ਮਈ ’ਚ ਪੈਣ ਲੱਗੀ ਧੁੰਦ ਤੇ ਜੰਮਣ ਲੱਗਿਆ ਕੋਹਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਪੜ੍ਹੋ ਨਵਾਂ ਅਪਡੇਟ

Weather Update

ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ | Weather Update

ਨਵੀਂ ਦਿੱਲੀ। ਵੀਰਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਜ਼ਿਆਦਤਰ ਸੂਬਿਆਂ ਵਿੱਚ ਹਲਕੀ ਧੁੰਦ ਛਾਈ ਰਹੀ। ਦੇਸ਼ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਦੇ ਨਾਲ-ਨਾਲ ਕੁਝ ਥਾਵਾਂ ’ਤੇ ਗੜੇ ਵੀ ਪਏ। ਇਸ ਤੋਂ ਇਲਾਵਾ ਪਹਾੜੀ ਇਲਾਕਿਆਂ ’ਚ ਬਰਫਬਾਰੀ (Weather Update) ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਅਪ੍ਰੈਲ ਦੇ ਸ਼ੁਰੂ ਤੋਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਮੌਸਮ ਵਿਭਾਗ ਅਨੁਸਾਰ ਵੀਰਵਾਰ (4 ਮਈ) ਨੂੰ ਰਾਸ਼ਟਰੀ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 4 ਮਈ ਨੂੰ ਸੂਬੇ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ ’ਚ ਵੀ ਕੁਝ ਥਾਵਾਂ ’ਤੇ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ। ਰਾਜ ਦੇ ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸਵਰ ਅਤੇ ਪਿਥੌਰਾਗੜ੍ਹ ਖੇਤਰਾਂ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 3200 ਮੀਟਰ ਜਾਂ ਇਸ ਤੋਂ ਵੱਧ ਦੀ ਉਚਾਈ ਵਾਲੀਆਂ ਥਾਵਾਂ ’ਤੇ ਬਰਫਬਾਰੀ ਅਤੇ ਗੜੇ ਵੀ ਪੈ ਸਕਦੇ ਹਨ। ਵਿਭਾਗ ਨੇ ਇਨ੍ਹਾਂ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ | Weather Update

ਵਿਭਾਗ ਨੇ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ’ਤੇ ਅਲਰਟ ਵੀ ਜਾਰੀ ਕੀਤਾ ਹੈ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ (4 ਮਈ) ਨੂੰ ਮੀਂਹ ਦੇ ਨਾਲ-ਨਾਲ ਤੇਜ ਹਵਾ ਚੱਲਣ ਦੀ ਸੰਭਾਵਨਾ ਹੈ। ਵਿਭਾਗ ਨੇ ਕਈ ਇਲਾਕਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜਸਥਾਨ ਵਿੱਚ ਵੀ ਤੇਜ ਹਵਾਵਾਂ ਦੇ ਨਾਲ ਹਨੇ੍ਹਰੀ, ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਰਾਜ ਦੇ ਬੀਕਾਨੇਰ, ਜੈਪੁਰ, ਕੋਟਾ, ਅਜਮੇਰ, ਭਰਤਪੁਰ ਡਿਵੀਜਨਾਂ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਦੀ ਗਤੀਵਿਧੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਕਦੇ ਠੰਢ ਅਤੇ ਕਦੇ ਗਰਮੀ ਕਾਰਨ ਵਾਇਰਲ ਇਨਫੈਕਸ਼ਨ ਵਧਿਆ

ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਠੰਢ ਮਹਿਸੂਸ ਹੋ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਾਰ-ਵਾਰ ਕਰਵਟ ਲੈ ਰਿਹਾ ਹੈ ਅਤੇ ਬੇਮੌਸਮਾ ਮੀਂਹ ਪੈ ਰਿਹਾ ਹੈ। ਅੱਜ-ਕੱਲ੍ਹ ਲੋਕ ਗਰਮ ਪਾਣੀ ਤੋਂ ਬਿਨਾਂ ਨਹਾਉਣ ਤੋਂ ਅਸਮਰੱਥ ਹਨ। ਏਸੀ ਦੀ ਗੱਲ ਕਰੀਏ ਤਾਂ ਰਾਤ ਨੂੰ ਪੱਖਾ ਵੀ ਬੰਦ ਕਰਨਾ ਪੈਂਦਾ ਹੈ। ਸਰਸਾ ਸਮੇਤ ਪੂਰੇ ਹਰਿਆਣਾ ਵਿੱਚ ਇਨ੍ਹੀਂ ਦਿਨੀਂ ਮੌਸਮ ਦਾ ਇਹ ਹਾਲ ਦੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ’ਤੇ ਮਈ ਵਿੱਚ ਗਰਮੀ ਕਾਰਨ ਲੋਕਾਂ ਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਸੀ।

ਸਰਸਾ ਦਾ ਮੌਸਮ | Weather Update

ਕੜਕਦੀ ਗਰਮੀ ’ਚ ਬਚਾਅ ਲਈ ਪੱਖੇ ਦੀ ਹਵਾ ਕਾਫ਼ੀ ਨਹੀਂ ਸੀ ਹੁੰਦੀ। ਪਰ ਬਰਸਾਤ ਅਤੇ ਠੰਡੀ ਹਵਾ ਨੇ ਸਰਸਾ ਦਾ ਮੌਸਮ ਇਨ੍ਹੀਂ ਦਿਨੀਂ ਸੁਹਾਵਣਾ ਬਣਾ ਦਿੱਤਾ ਹੈ। ਮੌਸਮ ਦਾ ਇਹ ਬਦਲਾਅ ਵਾਰ-ਵਾਰ ਹੋ ਰਿਹਾ ਹੈ, ਜਿਸ ਕਾਰਨ ਵਾਇਰਲ ਇਨਫੈਕਸ਼ਨ ਦੇ ਮਾਮਲੇ ਵੀ ਵੱਧ ਰਹੇ ਹਨ। ਦੂਜੇ ਪਾਸੇ ਬੇਮੌਸਮੀ ਬਰਸਾਤ ਕਾਰਨ ਜਿਨ੍ਹਾਂ ਕਿਸਾਨਾਂ ਨੇ ਨਰਮੇ ਦੀ ਅਗੇਤੀ ਬਿਜਾਈ ਕੀਤੀ ਸੀ, ਉਹ ਮੁੜ ਤੋਂ ਇਸ ਦੀ ਬਿਜਾਈ ਕਰਨ ਲਈ ਮਜ਼ਬੂਰ ਹਨ, ਕਿਉਂਕਿ ਥੋੜ੍ਹੇ ਜਿਹੇ ਮੀਂਹ ਕਾਰਨ ਉਨ੍ਹਾਂ ਦੀ ਫਸਲ ਸੁੱਕ ਰਹੀ ਹੈ।

ਮੌਸਮ ਵਿਭਾਗ ਨੇ ਅੰਦਾਜਾ ਲਾਇਆ ਹੈ ਕਿ ਮੌਸਮ ਦਾ ਇਹ ਰੁਝਾਨ 6 ਮਈ ਤੱਕ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਹੀ ਤਾਪਮਾਨ ’ਚ ਹੌਲੀ-ਹੌਲੀ ਵਾਧਾ ਹੋਵੇਗਾ। ਹਾਲਾਂਕਿ, ਇਹ ਵੀ ਦੱਸਿਆ ਗਿਆ ਹੈ ਕਿ 13 ਮਈ ਨੂੰ ਇੱਕ ਦਿਨ ਲਈ ਮੌਸਮ ਫਿਰ ਬਦਲ ਜਾਵੇਗਾ। ਸਰਸਾ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ 20 ਡਿਗਰੀ ’ਤੇ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਰੋਜ਼ਾਨਾ ਵਾਧਾ ਹੁੰਦਾ ਰਹੇਗਾ, ਪਰ 6 ਮਈ ਤੱਕ ਮੀਂਹ ਅਤੇ ਤੇਜ ਹਵਾਵਾਂ ਕਾਰਨ ਸਰਸਾ ਵਿੱਚ ਘੱਟੋ-ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਅਨੁਪਾਤ ਨਹੀਂ ਵਧੇਗਾ।

ਮੌਸਮ ਦੀ ਤਬਦੀਲੀ ਕਾਰਨ ਕਿਸਾਨ ਹੋਏ ਪ੍ਰਭਾਵਿਤ

ਮੌਸਮ ਵਿੱਚ ਆਈ ਇਸ ਅਚਾਨਕ ਤਬਦੀਲੀ ਦਾ ਸਭ ਤੋਂ ਵੱਧ ਅਸਰ ਕਿਸਾਨਾਂ ਨੂੰ ਪੈ ਰਿਹਾ ਹੈ। ਮੰਡੀਆਂ ਵਿੱਚ ਕਣਕ ਦੀ ਆਮਦ ਬੇਰੋਕ ਜਾਰੀ ਹੈ ਅਤੇ ਵੱਖ-ਵੱਖ ਮੰਡੀਆਂ ਵਿੱਚ ਲਿਫਟਿੰਗ ਦੀ ਢਿੱਲ ਕਾਰਨ ਕਿਸਾਨ ਪ੍ਰੇਸ਼ਾਨ ਹਨ। ਮੰਡੀ ਵਿੱਚ ਖੁੱਲ੍ਹੇ ਵਿੱਚ ਪਈ ਕਣਕ ਹਰ ਰੋਜ ਬਰਸਾਤ ਵਿੱਚ ਗਿੱਲੀ ਹੋ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਇਸ ਗਿੱਲੀ ਕਣਕ ਨੂੰ ਖਰੀਦਣ ਤੋਂ ਝਿਜਕ ਰਹੀਆਂ ਹਨ।

ਇਹ ਵੀ ਪੜ੍ਹੋ: ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ

ਇਸ ਸੀਜਨ ਵਿੱਚ ਸਰ੍ਹੋਂ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮਿੱਲ ਮਾਲਕਾਂ ਨੂੰ ਮਹਿੰਗੇ ਭਾਅ ਵੇਚਣ ਲਈ ਮਜਬੂਰ ਹਨ। ਜਿਨ੍ਹਾਂ ਕਿਸਾਨਾਂ ਨੇ ਨਰਮੇ ਦੀ ਫਸਲ ਅਗੇਤੀ ਬੀਜੀ ਹੈ, ਉਨ੍ਹਾਂ ਦੀ ਮਿਹਨਤ ਬੇਕਾਰ ਜਾਣ ਦਾ ਖਦਸ਼ਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਸਰਸਾ ਦੇ ਕੁਝ ਇਲਾਕਿਆਂ ਵਿੱਚ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਖੇਤਰਾਂ ਦੇ ਕਿਸਾਨਾਂ ਦੀ ਅਗੇਤੀ ਬਿਜਾਈ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।

ਮੰਡੀ ਵਿੱਚ ਪਈ ਸਰ੍ਹੋਂ ਦੀ ਫਸਲ ਨੂੰ ਹੈਫੇਡ ਨੇ ਖਰੀਦਿਆ

ਆੜ੍ਹਤੀਆ ਐਸੋਸੀਏਸ਼ਨ ਦੇ ਮੁਖੀ ਮਨੋਹਰ ਮਹਿਤਾ ਨੇ ਦੱਸਿਆ ਕਿ ਹੈਫੇਡ ਦੇ ਭਰੋਸੇ ’ਤੇ ਸਰ੍ਹੋਂ ਉਤਪਾਦਕ ਕਿਸਾਨ ਪਿਛਲੇ ਸੋਮਵਾਰ ਨੂੰ ਆਪਣੀ ਫਸਲ ਲੈ ਕੇ ਅਨਾਜ ਮੰਡੀ ਪੁੱਜੇ ਪਰ ਹੈਫੇਡ ਦੇ ਅਧਿਕਾਰੀਆਂ ਨੇ ਕਿਸਾਨਾਂ ਤੋਂ ਉਨ੍ਹਾਂ ਦੀ ਫਸਲ ਖਰੀਦਣ ਤੋਂ ਇਨਕਾਰ ਕਰ ਦਿੱਤਾ। ਹੈਫੇਡ ਦੀ ਉਦਾਸੀਨਤਾ ਕਾਰਨ ਕਿਸਾਨ ਸਦਮੇ ਵਿੱਚ ਹਨ ਅਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਰ੍ਹੋਂ ਉਤਪਾਦਕ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਲਿਜਾਣ ਵਿੱਚ ਵੀ ਆਰਥਿਕ ਨੁਕਸਾਨ ਹੋਇਆ ਹੈ। ਮਨੋਹਰ ਮਹਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਸਰ੍ਹੋਂ ਦੀ ਫਸਲ ਮੰਡੀ ਵਿੱਚ ਪਈ ਹੈ, ਉਨ੍ਹਾਂ ਦੀ ਫਸਲ ਖਰੀਦਣ ਲਈ ਹੈਫੇਡ ਨੂੰ ਹਦਾਇਤ ਕੀਤੀ ਜਾਵੇ।

ਕਿਸਾਨ ਬਿਜਾਈ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਲੈ ਲੈਣ

ਕਿ੍ਰਸ਼ੀ ਵਿਗਿਆਨ ਕੇਂਦਰ ਦੇ ਜ਼ਿਲ੍ਹਾ ਕਨਵੀਨਰ ਦਵਿੰਦਰ ਜਾਖੜ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਨਰਮੇ ਦੀ ਅਗੇਤੀ ਬਿਜਾਈ ਕੀਤੀ ਹੈ, ਉਨ੍ਹਾਂ ਕਿਸਾਨਾਂ ਦਾ ਬੇਮੌਸਮੀ ਮੀਂਹ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਮੀਂਹ ਕਾਰਨ ਕਿਸਾਨਾਂ ਦਾ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਸਰਸਾ ਦੇ ਕਿਸੇ ਵੀ ਖੇਤਰ ਵਿੱਚ ਗੜੇਮਾਰੀ ਹੁੰਦੀ ਹੈ ਤਾਂ ਉਸ ਇਲਾਕੇ ਵਿੱਚ ਨਰਮੇ ਦੀ ਅਗੇਤੀ ਬਿਜਾਈ ਦਾ ਨੁਕਸਾਨ ਹੋ ਸਕਦਾ ਹੈ।

ਇਸੇ ਤਰ੍ਹਾਂ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫਸਲ ਬੀਜੀ ਹੈ, ਉਨ੍ਹਾਂ ਦਾ ਨੁਕਸਾਨ ਘੱਟ ਹੁੰਦਾ ਹੈ। ਉਨ੍ਹਾਂ ਨਰਮਾ, ਝੋਨਾ ਅਤੇ ਹੋਰ ਫਸਲਾਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵਿੱਚ ਮੌਸਮ ਦੀ ਭਵਿੱਖਬਾਣੀ ਦੇਖ ਕੇ ਹੀ ਬਿਜਾਈ ਕਰਨ। ਕਿਸਾਨ ਮੌਸਮ ਦੀ ਜਾਣਕਾਰੀ ਲੈਣ ਲਈ ਕਿ੍ਰਸ਼ੀ ਵਿਗਿਆਨ ਕੇਂਦਰ ਨਾਲ ਵੀ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: Wrestlers Protest | ਜੰਤਰ-ਮੰਤਰ ’ਤੇ ਪਹਿਲਵਾਨਾਂ ਤੇ Delhi Police ’ਚ ਝੜਪ, ਮਹਿਲਾ ਪਹਿਲਵਾਨ ਰੋਣ ਲੱਗੀਆਂ, ਖਿਡਾਰੀ ਵਾਪਸ ਕਰਨਗੇ ਮੈਡਲ