ਜਦੋਂ ਸਤਿਗੁਰੂ ਜੀ ਦੀ ਰਹਿਮਤ ਨਾਲ ਦਰਬਾਰ ਅੱਗੇ ਬਣਨ ਲੱਗੀ ਸੜਕ

Shah Mastana Ji Maharaj

ਜਦੋਂ ਸਤਿਗੁਰੂ ਜੀ ਦੀ ਰਹਿਮਤ ਨਾਲ ਦਰਬਾਰ ਅੱਗੇ ਬਣਨ ਲੱਗੀ ਸੜਕ (Dera Sacha Sauda Darbar)

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਖੰਡਾਂ-ਵਹਿਮਾਂ ’ਚ ਫਸੇ ਲੋਕਾਂ ਨੂੰ ਸੱਚਾ ਰਸਤਾ ਵਿਖਾਇਆ ਅਤੇ ਉਨ੍ਹਾਂ ਦੀ ਆਤਮਾ ਦੇ ਕਲਿਆਣ ਲਈ ਡੇਰਾ ਸੱਚਾ ਸੌਦਾ ਦਰਬਾਰ ਸੰਨ 1948 ’ਚ ਬਣਾਇਆ। ਦਰਬਾਰ ਦਾ ਪਹਿਲਾਂ ਪੁਰਾਣਾ ਮੇਨ ਗੇਟ ਪੂਰਬ ਦਿਸ਼ਾ ਵੱਲ ਸੀ ਜੋ ਆਮ ਰਸਤੇ ’ਤੇ ਖੁੱਲ੍ਹਦਾ ਸੀ ਰਸਤਾ ਤੰਗ, ਕੱਚਾ ਅਤੇ ਉੱਘੜ-ਦੁੁੱਘੜ ਸੀ ਸਰਸਾ ਸ਼ਹਿਰ ਤੋਂ ਦਰਬਾਰ ਤੱਕ ਲੱਗਭਗ ਦੋ ਕਿਲੋਮੀਟਰ ਦਾ ਰਸਤਾ ਤੈਅ ਕਰਨ ’ਚ ਮੀਂਹਾਂ ਦੇ ਦਿਨਾਂ ’ਚ ਤਿਲ੍ਹਕਣ ਹੋਣ ਕਰਕੇ ਸਤਿਸੰਗੀਆਂ ਨੂੰ ਬਹੁਤ ਮੁਸ਼ਕਿਲ ਆਉਂਦੀ ਸੀ।

ਇੱਕ ਵਾਰ ਸ਼ਹਿਨਸ਼ਾਹ ਜੀ ਦਰਬਾਰ ਦੇ ਪੰਡਾਲ ’ਚ ਖੜ੍ਹੇ ਕੁਝ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਇੱਕ ਸੇਵਾਦਾਰ ਨੇ ਆਪ ਜੀ ਨੂੰ ਇਸ ਕੱਚੀ ਸੜਕ ਦੇ ਬਾਰੇ ਚਰਚਾ ਕਰਦੇ ਹੋਏ ਦਰਬਾਰ ’ਚ ਆਉਣ- ਜਾਣ ’ਚ ਹੋਣ ਵਾਲੀ ਮੁਸ਼ਕਿਲ ਦੇ ਬਾਰੇ ’ਚ ਦੱਸਿਆ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਵਰੀ! ਅੰਦਰ ਵਾਲੇ ਜ਼ਿੰਦਾਰਾਮ ਦੀ ਸਰਕਾਰ ਦੇ ਕੋਲ ਇਹ ਗੱਲ ਰੱਖਾਂਗੇ’’ ਸ਼ਹਿਨਸ਼ਾਹ ਜੀ ਨੇ ਨਾਲ ਹੀ ਦਰਬਾਰ ਦੇ ਲਹਿੰਦੇ ਪਾਸੇ ਵੱਲ ਪਵਿੱਤਰ ਆਪਣੀ ਡੰਗੋਰੀ ਨਾਲ ਇਸ਼ਾਰਾ ਕਰਦੇ ਹੋਏ ਫ਼ਰਮਾਇਆ,‘‘ ਵਰੀ! ਇਧਰ ਤੋਂ ਉਧਰ ਸੱਚਾ ਸੌਦਾ ਦਾ ਡਬਲ ਗੇਟ ਬਣੇਗਾ’’ ਕੁਝ ਮਹੀਨੇ ਬਾਅਦ ਹੀ ਸਰਸਾ-ਚੌਪਟਾ ਵਾਲੀ ਸੜਕ ਮਨਜ਼ੂਰ ਹੋ ਗਈ ਉਨ੍ਹੀ ਦਿਨੀਂ ਸ਼ਹਿਨਸ਼ਾਹ ਜੀ ਪਿੰਡ ਮਹਿਮਦਪੁਰ ਰੋਹੀ, ਜ਼ਿਲ੍ਹਾ ਫਤਿਆਬਾਦ (ਹਰਿਆਣਾ) ’ਚ ਡੇਰਾ ਅਮਰਪੁਰਾ ਧਾਮ ’ਚ ਸਤਿਸੰਗ ਲਈ ਪਧਾਰੇ ਹੋਏ ਸਨ ਸਰਸਾ ਸ਼ਹਿਰ ਦੇ ਕੰਗਨਪੁਰ ਚੁੰਗੀ ਨਾਕੇ ਕੋਲ ‘ਸੜਕ ਨਿਰਮਾਣ ਅਧੀਨ, ਸਰਸਾ ਵਾਇਆ ਕੰਗਨਪੁਰ-ਨੇਜੀਆ ਖੇੜਾ’ ਦਾ ਬੋਰਡ ਵੀ ਲਾ ਦਿੱਤਾ ਗਿਆ ਸੀ।

ਸੜਕ ਨਿਰਮਾਣ ਲਈ ਸਮੱਗਰੀ ਇੱਟਾਂ, ਪੱਥਰ ਵੀ ਆਉਣੇ ਸ਼ੁਰੂ ਹੋ ਗਏ ਇਹ ਸੜਕ ਡੇਰਾ ਸੱਚਾ ਸੌਦਾ ਤੋਂ ਪੂਰਬ ਵੱਲ ਲੱਗਭੱਗ ਅੱਧਾ ਕਿਲੋਮੀਟਰ ਦੂਰ ਹਟ ਕੇ ਜਾਣੀ ਸੀ ਸਰਸਾ ਦਾ ਇੱਕ ਸ਼ਰਧਾਲੂ ਖੁਸ਼ੀ ਰਾਮ ਸਵੇਰੇ ਆਪਣੀ ਸਾਈਕਲ ’ਤੇ ਕਿਸੇ ਕੰਮ ਲਈ ਉਧਰੋਂ ਜਾ ਰਿਹਾ ਸੀ ਤਾਂ ਉਸ ਨੇ ਬੋਰਡ ਦੇਖਿਆ ਉਹ ਚੰਗੀ ਕੋਲ ਖੜ੍ਹਾ ਹੋ ਕੇ ਬੋਰਡ ਪੜ੍ਹਨ ਲੱਗਿਆ ਸਾਹਮਣੇ ਸੜਕ ਬਣਾਉਣ ਦਾ ਸਮਾਨ ਵੀ ਉਤਾਰਿਆ ਜਾ ਰਿਹਾ ਸੀ ਉਹ ਦੇਖ ਕੇ ਬਹੁਤ ਉਦਾਸ ਹੋਇਆ। ਉਸ ਨੂੰ ਚੁੰਗੀ ’ਤੇ ਬੈਠੇੇ ਇੱਕ ਕਰਮਚਾਰੀ ਨੇ ਭਗਤ ਨੂੰ ਤਾਨਾ ਮਾਰਿਆ ਕਿ ਵੇਖੋ! ਸੜਕ ਡੇਰਾ ਸੱਚਾ ਸੌਦਾ ਤੋਂ ਅੱਧਾ ਕਿਲੋਮੀਟਰ ਦੂਰ ਹੈ ਉਸ ਤੋਂ ਇਹ ਗੱਲ ਸਹਿਣ ਨਹੀਂ ਹੋਈ ਅਤੇ ਸਾਈਕਲ ’ਤੇ ਲੰਮੀ ਦੂਰੀ ਤੈਅ ਕਰਦਾ ਹੋਇਆ ਉਹ ਦਰਬਾਰ ਅਮਰਪੁਰਾ ਧਾਮ ਮਹਿਮਦਪੁਰ ਰੋਹੀ ’ਚ ਆਪ ਜੀ ਕੋਲ ਪਹੁੰਚਿਆ।

ਸਾਡੀ ਪਹੁੰਚ ਤਾਂ ਜ਼ਿੰਦਾਰਾਮ ਤੱਕ ਹੈ

ਭਗਤ ਨੂੰ ਇੰਨੀ ਗਰਮੀ ਦੇ ਮੌਸਮ ’ਚ ਅਚਾਨਕ ਆਇਆ ਦੇਖ ਕੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਵਰੀ! ਤੈਨੂੰ ਅਜਿਹਾ ਕੀ ਹੋਇਆ ਸੀ ਜੋ ਇੰਨੀ ਗਰਮੀ ’ਚ ਇੱਥੇ ਆਇਆ ਹੈ’ ਜ਼ਿੰਦਾਰਾਮ ਤੇਰੇ ਨਾਲ ਸੀ’’ ਉਸ ਨੇ ਸੜਕ ’ਤੇ ਬੋਰਡ ਵਾਲੀ ਸਾਰੀ ਗੱਲ ਪੂਜਨੀਕ ਬੇਪਰਵਾਹ ਜੀ ਨੂੰ ਸੁਣਾਈ। ਆਪ ਜੀ ਨੇ ਫ਼ਰਮਾਇਆ, ‘‘ ਜਿਹੜੇ ਸੜਕ ਬਣਵਾਉਂਦੇ ਹਨ। ਉਨ੍ਹਾਂ ਦੀ ਪਹੁੰਚ ਤਾਂ ਪ੍ਰਧਾਨ ਮੰਤਰੀ ਤੱਕ ਹੈ ਸਾਡੀ ਪਹੁੰਚ ਤਾਂ ਜ਼ਿੰਦਾਰਾਮ ਤੱਕ ਹੈ ਜਿਸ ਦੇ ਆਸਰੇ ਇੱਥੇ ਬੈਠੇ ਹਾਂ ਇਸਰਾਰ ਨੂੰ ਰਿਪੋਰਟ ਕਰਾਂਗੇ, ਚਿੰਤਾ ਨਾ ਕਰ’’ ਚਾਰ-ਪੰਜ ਮਿੰਟ ਬਾਅਦ ਆਪ ਜੀ ਨੇ ਫ਼ਰਮਾਇਆ, ‘‘ਉਹ ਟੇਢੀ-ਮੇਢੀ ਬਣਨ ਵਾਲੀ ਸੜਕ ਸੱਚਾ ਸੌਦਾ ਹੋ ਕੇ ਜ਼ਰੂਰ ਜਾਵੇਗੀ।

ਆਪ ਜੀ ਦੇ ਵਾਪਸ ਸਰਸਾ ਦਰਬਾਰ ਪਹੁੰਚਣ ’ਤੇ ਸੇਵਾਦਾਰ ਖੁਸ਼ੀ ਰਾਮ ਨੂੰ ਪਤਾ ਲੱਗਿਆ ਕਿ ਵਾਇਆ ਕੰਗਨਪੁਰ ਬਣਨ ਜਾ ਰਹੀ ਸੜਕ ਕੈਂਸਲ ਹੋ ਗਈ ਹੈ ਅਤੇ ਇਸ ਨਵੀਂ ਸੜਕ ਦੇ ਰੂਟ ਦਾ ਦੁਬਾਰਾ ਸਰਵੇ ਕੀਤਾ ਜਾਣਾ ਹੈ। ਸ਼ਹਿਨਸ਼ਾਹ ਜੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪਿੰਡ ਮਹਿਮਦਪੁਰ ਤੋਂ ਸ਼ਾਹੀ ਦਰਬਾਰ ਸਰਸਾ ਆਏ। ਸਰਵੇ (ਜਾਂਚ) ਅਧਿਕਾਰੀਆਂ ਦੀ ਟੀਮ ਜਦੋਂ ਡੇਰਾ ਸੱਚਾ ਸੌਦਾ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਕੰਡੇਦਾਰ ਝਾੜੀਆਂ ਦੇ ਦਰਮਿਆਨ ਡੇਰੇ ਦੀ ਸ਼ਾਨਦਾਰ ਇਮਾਰਤ ਦੇਖੀ ਜਾਂਚ ਅਧਿਕਾਰੀ ਨੇ ਕੋਲ ਖੜ੍ਹੇ ਇਲਾਕੇ ਦੇ ਪਟਵਾਰੀ ਤੋਂ ਸਾਹਮਣੇ ਦਿਖਾਈ ਦੇ ਰਹੀ ਇਮਾਰਤ ਬਾਰੇ ਪੁੱਛਿਆ।

ਪਟਵਾਰੀ ਬੋਲਿਆ ਕਿ ਇਹ ਡੇਰਾ ਸੱਚਾ ਸੌਦਾ ਦਰਬਾਰ ਹੈ। ਇੱਥੇ ਹਰ ਮਜ੍ਹਬ ਅਤੇ ਜਾਤੀ ਨਾਲ ਪ੍ਰੇਮ ਕੀਤਾ ਜਾਂਦਾ ਹੈ। ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਤੇ ਜਪਾਇਆ ਜਾਂਦਾ ਹੈ ਇਹ ਸੁਣ ਕੇ ਸਰਵੇ ਕਰਨ ਆਈ ਪੂਰੀ ਟੀਮ ਦੇ ਮੈਂਬਰ ਆਪ ਜੀ ਦੇ ਦਰਸ਼ਨਾਂ ਲਈ ਦਰਬਾਰ ’ਚ ਆਏ ਉਹ ਸਭ ਆਪ ਜੀ ਦੇ ਦਰਸ਼ਨ ਕਰਕੇ ਮਸਤ ਹੋ ਗਏ। ਸਰਵੇ ਅਧਿਕਾਰੀ ਨੇ ਆਦਰ ਸਹਿਤ ਕਿਹਾ, ‘‘ਬਾਬਾ ਜੀ, ਕੁਝ (ਗਿਆਨ) ਦੱਸੋ’’ ਆਪ ਜੀ ਨੇ ਫ਼ਰਮਾਇਆ, ‘‘ਮਾਲਕ ਤੋਂ ਹਰ ਸਮੇਂ ਡਰੋ, ਬੇਪਰਵਾਹ ਹੈ ਆਤਮਾ ਜਿਹੜੀ ਇੱਥੇ ਪੰਜ ਚੋਰਾਂ ਤੋਂ ਕਤਲ ਹੋ ਰਹੀ ਹੈ, ਉਸ ਦੇ ਕਲਿਆਣ ਲਈ ਸਭ ਉਪਾਅ ਛੱਡ ਕੇ ਸਤਿਗੁਰੂ ਦੀ ਸ਼ਰਨ ਪੱਕੀ ਕਰੋ ਸੰਸਾਰ ਦਾ ਸਿਮਰਨ ਕਰਨ ਨਾਲ ਤੁਹਾਨੂੰ ਮਾਇਆ ਮਿਲਦੀ ਹੈ ਜੇਕਰ ਤੁਸੀਂ ਸੱਚੇ ਸਤਿਗੁਰੂ ਜੀ ਦਾ ਸਿਮਰਨ ਕਰੋਗੇ ਤਾਂ ਤੁਹਾਨੂੰ ਸੱਚੇ ਸਤਿਗੁਰੂ ਜੀ ਦਾ ਖਜ਼ਾਂਨਾ ਮਿਲੇਗਾ।

ਤੁਸੀਂ ਸਾਰੀ ਉਮਰ ਬੈਠ ਕੇ ਖਾਓਗੇ ਅਜਿਹਾ ਖਜ਼ਾਨਾ ਕਮਾਉਣਾ ਚਾਹੀਦਾ ਹੈ ਜਿਹੜਾ ਇੱਥੇ ਉਥੇ ਦੋਵੇਂ ਜਹਾਨਾਂ ਵਿੱਚ ਸਾਥ ਰਹੇ’’ ਅਜਿਹੀਆਂ ਸੱਚੀਆਂ ਗੱਲਾਂ ਸੁਣ ਕੇ ਸਭ ਹੈਰਾਨ ਸਨ। ਸਾਰੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਣ ਲੱਗੇ। ਸਭ ਅਧਿਕਾਰੀ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਉਨ੍ਹਾਂ ਉਸੇ ਸਮੇਂ ਸੜਕ ਦਾ ਪਹਿਲਾ ਫੈਸਲਾ ਬਦਲ ਕੇ ਨਵੀਂ ਥਾਂ ਬਣਾਉਣ ਦਾ ਫੈਸਲਾ ਲਿਆ ਇੱਟਾਂ-ਪੱਥਰ ਵੀ ਪੁਰਾਣੇ ਥਾਂ ਤੋਂ ਚੁੱਕ ਕੇ ਨਵੇਂ ਸਥਾਨ ’ਤੇ ਲਿਆਉਣ ਲੱਗੇ ਪਿਆਰੇ ਸਤਿਗੁਰੂ ਜੀ ਦੀ ਰਹਿਮਤ ਨਾਲ ਸੜਕ ਦਰਬਾਰ ਦੇ ਅੱਗੇ ਬਣਨ ਲੱਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ