ਪੰਜਾਬ ਵਿੱਚ ਮਾਸਕ ਪਾਉਣਾ ਮੁੜ ਹੋਇਆ ਜ਼ਰੂਰੀ, ਸਰਕਾਰ ਨੇ ਜਾਰੀ ਕੀਤੇ ਆਦੇਸ਼

Masks
ਪੰਜਾਬ ਵਿੱਚ ਮਾਸਕ ਪਾਉਣਾ ਮੁੜ ਹੋਇਆ ਜ਼ਰੂਰੀ, ਸਰਕਾਰ ਨੇ ਜਾਰੀ ਕੀਤੇ ਆਦੇਸ਼

ਸਰਕਾਰ ਦੀ ਐਡਵਾਇਜਰੀ ਵਿੱਚ 9 ਪੁਆਇੰਟ ਨੂੰ ਕੀਤਾ ਗਿਆ ਸ਼ਾਮਲ, ਧੂੰਆਂ ਘਟਾ ਸਕਦੈ ਤੁਹਾਡੀ ਉਮਰ

  • ਸਵੇਰ ਦੀ ਸੈਰ ਕਰਨ ਤੋਂ ਵੀ ਗੁਰੇਜ਼ ਕਰਨ ਦੀ ਸਲਾਹ, ਬਿਮਾਰ ਵਿਅਕਤੀ ਨੂੰ ਕਰ ਸਕਦੀ ਐ ਨੁਕਸਾਨ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮਾਸਕ (Masks) ਪਾਉਣ ਜ਼ਰੂਰੀ ਕਰ ਦਿੱਤਾ ਗਿਆ ਹੈ। ਬਿਨਾਂ ਮਾਸਕ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਕੋਈ ਪੁਲਿਸ ਕਰਮਚਾਰੀ ਤੁਹਾਡਾ ਚਲਾਨ ਤਾਂ ਨਹੀਂ ਕੱਟੇਗਾ ਪਰ ਤੁਹਾਡੀ ਉਮਰ ਦੇ ਕੁਝ ਪਲ ਘਟ ਸਕਦੇ ਹਨ ਅਤੇ ਤੁਹਾਨੂੰ ਆਉਣ ਵਾਲੇ ਸਮੇਂ ਦੌਰਾਨ ਗੰਭੀਰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਐਡਵਾਇਜਰੀ ਵਿੱਚ ਕੁਲ 9 ਪੁਆਇੰਟ ਸ਼ਾਮਲ ਕੀਤੇ ਗਏ ਹਨ ਅਤੇ ਹਰ ਪੁਆਇੰਟ ਵਿੱਚ ਮੌਜੂਦਾ ਸਮੇਂ ਵਿੱਚ ਪਰਾਲੀ ਨੂੰ ਸਾੜਨ ਦੇ ਕਾਰਨ ਪੈਦਾ ਹੋਏ ਧੂੰਏਂ ਦੇ ਨੁਕਸਾਨ ਹੀ ਦੱਸਿਆ ਗਿਆ ਹੈ। ਜਿਸ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਪਰਾਲੀ ਦੇ ਧੂੰਏਂ ਕਰਕੇ ਆਮ ਜਨਤਾ ਨੂੰ ਵੀ ਨੁਕਸਾਨ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਲਗਾਤਾਰ ਅੱਗ ਲਗਾ ਕੇ ਖ਼ਤਮ ਕੀਤਾ ਜਾ ਰਿਹਾ ਹੈ। ਜਿਸ ਨਾਲ ਪੰਜਾਬ ਭਰ ਵਿੱਚ ਧੰੂਏਂ ਦੇ ਗੁਬਾਰ ਬਣਿਆ ਹੋਇਆ ਹੈ ਅਤੇ ਇਸ ਨਾਲ ਹੀ ਆਮ ਜਨਤਾ ਦੀ ਸਿਹਤ ‘ਤੇ ਵੀ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਹੁਣ ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਐਡਵਾਇਜਰੀ ਵਿੱਚ ਹਵਾ ਪ੍ਰਦੂਸ਼ਣ ਵਿੱਚ ਛੋਟੇ ਬੱਚੇ, ਬਜ਼ੁਰਗ, ਸ਼ੂਗਰ, ਦਿਲ ਦੀ ਬਿਮਾਰੀਆਂ ਅਤੇ ਦਮਾ ਜਾਂ ਸਾਹ ਦੀ ਬਿਮਾਰੀ ਵਾਲੇ ਲੋਕਾਂ ਨੂੰ ਘਰ ਤੋਂ ਬਾਹਰ ਜਿਆਦਾ ਨਹੀਂ ਨਿਕਲਣਾ ਚਾਹੀਦਾ ਹੈ, ਕਿਉਂਕਿ ਇਹ ਹਵਾ ਪ੍ਰਦੂਸ਼ਣ ਤੁਹਾਡੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੱਦੇਨਜ਼ਰ ਨਾਕਿਆਂ ਤੇ ਥਾਣਿਆਂ ਦੀ ਅਚਨਚੇਤ ਚੈਕਿੰਗ

ਹਵਾ ਪ੍ਰਦੂਸ਼ਣ (Pollution) ਦੇ ਆਮ ਲੱਛਣਾਂ ਦੇ ਚਲਦੇ ਤੁਹਾਨੂੰ ਖੰਘ, ਸਾਹ ਚੜਨਾ, ਖਾਰਸ਼ ਵਾਲੀਆਂ ਅੱਖਾਂ ਅਤੇ ਭਾਰੀ ਸਿਰ ਹੋਣ ਵਰਗੇ ਲੱਛਣ ਪੈਦਾ ਹੋ ਸਕਦੇ ਹਨ। ਇਸ ਲਈ ਘਰ ਤੋਂ ਬਾਹਰ ਗਤੀਵਿਧੀਆਂ ਤੋਂ ਬਚਣ ਦੇ ਨਾਲ ਹੀ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਆਉਣ ’ਤੇ ਪੇਸ਼ਾਵਰ ਸਿਹਤ ਸੰਭਾਲ ਤੋਂ ਸਲਾਹ ਲੈਣ ਲਈ ਕਹਾ ਗਿਆ ਹੈ ਤਾਂ ਜਿਆਦਾ ਐਂਟੀਬਾਇਓਟਿਕਸ ਜਾਂ ਫਿਰ ਜਿਆਦਾ ਮਲਟੀਵਿਟਾਮਿਨ ਨੂੰ ਲੈਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਇਥੇ ਹੀ ਲੋੜ ਪੈਣ ’ਤੇ ਖੰਘ ਨੂੰ ਦਬਾਉਣ ਵਾਲੀ ਦਵਾਈਆਂ ਦੀ ਵਰਤੋਂ ਜਰੂਰ ਕਰਨ ਦੀ ਸਲਾਹ ਦਿੱਤੀ ਗਈ ਹੈ। (Masks)

ਇਥੇ ਹੀ ਐਡਵਾਇਜਰੀ ਵਿੱਚ ਕਿਹਾ ਗਿਆ ਹੈ ਕਿ ਧੂੰਏਂ ਵਿੱਚ ਸਵੇਰ ਦੀ ਸੈਰ ਸੁਰੱਖਿਅਤ ਨਹੀਂ ਹੈ, ਕਿਉਂਕਿ ਪ੍ਰਦੂਸ਼ਨ ਆਪਣੇ ਉੱਚ ਪੱਧਰ ’ਤੇ ਹਨ, ਇਸ ਲਈ ਜਦੋਂ ਹਵਾ ਸਾਫ਼ ਹੋਵੇ ਤਾਂ ਸੂਰਜ ਚੜਨ ਤੋਂ ਬਾਅਦ ਹੀ ਸੈਰ ਕੀਤੀ ਜਾ ਸਕਦੀ ਹੈ। ਇਸ ਨਾਲ ਹੀ ਸਿਹਤ ਵਿਭਾਗ ਨੇ ਬਜ਼ੁਰਗਾ, ਦਮਾ ਅਤੇ ਦਿਲ ਦੀ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਐਨ95 ਮਾਰਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਘਰ ਵਿੱਚ ਤਿਆਰ ਕੀਤੇ ਗਏ ਕੱਪੜੇ ਦੇ ਮਾਸਕ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। (Masks)