਸਲ ਦਾ ਮੁੱਦਾ ਅਸਿੱਧੇ (ਅਪ੍ਰਤੱਖ) ਰੂਪ ’ਚ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੋਇਆ ਹੈ। (America)

ਜੋ ਕੰਮ ਪੁਲਿਸ ਨਾ ਕਰ ਸਕੀ, ਉਹ ਇਹ ਧੀ ਨੇ ਕਰ ਦਿਖਾਇਆ

ਅਸਲ ’ਚ ਭਾਰਤੀ ਵਿਦਿਆਰਥੀ ਜਾਂ ਪ੍ਰਵਾਸੀ ਭਾਰਤੀ ਅਮਰੀਕਾ ’ਚ ਚੰਗੀ ਤਰੱਕੀ ਕਰ ਰਹੇ ਹਨ ਅਮਰੀਕਾ ਦਾ ਇੱਕ ਵਰਗ ਪ੍ਰਵਾਸੀਆਂ ਦੀ ਮੌਜ਼ੂਦਗੀ ਨੂੰ ਹਜ਼ਮ ਨਹੀਂ ਕਰ ਰਿਹਾ, ਜਿਸ ਕਾਰਨ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਹਥਿਆਰਾਂ ’ਤੇ ਸਖਤੀ ਨਾ ਹੋਣ ਕਾਰਨ ਵੀ ਅਮਰੀਕਾ ’ਚ ਹਿੰਸਕ ਪ੍ਰਵਿਰਤੀ ਵਧੇਰੇ ਹੈ ਭਾਰਤ ਸਰਕਾਰ ਨੂੰ ਅਮਰੀਕੀ ਪ੍ਰਸ਼ਾਸਨ ਕੋਲ ਇਹ ਮੁੱਦਾ ਪੂਰੀ ਮਜ਼ਬੂਤੀ ਨਾਲ ਉਠਾਉਣਾ ਪਵੇਗਾ ਦੂਜਾ ਅਮਰੀਕੀ ਪ੍ਰਸ਼ਾਸਨ ਨੂੰ ਨਸਲੀ ਹਿੰਸਾ ਖਿਲਾਫ਼ ਵਿਸੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਦਰਅਸਲ ਪੂਰੀ ਦੁਨੀਆ ਦਾ ਵੱਡਾ ਹਿੱਸਾ ਹੀ ਪ੍ਰਵਾਸੀ ਹੈ ਅਮਰੀਕੀ ਕਦੇ ਖੁਦ ਵੀ ਅਮਰੀਕਾ ’ਚ ਪ੍ਰਵਾਸੀ ਬਣ ਕੇ ਪੁੱਜੇ ਸਨ ਧਰਤੀ ਸਭ ਦੀ ਸਾਂਝੀ ਹੈ ਤੇ ਸਾਂਝੀਵਾਲਤਾ ਦੀ ਭਾਵਨਾ ਹੀ ਅਮਰੀਕੀ ਵਿਚਾਰਧਾਰਾ ਦਾ ਬੁਨਿਆਦੀ ਸਿਧਾਂਤ ਹੈ ਅਮਰੀਕੀਆਂ ਨੂੰ ਹੋਰਨਾਂ ਮੁਲਕਾਂ ਦੇ ਲੋਕਾਂ ਨਾਲ ਸਹਿਚਾਰ ਨੂੰ ਹਕੀਕਤ ਮੰਨਣਾ ਚਾਹੀਦਾ ਹੈ। (America)