ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਭਾਰਤ ‘ਤੇ ਕੀ ਹੋਵੇਗਾ ਅਸਰ

Biden US presidential

ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਭਾਰਤ ‘ਤੇ ਕੀ ਹੋਵੇਗਾ ਅਸਰ

ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ, ਇਨ੍ਹਾਂ ਚੋਣਾਂ ‘ਚ ਟਰੰਪ ਨੂੰ ਹਰਾ ਕੇ ਬਾਇਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ ਬਾਇਡੇਨ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਪੂਰੀ ਦੁਨੀਆ ਦੀ ਨਜ਼ਰ ਕਿਤੇ ਨਾ ਕਿਤੇ ਭਾਰਤ ਵੱਲ ਵੀ ਹੈ, ਭਾਰਤ-ਅਮਰੀਕਾ ਰੱਖਿਆ ਸਬੰਧਾਂ ‘ਚ ਹਾਲੇ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ ਸਗੋਂ ਆਰਥਿਕ ਸਬੰਧ ਹੋਰ ਬਿਹਤਰ ਹੋਣ ਦੀਆਂ ਉਮੀਦਾਂ ਹਨ, ਜਿਸ ਨਾਲ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਰ ਜ਼ਿਆਦਾ ਕਾਰੋਬਾਰ ਵਧ ਸਕਦਾ ਹੈ ਇਨ੍ਹਾਂ ਸਭ ‘ਚ ਸਭ ਤੋਂ ਚੰਗੀ ਗੱਲ ਇਹ ਲੱਗ ਰਹੀ ਹੈ ਕਿ ਹੁਣ ਭਾਰਤੀਆਂ ਨੂੰ ਜ਼ਿਆਦਾ ਗਰੀਨ ਕਾਰਡ ਮਿਲ ਸਕਣਗੇ ਭਾਵ ਜ਼ਿਆਦਾ ਭਾਰਤੀ ਅਮਰੀਕਾ ‘ਚ ਵੱਸ ਸਕਦੇ ਹਨ

ਆਈਟੀ ਸੈਕਟਰ ਦੀਆਂ ਕੰਪਨੀਆਂ ਨੂੰ ਬਾਇਡੇਨ ਦੇ ਆਉਣ ਦਾ ਫਾਇਦਾ ਜ਼ਰੂਰ ਹੋਵੇਗਾ ਬਾਇਡੇਨ ਨੇ ਭਾਰਤ ਅਮਰੀਕਾ ਪਰਮਾਣੂ ਸਮਝੌਤੇ ਦੇ ਪਾਸ ਹੋਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ ਭਾਰਤੀ ਸਿਆਸੀ ਆਗੂਆਂ ਨਾਲ ਮਜ਼ਬੂਤ ਸਬੰੰਧ ਰੱਖਣ ਵਾਲੇ ਬਾਇਡੇਨ ਦੇ ਦਾਇਰੇ ‘ਚ ਕਾਫ਼ੀ ਗਿਣਤੀ ‘ਚ ਭਾਰਤੀ-ਅਮਰੀਕੀ ਵੀ ਹਨ ਚੋਣਾਂ ਲਈ ਫੰਡ ਇਕੱਠਾਕਰਨ ਦੀ ਇੱਕ ਮੁਹਿੰਮ ਦੌਰਾਨ ਜੁਲਾਈ ‘ਚ ਬਾਇਡੇਨ ਨੇ ਕਿਹਾ ਵੀ ਸੀ ਕਿ ਭਾਰਤ ਅਮਰੀਕਾ ‘ਕੁਦਰਤੀ ਸਾਂਝੀਦਾਰ’ ਹਨ

ਉਨ੍ਹਾਂ ਨੇ ਬਤੌਰ ਉਪ ਰਾਸ਼ਟਰਪਤੀ ਆਪਣੇ ਅੱਠ ਸਾਲ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤੇ ਜਾਣ ਦਾ ਜ਼ਿਕਰ ਵੀ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਭਾਰਤ ਅਮਰੀਕਾ  ਵਿਚਕਾਰ ਰਿਸ਼ਤੇ ਉਨ੍ਹਾਂ ਦੀ ਪਹਿਲ ਰਹੇਗੀ

ਅੱਤਵਾਦ ਖਿਲਾਫ਼ ਲੜਾਈ ਅਤੇ ਵਾਤਾਵਰਨ ਬਦਲਾਅ ਵਰਗੇ ਗੰਭੀਰ ਮੁੱਦਿਆਂ ‘ਤੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ‘ਚ ਮਜ਼ਬੂਤੀ ਬਣੇਗੀ ਅਜਿਹੀ ਉਮੀਦ ਹੈ ਸਿਹਤ ਅਤੇ ਮਹਾਂਮਾਰੀ ਅੱਜ ਦੇ ਦੌਰ ਦੀਆਂ ਵੱਡੀਆਂ ਚੁਣੌਤੀਆਂ ਹਨ ਇਸ ਦਿਸ਼ਾ ‘ਚ ਵੀ ਦੋਵੇਂ ਦੇਸ਼ ਮਿਲ ਕੇ ਸੰਸਾਰਕ ਹਾਲਾਤਾਂ ‘ਚ ਬਿਹਤਰ ਸੁਧਾਰ ਲਿਆ ਸਕਦੇ ਹਨ, ਓਧਰ ਸਿੱਖਿਆ, ਪੁਲਾੜ ਖੋਜ ਕਾਰਜਾਂ ‘ਚ ਵੀ ਭਾਰਤ ਅਮਰੀਕਾ ਸਬੰਧ ਅਗਲੇ ਸਾਲਾਂ ‘ਚ ਨਵੀਂਆਂ ਉੱਚਾਈਆਂ ਛੂਹਣਗੇ ਅਜਿਹਾ ਅਨੁਮਾਨ ਹੈ, ਕਿਉਂਕਿ ਬਰਾਕ ਓਬਾਮਾ ਸਰਕਾਰ ‘ਚ ਉਪ ਰਾਸ਼ਟਰਪਤੀ ਰਹੇ ਜੋ ਬਾਇਡੇਨ ਨੇ ਉਦੋਂ ਵੀ ਭਾਰਤ ਨਾਲ ਉਪਰੋਕਤ ਸਬੰਧਾਂ ਨੂੰ ਵਧਾਉਣ ‘ਚ ਚੰਗੀ ਦਿਲਚਸਪੀ ਦਿਖਾਈ ਸੀ

ਪੇਨਸਿਲਵੇਨੀਆ ‘ਚ ਸਾਲ 1942 ‘ਚ ਜੰਮੇ ਜੋ ਰਾਬੀਨੇਟ ਬਾਇਡੇਨ ਜੂਨੀਅਰ ਨੇ ਡੋਲਾਵੇਅਰ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ‘ਚ ਸਾਲ 1968 ‘ਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਬਾਇਡੇਨ ਡੇਲਾਵੇਅਰ ‘ਚ ਸਭ ਤੋਂ ਪਹਿਲਾਂ 1972 ‘ਚ ਸੀਨੇਟਰ ਚੁਣੇ ਗਏ

ਜਿਸ ਤੋਂ ਬਾਅਦ ਉਨ੍ਹਾਂ ਛੇ ਵਾਰ ਇਸ ਅਹੁਦੇ ‘ਤੇ ਕਬਜਾ ਜਮਾਇਆ  29 ਸਾਲ ਦੀ ਉਮਰ ‘ਚ ਸੀਨੇਟਰ ਬਣਨ ਵਾਲੇ ਬਾਇਡੇਨ ਹੁਣ ਤੱਕ ਸਭ ਤੋਂ ਘੱਟ ਉਮਰ ਦੇ ਸੀਨੇਟਰ ਬਣਨ ਵਾਲੇ ਆਗੂ ਹਨ ਹੁਣ ਦੇਖਦੇ ਹਾਂ ਕਿ ਅਮਰੀਕਾ ‘ਚ ਰਾਜਨੀਤੀ ਦਾ ਲੰਮਾ ਤਜ਼ਰਬਾ ਰੱਖਣ ਵਾਲੇ ਬਾਇਡੇਨ ਦੇ ਰਾਸ਼ਟਰਪਤੀ ਬਣ ਜਾਣ ਨਾਲ ਭਾਰਤ ਦੇ ਰਿਸ਼ਤੇ ‘ਚ ਹੋਰ ਕਿੰਨੀ ਮਜ਼ਬੂਤੀ ਅਤੇ ਬਦਲਾਅ ਆਉਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.