ਅਸੀਂ ਘਰ-ਘਰ ਅਨਾਜ ਪਹੁੰਚਾ ਰਹੇ ਹਾਂ, ਦੂਜੀਆਂ ਪਾਰਟੀਆਂ ਸਿਰਫ਼ ਫੋਟੋਆਂ ਖਿੱਚ ਰਹੀਆਂ : ਪਰਮਪਾਲ ਕੌਰ

Bathinda News
ਬਠਿੰਡਾ : ਚੋਣ ਪ੍ਰਚਾਰ ਕਰਨ ਪ੍ਰਚਾਰ ਕਰਨ ਪਹੁੰਚੇ ਬੀਬੀ ਪਰਮਪਾਲ ਮਲੂਕਾ ਦਾ ਸਵਾਗਤ ਕਰਦੇ ਹੋਏ ਸਥਾਨਕ ਲੋਕ।

(ਸੁਖਜੀਤ ਮਾਨ) ਬਠਿੰਡਾ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਹਰ ਲੋੜਵੰਦ ਨੂੰ ਅਨਾਜ ਪਹੁੰਚਾ ਰਹੇ ਹਨ, ਜਦੋਂਕਿ ਬਾਕੀ ਪਾਰਟੀਆਂ ਸਿਰਫ਼ ਭਾਜਪਾ ਦੀਆਂ ਸਕੀਮਾਂ ਦੀਆਂ ਫੋਟੋਆਂ ਬਣਾ ਕੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕੇ ਲੋਕਾਂ ਦੇ ਟੈਕਸਾਂ ਦਾ ਪੈਸਾ ਬਰਬਾਦ ਕਰ ਰਹੀਆਂ ਹਨ। ਅੱਜ ਤੱਕ ਬਠਿੰਡਾ ਦੇ ਲੋਕਾਂ ਨੂੰ ਨਾ ਤਾਂ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਤੋਂ ਕੁਝ ਮਿਲਿਆ ਹੈ। ਸਿਰਫ਼ ਦੋ ਸਾਲਾਂ ਵਿੱਚ ਹੀ ਲੋਕ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਪਰੇਸ਼ਾਨ ਹੋ ਗਏ ਹਨ। ਅਜਿਹੇ ’ਚ ਹੁਣ ਲੋਕਾਂ ਨੂੰ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਤੋਂ ਉਮੀਦਾਂ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੇਵਾ ਮੁਕਤ ਆਈਏਐੱਸ ਪਰਮਪਾਲ ਕੌਰ (Parampal Kaur) ਨੇ ਚੋਣ ਪ੍ਰਚਾਰ ਦੌਰਾਨ ਕੀਤਾ। Bathinda News

ਇਹ ਵੀ ਪੜ੍ਹੋ: ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਰੀਜ਼ਨਲ ਟਰਾਂਸਪੋਰਟ ਅਫ਼ਸਰ ਸਖ਼ਤ, ਬੱਸਾਂ ਦੇ ਕੱਟੇ ਧਡ਼ਾਧਡ਼ ਚਲਾਨ

Bathinda News
ਬਠਿੰਡਾ : ਚੋਣ ਪ੍ਰਚਾਰ ਕਰਨ ਪ੍ਰਚਾਰ ਕਰਨ ਪਹੁੰਚੇ ਬੀਬੀ ਪਰਮਪਾਲ ਮਲੂਕਾ ਦਾ ਸਵਾਗਤ ਕਰਦੇ ਹੋਏ ਸਥਾਨਕ ਲੋਕ।

ਮਾਡਲ ਟਾਊਨ ਫੇਜ਼ 1 ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬੀਬੀ ਪਰਮਪਾਲ ਕੌਰ ਦਾ ਮੋਹਨ ਲਾਲ ਗਰਗ, ਕੁਮੁਦ ਬਾਂਸਲ ਸਮੇਤ ਸੈਂਕੜੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਪਰਮਪਾਲ ਨੇ ਕਿਹਾ ਕਿ ਬਠਿੰਡਾ ਦਾ ਹਰ ਨਾਗਰਿਕ ਜਾਣਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਇੱਥੇ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਬਣਾਈ ਗਈ ਹੈ। ਕੁਝ ਪਾਰਟੀਆਂ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲੋਕ ਉਨ੍ਹਾਂ ਦੇ ਝੂਠ ਨੂੰ ਸਮਝ ਰਹੇ ਹਨ। ਭਾਜਪਾ ਦੀਆਂ ਨੀਤੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਹਰ ਵਰਗ ਨੂੰ ਫਾਇਦਾ ਹੋਇਆ ਹੈ। ਗਰੀਬ ਵਰਗ ਲਈ ਮੁਫਤ ਅਨਾਜ ਯੋਜਨਾ ਅਤੇ ਆਯੂਸ਼ਮਾਨ ਭਾਰਤ ਯੋਜਨਾ ਵਰਗੀਆਂ ਕਈ ਯੋਜਨਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਨਰਿੰਦਰ ਮੋਦੀ ਨੇ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾ ਕੇ ਸਿੱਖਾਂ ਦਾ ਸਨਮਾਨ ਕੀਤਾ ਹੈ।

Parampal Kaur ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ

ਇਸ ਮੌਕੇ ਪਰਮਪਾਲ ਕੌਰ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਦਾ ਐਲਾਨ ਕਰਕੇ ਨਰਿੰਦਰ ਮੋਦੀ ਨੇ ਅਸਲ ਵਿੱਚ ਕਿਸਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ। ਇਹੀ ਕਾਰਨ ਹੈ ਕਿ ਕਿਸਾਨ ਭਾਜਪਾ ਦੇ ਨਾਲ ਹਨ। ਪਰਮਪਾਲ ਨੇ ਅੱਜ ਵਿਧਾਨ ਸਭਾ ਹਲਕਾ ਮਾਡਲ ਟਾਊਨ, ਮੇਲਾਰਾਮ ਰੋਡ, ਆਦਰਸ਼ ਨਗਰ, ਸੁਰਖ ਪੀਰ ਰੋਡ, ਮਾਨਸਾ, ਸਰਦੂਲਗੜ੍ਹ, ਮੌੜ, ਲੰਬੀ, ਭੁੱਚੋ ਮੰਡੀ, ਤਲਵੰਡੀ ਸਾਬੋ, ਬੁਢਲਾਡਾ ਆਦਿ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸਰੂਪ ਚੰਦ ਸਿੰਗਲਾ, ਸ਼ਿਆਮ ਲਾਲ ਬਾਂਸਲ, ਸੁਰਿੰਦਰ ਗੁਪਤਾ, ਜਸਪ੍ਰੀਤ ਸਿੰਘ, ਬਲਵੰਤ ਸਿੰਘ ਗਿੱਲ, ਗੁਰਚਰਨ ਸਿੰਘ ਸੰਧੂ, ਜੈਅੰਤ ਸ਼ਰਮਾ, ਹਰੀਸ਼ ਕੁਮਾਰ, ਕਮਲ ਬਾਵਾ ਗੌਰਵ ਨਿਧਨਿਆ ਸਮੇਤ ਸੈਂਕੜੇ ਲੋਕ ਹਾਜ਼ਰ ਸਨ। Bathinda News

LEAVE A REPLY

Please enter your comment!
Please enter your name here