ਹੁਣ ਬੇਫਿਰਕ ਸੌਂ ਕੇ ਕਰੋ ਰੇਲ ਦਾ ਸਫ਼ਰ, ਡੈਸਟੀਨੇਸ਼ਨ ਦੱਸੇਗਾ ਕਿ ਤੁਹਾਡਾ ਸਟੇਸ਼ਨ ਆ ਗਿਆ ਉੱਤਰ ਜਾਓ

trani

ਰੇਲਵੇ ਵੱਲੋਂ ਕਰਟਮਰ ਕੇਅਰ 139 ’ਚ ਡੀਸਟੀਨੇਸ਼ਨ ਐਡ

(ਏਜੰਸੀ) ਨਵੀਂ ਦਿੱਲੀ। ਰੇਲ ’ਚ ਸਫ਼ਰ ਕਰਨ ਜਾ ਰਹੋ ਹਾਂ ਤਾਂ ਹੁਣ ਤਸੀਂ ਸਟੇਸ਼ਨ ਤੋਂ ਅੱਗੇ ਨਿੱਕਲਣ ਦੀ ਫਿਕਰ ਕੀਤੇ ਬਿਨਾਂ ਆਰਾਮ ਨਾਲ ਸਫ਼ਰ ਕਰ ਸਕੋਗੇ। ਹੁਣ ਡੇਸਟੀਨੇਸ਼ਨ ਆ ਕੇ ਖੁਦ ਤੁਹਾਨੂੰ ਦੱਸੇਗਾ ਜੀ ਹਾਂ! ਇਹ ਸੱਚ ਹੈ ਹੁਣ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਨਾ ਇੱਕ ਰੋਚਕ ਹੋ ਸਕਦਾ ਹੈ। ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਤੁਸੀਂ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਾਂ ਤੇ ਸਿੱਧੇ ਰੇਲਵੇ ਤੋਂ ਖਾਣਾ ਮੰਗਵਾ ਸਕਦੇ ਹਾਂ ਪਰ ਹੁਣ ਭਾਰਤੀ ਰੇਲਵੇ ਆਪਣੇ ਯਾਤਰੀਆਂ ਲਈ ਇੱਕ ਦਿਲਚਸਪ ਤੇ ਬੇਹੱਦ ਉਪਯੋਗੀ ਸਹੂਲਤ ਲੈ ਕੇ ਆਈ ਹੈ। ਹੁਣ ਯਾਤਰੀਆਂ ਡੈਸਟੀਨੇਸ਼ਨ ਦੀ ਮੱਦਦ ਰਾਹੀਂ ਯਾਤਰਾ ਦਾ ਹੋਰ ਵੀ ਆਨੰਦ ਲੈ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ’ਚ ਦੱਸਾਂਗੇ, ਜਦੋਂ ਤੁਸੀਂ ਰੇਲ ਯਾਤਰਾ ਕਰ ਰਹੇ ਹੋ ਤਾਂ ਡੇਸਟੀਨੇਸਨ ਅਲਰਟ ਕਿਵੇਂ ਸੈਂਟ ਕਰਨਾ ਹੈ, ਤਾਂ ਕਿ ਤੁਸੀਂ ਆਪਣਾ ਡੇਸਟੀਨੇਸ਼ਨ ਸੈੱਟ ਕਰਨਾ ਨਾ ਭੁੱਲੋ।

ਤੁਸੀਂ, ਭਾਰਤੀ ਰੇਲਵੇ ’ਚ ਆਪਣੀ ਸਵਾਰੀ ਲਈ ਤੁਸੀਂ ਕਿੰਨੀ ਅਸਾਨੀ ਨਾਲ ਡੇਸਟੀਨੇਸ਼ਨ ਅਲਰਟ ਜਾਂ ਬੈਕਅੱਪ ਕਾਲ ਅਲਰਟ ਸੈੱਟ ਕਰ ਸਕਦੇ ਹੋ। ਇਸ ਤੋਂ ਇਲਾਵਾ 139 ਹੈਲਪਲਾਈਨ ਨੰਬਰ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਉਦਾਹਰਨ ਦੇ ਤੌਰ ’ਤੇ ਤੁਸੀਂ
ਸੁਰੱਖਿਆ ਤੇ ਦਵਾਈਆਂ ਪ੍ਰਾਪਤ ਕਰ ਸਕਦੇ ਹੋ। ਸਮੂਹਿਕ ਜਾਂ ਰਿਸਵਤ ਸਬੰਧੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ ਕਸਟਮਰ ਕੇਅਰ ਨਾਲ ਸਿੱਧੀ ਗੱਲ ਕਰ ਸਕਦੇ ਹੋ ਜਾਂ ਆਪਣੀ ਟਿਕਟ ਬਾਰੇ ਪੁੱਛ-ਗਿੱਛ ਕਰ ਸਕਦੇ ਹੋ ਤੁਸੀਂ ਆਪਣੇ ਟਿਕਟ/ਸੀਟ ਨੂੰ ਕੈਂਸਲ ਜਾਂ ਚੈੱਕ ਵੀ ਕਰ ਸਕਦੋ ਹੋ।

ਡੈਸਟੀਨੇਸ਼ਨ ਅਲਰਟ ਸੈੱਟ ਕਰਨ ਬੇਹੱਦ ਸੌਖਾ

1 ਆਪਣੇ ਫੋਨ ’ਤੇ ਡਾਇਲ ਖੋਲ੍ਹੋ
2 139 ਡਾਇਲ ਕਰੋ ਤੇ ਕਸਟਮਰ ਕੇਅਰ ਅਸਿਸਟੈਂਟ ਦੇ ਬੋਲਣ ਦਾ ਇੰਤਜਾਰ ਕਰੋ।
3 ਹੁਣ ਸਪੇਸਿਫਿਕ ਨੰਬਰ ’ਤੇ ਕਲਿੱਕ ਕਰਕੇ ਆਪਣੀ ਮਨਪਸੰਦ ਭਾਸ਼ਾ ਚੁਣੋ, ਉਦਾਹਰਨ ਲਈ, ਹਿੰਦੀ ਲਈ 1 ਤੇ ਅੰਗਰੇਜ਼ੀ ਲਈ 2 ਦਬਾਓ।
4 ਫਿਰ ਤੋਂ 2 ਦਬਾਓ।
5 ਬੈਕਅੱਪ ਅਲਾਰਮ ਜਾਂ ਡੇਸਟੀਲੇਸ਼ਨ ਅਲਰਟ ਸੈੱਟ ਕਰਨ ਲਈ 7 ਦਬਾਓ।
6 ਹੁਣ, ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਡੈਸਟੀਨੇਸ਼ਨ ਅਲਰਟ ਸੈੱਟ ਕਰਨਾ ਚਾਹੁੰਦੇ ਹੋ (2 ਦਾਬਾਓ) ਜਾਂ ਬੈਕਅੱਪ ਕਾਲ ਪ੍ਰਾਪਤ ਕਰੋ (2 ਦਬਾਓ) (ਡੇਸਟੀਨੇਸ਼ਨ ਅਲਰਟ ਤੁਹਾਨੂੰ ਇੱਕ ਸੰਦੇਸ਼ ਭੇਜੇਗਾ, ਜਦੋਂਕਿ ਇੱਕ ਬੈਕਅੱਪ ਕਾਲ ’ਚ ਤੁਹਾਨੂੰ ਡੈਸਟੀਨੇਸ਼ਨ ਦੇ ਆਉਣ ਬਾਰੇ ਸੂਚਨਾ ਦੇਣ ਲਈ ਸਿੱਧੀ ਕਾਲ ਆਵੇਗੀ।
7 ਇੱਕ ਬਾਰ ਜਦੋਂ ਤੁਸੀਂ ਸੰਬਧਿਤ ਨੰਬਰਾਂ ਨੂੰ ਦਬਾ ਕੇ ਕੋਈ ਵੀ ਵਿਕਲਪ ਸੈੱਟ ਕਰ ਲੈਂਦੇ ਹੋ, ਤਾਂ ਤੁਹਾਨੂੰ ਆਪਣਾ 10 ਅੰਕਾਂ ਦਾ ਪੀਐਨਆਰ ਨੰਬਰ ਦਰਜ਼ ਕਰਨਾ ਹੋਵੇਗਾ ਤੇ ਕਨਫਰਮ ਕਰਵਾਉਣ ਲਈ 1 ਦਬਾਉਣਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ