ਆਉਂਦੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ, ਸ਼ਿਮਲਾ ਤੋਂ ਵੀ ਘਟਿਆ ਤਾਪਮਾਨ

Weather Update

ਚੰਡੀਗੜ੍ਹ। ਪੈ ਰਹੀ ਕੜਾਕੇ ਦੀ ਠੰਢ ਦੌਰਾਨ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਾਨ ਡਿੱਗਦਾ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਦਾ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਚਲਾ ਗਿਆ। ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੀ। ਸ਼ਹਿਰ ’ਚ ਦਿਨ ਅਤੇ ਰਾਤ ਦੇ ਤਾਪਮਾਨ ’ਚ ਸਿਰਫ਼ 3 ਡਿਗਰੀ ਦਾ ਫਰਕ ਹੈ। ਦਿਨ ਦੇ ਤਾਪਮਾਨ ’ਚ 5 ਡਿਗਰੀ ਦੀ ਕਮੀ ਆਈ ਹੈ। (Weather Update)

ਬੀਤੀ ਰਾਤ ਦਾ ਘੱਟੋ ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਆਮ ਨਾਲੋਂ ਇੱਕ ਡਿਗਰੀ ਘੱਟ ਸੀ। ਵਿਭਾਗ ਨੇ ਵੀਰਵਾਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਮੁਤਾਬਿਕ ਕੁਝ ਦਿਨਾਂ ’ਚ ਰਾਤ ਦੇ ਤਾਪਮਾਨ ’ਚ ਕਮੀ ਆ ਸਕਦੀ ਹੈ। ਦੋ ਦਿਨ ਰਾਤ ਦਾ ਪਾਰਾ 6 ਡਿਗਰੀ ਜਾਂ ਉਸ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਿਕ ਬੁੱਧਵਾਰ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੋਂ ਕੁਝ ਰਾਹਤ ਮਿਲੇਗੀ। ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਇਸ ਕਾਰਨ ਜ਼ਮੀਨ ਗਰਮ ਹੋਵੇਗੀ ਅਤੇ ਘੱਟ ਤੋਂ ਘੱਟ ਤਾਪਮਾਨ ਵਧੇਗਾ। ਠੰਢ ਤੋਂ ਅਜੇ ਕੋਈ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। (Weather Update)

ਕਿਵੇਂ ਰਹੇਗਾ ਮੌਸਮ | Weather Update

ਮੌਸਮ ਵਿਭਾਗ ਨੇ ਸੂਚਨਾ ਦਿੱਤੀ ਹੈ ਕਿ ਵੀਰਵਾਰ ਨੂੰ ਮੌਸਮ ਸਾਫ਼ ਰਹਿ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 14, ਜਦੋਂਕਿ ਘੱਟੋ ਘੱਟ 6 ਡਿਗਰੀ ਰਹਿ ਸਕਦਾ ਹੈ। ਸ਼ੁੱਕਰਵਾਰ ਨੂੰ ਹਕਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14 ਜਦੋਂਕਿ ਘੱਟੋ ਘੱਟ ਤਾਪਮਾਨ 6 ਡਿਗਰੀ ਰਹਿ ਸਕਦਾ ਹੈ। ਸ਼ਨਿੱਚਰਵਾਰ ਨੂੰ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਜਦੋਂਕਿ ਘੱਟੋ ਘੱਟ 8 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

Also Read : ਆਕਲੈਂਡ-ਨਿਊਜੀਲੈਂਡ ’ਚ ਇਸ ਤਰ੍ਹਾਂ ਮਨਾਈ MSG ਭੰਡਾਰੇ ਮਹੀਨੇ ਦੀ ਖੁਸ਼ੀ