107 ਸਾਲਾ ਕਰਤਾਰ ਕੌਰ ਤੇ 103 ਸਾਲਾ ਸੁਸ਼ੀਲਾ ਨੇ ਘਰ ਬੈਂਠਿਆਂ ਪਾਈ ਵੋਟ

Ludhiana News

ਚੋਣ ਕਮਿਸ਼ਨਰ ਵੱਲੋਂ ਘਰ ਬੈਂਠਿਆਂ ਵੋਟ ਪਾਉਣ ਦੀ ਸਹੂਲਤ ਦੀ ਸਮੂਹ ਬਜ਼ੁਰਗ ਵੋਟਰਾਂ ਵੱਲੋਂ ਕੀਤੀ ਗਈ ਸਲਾਹੁਤਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਚੋਣਾਂ ਦੇ ਮੱਦੇਨਜ਼ਰ ਬਜ਼ੁਰਗਾਂ ਦੀ ਵੋਟ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ’ਚ ਕਰਮਚਾਰੀਆਂ ਦੁਆਰਾ ਉਨ੍ਹਾਂ ਦੇ ਘਰ ਜਾ ਕੇ ਪੁਵਾਈ ਗਈ। ਜਿਸ ’ਚ ਬਜ਼ੁਰਗਾਂ ਨੇ ਖੁਸ਼ੀ ਖੁਸ਼ੀ ਆਪਣੇ ਮਤ ਦਾ ਦਾਨ ਕੀਤਾ। ਡੀਈਓ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਘਰ ਘਰ ਵੋਟਿੰਗ ਦੀ ਦਿੱਤੀ ਸਹੂਲਤ ਦਾ ਫਾਇਦਾ ਉਠਾਉਂਦਿਆਂ ਦੁੱਗਰੀ ਦੇ ਫੇਜ਼ 2 ਦੇ ਵਸਨੀਕ 107 ਸਾਲਾ ਬਜ਼ੁਰਗ ਕਰਤਾਰ ਕੌਰ ਦੁਸਾਂਝ ਨੇ ਆਪਣੀ ਵੋਟ ਪਾਈ। ਜਿੰਨ੍ਹਾਂ ਨੂੰ ਡੀਈਓ ਸਾਕਸ਼ੀ ਸਾਹਨੀ ਦੁਆਰਾ ਉਚੇਚੇ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚ ਕੇ ਸ਼ਾਲ ਅਤੇ ਸਰਟੀਫਿਕੇਟ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਨਿਊ ਸ਼ਿਮਲਾਪੁਰੀ ਦੀ ਵਾਸੀ 107 ਸਾਲਾ ਸੁਸ਼ੀਲਾ ਨੇ ਵੀ ਘਰ ਬੈਂਠਿਆਂ ਆਪਣੀ ਵੋਟ ਪਾਈ। ਜਿਹੜੇ ਤੁਰਨ-ਫ਼ਿਰਨ ਤੋਂ ਅਸਮਰੱਥ ਹਨ। (Ludhiana News)

Ludhiana News

ਇਹ ਵੀ ਪੜ੍ਹੋ : 123 ਯਾਤਰੀਆਂ ਨੂੰ ਲਿਜਾ ਰਿਹਾ ਜ਼ਹਾਜ਼ ਅਚਾਨਕ ਪੰਛੀ ਨਾਲ ਟਕਰਾਇਆ, ਦਿੱਲੀ ’ਚ ਐਮਰਜੈਂਸੀ ਲੈਂਡਿੰਗ

LEAVE A REPLY

Please enter your comment!
Please enter your name here